4 ਭਾਰਤੀਆਂ ਦੀ ਮੌਤ ਤੋਂ ਬਾਅਦ Canadian PM Justin Trudeau ਦਾ ਬਿਆਨ
ਟੋਰਾਂਟੋ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 4 ਭਾਰਤੀਆਂ ਦੀ ਮੌਤ ਤੋਂ ਬਾਅਦ ਇੱਕ ਬਿਆਨ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਦੀ ਸਾਡੀ ਸਰਕਾਰ ਮਨੁੱਖੀ ਤਸਕਰੀ ਨੂੰ ਰੋਕਣ ਲਈ ਹਰ ਯਤਨ ਕਰ ਰਹੀ ਹੈ, ਇਸ ਤੋਂ ਇਲਾਵਾ ਕੈਨੇਡਾ ਸਰਕਾਰ ਅਮਰੀਕਾ ਦੇ ਨਾਲ ਬਹੁਤ ਹੀ ਨੇੜੇ ਤੋਂ ਕੰਮ ਕਰ ਰਹੀ ਹੈ।
Bikramjit Singh Majithia Live : Majithia ਕੱਢ ਲਿਆਇਆ ਸਬੂਤ, Sidhu ਤੇ Channi ਹੈਰਾਨ, ਕਸੂਤੇ ਫਸਣਗੇ ਵਿਰੋਧੀ
ਦੱਸ ਦਈਏ ਕਿ ਕੈਨੇਡੀਅਨ ਸਰਹੱਦ ’ਤੇ ਠੰਢ ਕਾਰਨ ਬੱਚੇ ਸਮੇਤ ਇੱਕ ਹੀ ਪਰਿਵਾਰ ਦੇ 4 ਭਾਰਤੀਆਂ ਦੀ ਜਾਨ ਚਲੀ ਗਈ ਜਿਸ ਤੋਂ 1 ਦਿਨ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਇਹ ਬਿਆਨ ਦਿੱਤਾ ਹੈ। ਟਰੂਡੋ ਨੇ ਇਸ ਘਟਨਾ ਨੂੰ ‘ਦਿਲ ਦਹਿਲਾਉਣ ਵਾਲੀ’ ਤ੍ਰਾਸਦੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਇਹ ਕਿਹਾ ਹੈ ਕਿ ਕੈਨੇਡਾ ਦੀ ਸਰਕਾਰ ਅਮਰੀਕਾ ਦੇ ਸਰਹੱਦ ਤੋਂ ਪਾਰ ਲੋਕਾਂ ਦੀ ਤਸਕਰੀ ਨੂੰ ਰੋਕਣ ਲਈ ਦਿਨ ਰਾਤ ਕੋਸ਼ਿਸ਼ਾਂ ਕਰ ਰਹੀ ਹੈ।
BIG NEWS : ਮਹਿਲਾ ਕਾਂਗਰਸੀ ਆਗੂ ਦਾ ਧਮਾਕਾ, Majithia ਦੀ ਚੱਲਦੀ Conference ‘ਚ ਪਾਇਆ ਭੜਥੂ| D5 Channel Punjabi
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਘਟਨਾ ਪੂਰੀ ਤਰ੍ਹਾਂ ਦਿਲ ਦਹਿਲਾ ਦੇਣ ਵਾਲੀ ਹੈ, ਕਿਸੇ ਵੀ ਪਰਿਵਾਰ ਨੂੰ ਮਰਦੇ ਦੇਖਣਾ ਬੇਹੱਦ ਤ੍ਰਾਸਦੀ ਹੈ। ਟਰੂਡੋਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ‘ਇਸੀ ਗੱਲ ਕਾਰਨ ਅਸੀਂ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਜਾਂ ਅਨਿਯਮਿਤ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਅਜਿਹਾ ਕਰਨ ਵਿੱਚ ਕਈ ਵੱਡੇ ਖ਼ਤਰੇ ਹਨ।’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.