ਤਰੱਕੀਸ਼ੀਲ, ਅਗਾਂਹਵਧੂ, ਖੁਸ਼ਹਾਲੀ ਵਾਲਾ ਅਤੇ ਜਨ – ਹਿਤੈਸ਼ੀ ਹੈ ਕੇਂਦਰੀ ਬਜਟ : ਜੈਵੀਰ ਸ਼ੇਰਗਿਲ
ਬੱਲੇ ਬੱਲੇ ਬਜਟ: ਭਾਰਤੀ ਜਨਤਾ ਪਾਰਟੀ
ਚੰਡੀਗੜ੍ਹ/ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿਲ ਨੇ ਕਿਹਾ ਹੈ ਕਿ ਸਾਲ 2023 ਲਈ ਕੇਂਦਰੀ ਬਜਟ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਇੱਕ ਟਰਬੋ ਇੰਜਨ ਦਾ ਕੰਮ ਕਰੇਗਾ, ਜੋ ਨੌਜਵਾਨਾਂ, ਟੈਕਸ ਅਦਾਕਾਰਾਂ, ਐਮਐਸਐਮਈ ਖੇਤਰ, ਔਰਤਾਂ, ਕਿਸਾਨ ਅਤੇ ਘਟ ਆਮਦਨ ਵਾਲੇ ਵਰਗ ਸਮੇਤ ਹੋਰ ਸਾਰੇ ਵਰਗਾਂ ਲਈ ਬੰਪਰ ਬੋਨੇਜਾ ਬਜਟ ਹੈ। ਇਹ ਬਜਟ ਅਗਾਂਹਵਧੂ ਹੈ ਅਤੇ ਨਿਵੇਸ਼ ਨੂੰ ਵਧਾਉਣ, ਰੋਜ਼ਗਾਰ ਤੇ ਕਾਰੋਬਾਰ ਦੇ ਅਸਾਨ ਮੌਕਿਆਂ ਤੇ ਫੋਕਸ ਕਰਦਿਆਂ ਭਾਰਤ ਦੀ ਤਰੱਕੀ ਦੀ ਕਹਾਣੀ ਨੂੰ ਪੰਖ ਪ੍ਰਦਾਨ ਕਰਦਾ ਹੈ।
ਲਓ SGPC ਮੈਂਬਰ ਦਾ ਪਿਆ ਪੰਗਾ, ਗੁੱਸੇ ’ਚ ਕੱਢਤੀ ਬਾਦਲ ਸਾਹਬ ਨੂੰ ਗਾਲ੍ਹ, ਮੁਆਫ਼ੀ ਮੰਗ ਛੁਡਵਾਇਆ ਖਹਿੜਾ
ਭਾਜਪਾ ਬੁਲਾਰੇ ਨੇ ਬਜਟ ਨੂੰ ਸਾਰੇ ਵਰਗਾਂ ਲਈ ਦੂਰਦਰਸ਼ੀ, ਵਿਕਾਸਮੁਖੀ ਅਤੇ ਲਾਭਦਾਇਕ ਦੱਸਦੇ ਹੋਏ ਕਿਹਾ ਕਿ ਬਜਟ 2023 ਵਿੱਚ ਸਮਾਜ ਦੇ ਸਾਰੇ ਲੋਕਾਂ ਦਾ ਧਿਆਨ ਰੱਖਿਆ ਗਿਆ ਹੈ। ਸ਼ੇਰਗਿਲ ਨੇ ਬਜਟ ਵਿੱਚ ਕੁਝ ਪ੍ਰਮੁੱਖ ਐਲਾਨਾਂ ਨੇ ਜਿਕਰ ਕਰਦਿਆਂ ਕਿਹਾ ਕਿ ਇਸ ਕੇਂਦਰੀ ਬਜਟ ਵਿਚ ਰੇਲਵੇ ਲਈ ਸਭ ਤੋਂ ਵੱਧ ਬਜਟ ਰੱਖਿਆ ਗਿਆ ਹੈ, ਮੱਧ ਵਰਗ ਦੇ ਲੋਕਾਂ ਵਾਸਤੇ ਟੈਕਸ ਸਲੈਬਾਂ ਨੂੰ ਰੀਵਿਊ ਕੀਤਾ ਗਿਆ ਹੈ ਅਤੇ ਔਰਤਾਂ ਲਈ 7.5 ਫੀਸਦੀ ਵਿਆਜ ਦਰ ਦੇ ਨਾਲ ਮਹਿਲਾ ਸਨਮਾਨ ਪੱਤਰ ਦੇ ਨਾਂਮ ਦੀ ਇਕ ਨਵੀਂ ਛੋਟੀ ਬਚੱਤ ਯੋਜਨਾ ਦਾ ਐਲਾਨ ਕੀਤਾ ਗਿਆ ਹੈ।
ਹੁਣੇ-ਹੁਣੇ ਜਥੇਦਾਰ ਦਾ ਆਇਆ ਵੱਡਾ ਬਿਆਨ! ‘ਮੋਰਚੇ ਨਾਲ ਨਹੀਂ ਰਿਹਾਅ ਹੋਣਗੇ ਬੰਦੀ ਸਿੰਘ’, ਸਿੱਖ ਸਿਆਸਤ ਚ ਵੱਡੀ ਹਿਲਜੁਲ
ਭਾਜਪਾ ਨੇਤਾ ਨੇ ਕਿਹਾ ਕਿ ਕਿਸਾਨਾਂ ਨੂੰ ਸਟਾਰਟਅੱਪ ਸਥਾਪਿਤ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਖੇਤੀਬਾੜੀ ਖੇਤਰ ਨੂੰ ਕੇਂਦਰਿਤ ਐਕਸੀਲੇਟਰ ਫੰਡ ਸ਼ੁਰੂ ਕੀਤਾ ਗਿਆ ਹੈ। ਉਹ ਜੋਰ ਦਿੰਦੇ ਹੋਏ ਕਿਹਾ ਕਿ ਖੇਤੀ ਖੇਤਰ ਵਿੱਚ ਕਿਸਾਨਾਂ ਨੂੰ ਸਟਾਰਟਅੱਪ ਸ਼ੁਰੂ ਕਰਨ, ਉਨ੍ਹਾਂ ਨੂੰ ਖੇਤੀਬਾੜੀ ਫੰਡ ਦੇਣ ਅਤੇ ਡਿਜੀਟਲ ਸਿਖਲਾਈ ਦੇਣ ਨਾਲ ਦੇਸ਼ ਦੀ ਖੇਤੀਬਾੜੀ ਵਿੱਚ ਕ੍ਰਾਂਤੀ ਆਏਗੀ। ਸ਼ੇਰਗਿਲ ਨੇ ਕਿਹਾ ਕਿ ਵਿੱਤ ਮੰਤਰੀ ਦੁਆਰਾ ਖੇਤੀਬਾੜੀ ਕ੍ਰੈਡਿਟ ਨੂੰ 20 ਟ੍ਰਿਲੀਅਨ ਤਕ ਵਧਾਉਣ ਦਾ ਐਲਾਨ ਪਸ਼ੂ ਪਾਲਨ, ਡੇਅਰੀ ਅਤੇ ਮੱਛੀ ਪਾਲਣ ‘ਤੇ ਕੇਂਦ੍ਰਿਤ ਹੋਣ ਤੋਂ ਇਲਾਵਾ ਕੇਂਦਰ ਵੱਲੋਂ 10 ਮਿਲੀਅਨ ਕਿਸਾਨਾਂ ਨੂੰ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਉਤਸਾਹਿਤ ਕਰਨ ਦਾ ਕਦਮ ਖੇਤੀ ਖੇਤਰ ਦੀ ਭਲਾਈ ਵਾਸਤੇ ਕੀਤਾ ਗਿਆ ਇਕ ਮਹੱਤਵਪੂਰਨ ਤੇ ਵੱਡਾ ਐਲਾਨ ਹੈ।
ਲੱਗਿਆ ਦੁਨੀਆ ਦਾ ਅਨੋਖਾ ਲੰਗਰ, ਦੂਰੋਂ-ਦੂਰੋਂ ਪਹੁੰਚੇ ਲੋਕ, ਹਰ ਵਰਗ ਨੇ ਲਿਆ ਪੂਰਾ ਲਾਹਾ | D5 Channel Punjabi
ਸ਼ੇਰਗਿਲ ਨੇ ਕੇਂਦਰੀ ਬਜਟ 2023 ਦੀ ਹੋਰ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਵਿੱਤ ਮੰਤਰੀ ਦੇ ਭਾਸ਼ਣ ਵਿੱਚ ਇੱਕ ਡਿਜੀਟਲ ਪਬਲਿਕ ਇੰਫਰਾਸਟਰਕਚਰ ਨੂੰ ਇੱਕ ਖੁੱਲ੍ਹੇ ਸਰੋਤ ਅਤੇ ਖੁੱਲੇ ਮਿਆਰ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਜਿਸ ਸੰਬਧ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਇਹ ਕਿਸਾਨਾਂ ਤੇ ਕੇਂਦ੍ਰਿਤ ਹਲਾਂ ਉਪਰ ਕੰਮ ਕਰੇਗਾ ਅਤੇ ਫਾਰਮ ਇਨਪੁਟਸ, ਬਜ਼ਾਰ ਦੀ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਨ ਲਈ ਸੁਧਾਰ ਅਤੇ ਖੇਤੀਬਾੜੀ ਉਦਯੋਗ ਅਤੇ ਸਟਾਰਟਅੱਪਸ ਨੂੰ ਸਮਰਥਨ ਦੇਵੇਗਾ।
ਹੋਰ ਭਖਿਆ Bandi Singh Rehai ਦਾ ਮੁੱਦਾ, Akali Dal ਦਾ ਵੱਡਾ ਬਿਆਨ, ਖੁੱਲ੍ਹੀਆਂ ਪੁਰਾਣੀਆਂ ਫਾਈਲਾਂ
ਇਸ ਲੜੀ ਵਿੱਚ, ਲੋਕ ਭਲਾਈ ਦੇ ਐਲਾਨਾਂ ਲਈ ਸੀਤਾਰਮਣ ਦੀ ਸ਼ਲਾਘਾ ਕਰਦੇ ਹਨ, ਸ਼ੇਰਗਿਲ ਨੇ ਕਿਹਾ ਹੈ ਕਿ ਗਰੀਬਾਂ ਨੂੰ ਘਰ ਮੁਹਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਫੰਡਾਂ ਦੇ ਅਬੰਟਨ ਵਿੱਚ 66 ਪ੍ਰਤੀਸ਼ਤ ਉਸ ਦਾ ਵਾਧਾ ਕਰਨ ਨਾਲ ਪਿਛੜੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਸਰਕਾਰ ਨੇ ਅਗਲੇ 3 ਸਾਲਾਂ ਦੌਰਾਨ ਭਾਰਤ ਦੇ ਨੌਜਵਾਨਾਂ ਨੂੰ ਉਦਯੋਗਾਂ ਲਈ ਨਵੇਂ ਕੋਰਸਾਂ ਵਿੱਚ ਹੁਨਰ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ।ਸ਼ੇਰਗਿਲ ਨੇ ਕਿਹਾ ਕਿ ਕੈਪਕਸ ਨੂੰ 33 ਪ੍ਰਤੀਸ਼ਤ ਵਧਾਉਣ ਅਤੇ ਕ੍ਰੈਡਿਟ ਸਕੀਮ ਵਿੱਚ ਵਾਧੇ, ਐੱਮਐਸਐਮਈ ਖੇਤਰ ਵਿੱਚ ਰਿਫੰਡ ਤੋਂ ਇਲਾਵਾ, ਉਦਯੋਗਾਂ ਲਈ 39000 ਤੱਕ ਪਾਲਣਾਵਾਂ ਨੂੰ ਘੱਟ ਕਰਨਾ ਜਾਂ ਸਰਲ ਕੇਵਾਈਸੀ ਵੀ ਸਵਾਗਤ ਯੋਗ ਕਦਮ ਹੈ। ਅਸਲ ਵਿੱਚ ਇਹ ਕੇਂਦਰੀ ਬਜਟ ਕਮਲ ਦੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਕਮਾਲ ਦੇ ਬਜਟ ਤੋਂ ਘੱਟ ਨਹੀਂ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.