Breaking NewsD5 specialInternationalNewsTop News

4 ਸਾਲ ਦੀ ਬੱਚੀ ਦੇ ਗੁੱਟ ‘ਤੇ ਅਚਾਨਕ ਫਟੀ ਸਮਾਰਟਵਾਚ, ਬੁਰੀ ਤਰ੍ਹਾਂ ਝੁਲਸੀ

ਬੀਜਿੰਗ : ਸਮਾਰਟਵਾਚ ਦੀ ਬੈਟਰੀ ਫੱਟਣ ਨਾਲ 4 ਸਾਲ ਦੀ ਬੱਚੀ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਇਹ ਘਟਨਾ ਚੀਨ ‘ਚ ਉਸ ਸਮੇਂ ਵਾਪਰੀ। ਜਦੋਂ ਚਾਰ ਸਾਲ ਦੀ ਬੱਚੀ ਦੇ ਗੁੱਟ ‘ਤੇ ਸਮਾਰਟਵਾਚ ਫਟ ਗਈ। ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਘਟਨਾ ਤੋਂ ਬਾਅਦ ਉਸਦਾ ਸਕਿਨ ਗ੍ਰਾਫਟ ਕਰਾਇਆ ਗਿਆ। ਪੀੜਿਤ ਦੀ ਪਹਿਚਾਣ ਚੀਨ ਦੇ ਫੁਜਿਆਨ ਦੇ ਯੀ ਹੁਆਂਗ ਦੇ ਰੂਪ ‘ਚ ਹੋਈ ਹੈ। ਸਥਾਨਕ ਮੀਡੀਆ ਰਿਪੋਰਟ  ਅਨੁਸਾਰ ਇਹ ਘਟਨਾ ਇਸ ਮਹੀਨੇ ਦੀ ਸ਼ੁਰੂਆਤ ‘ਚ ਹੋਈ ਜਦੋਂ ਯੀ ਆਪਣੇ ਛੋਟੇ ਚਚੇਰੇ ਭਰਾ ਦੇ ਨਾਲ ਖੇਡ ਰਹੀ ਸੀ।

ਲੱਖਾ ਸਿਧਾਣਾ ਨੇ ਲਾਇਵ ਹੋਕੇ ਕੀਤੇ ਵੱਡੇ ਖੁਲਾਸੇ !ਕਿਉਂ ਮਰ ਰਹੇ ਨੇ ਪੰਜਾਬ ਦੇ ਨੋਜਵਾਨ?

ਉਸੀ ਸਮੇਂ ਉਸਦੀ ਦਾਦੀ ਨੇ ਇੱਕ ਜ਼ੋਰਦਾਰ ਧਮਾਕਾ ਸੁਣਿਆ ਅਤੇ ਉਸ ਤੋਂ ਬਾਅਦ ਯੀ ਦੀ ਚੀਕ ਸੁਣਾਈ ਦਿੱਤੀ ਜਦੋਂ ਉਹ ਜਾਂਚ ਕਰਨ ਪਹੁੰਚੀ, ਉਸ ਨੇ ਦੇਖਿਆ ਕਿ ਯੀ ਦੇ ਗੁੱਟ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਉਸ ਨੂੰ ਜ਼ਲਦੀ ਹੀ ਪਤਾ ਲੱਗ ਗਿਆ ਕਿ ਯੀ ਦੀ ਸਮਾਰਟਵਾਚ ਫਟ ਗਈ ਸੀ। ਧਮਾਕੇ ਕਾਰਨ ਉਸ ਦਾ ਹੱਥ ਕਾਫੀ ਸੜ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button