26 ਜਨਵਰੀ ਪਰੇਡ ਦੀ ਹਮਾਇਤ ਵਿੱਚ ਪੇਂਡੂ ਮਜ਼ਦੂਰਾਂ ਵੱਲ਼ੋਂ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ
ਪਟਿਆਲਾ, 24 ਜਨਵਰੀ
ਕਿਸਾਨ ਜਥੇਬੰਦੀਆਂ ਵੱਲ਼ੋਂ 26 ਜਨਵਰੀ ਦੀ ਪਰੇਡ ਦੇ ਸੱਦੇ ਦੀ ਹਮਾਇਤ ਵਿੱਚ ਨੌਜਵਾਨ ਭਾਰਤ ਸਭਾ ਵੱਲ਼ੋਂ 23, 24 ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਦਰਜਨ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ । ਲੁਧਿਆਣਾ, ਸੰਗਰੂਰ, ਫਤਹਿਗੜ੍ਹ ਸਾਹਿਬ, ਫਰੀਦਕੋਟ, ਸਿਰਸਾ ਤੇ ਫਤਿਹਾਬਾਦ(ਹਰਿਆਣਾ) ਵਿਖੇ ਹੋਏ ਇਹਨਾਂ ਵਿਰੋਧ ਮੁਜ਼ਾਹਰਿਆਂ ਵਿੱਚ ਜਥੇਬੰਦੀ ਵੱਲ਼ੋਂ ਪੇਂਡੂ ਮਜ਼ਦੂਰਾਂ ਨੂੰ ਲਾਮਬੰਦ ਕਰਦੇ ਹੋਏ ਉਹਨਾਂ ਨੂੰ ਚੱਲ ਰਹੇ ਸੰਘਰਸ਼ ਨਾਲ਼ ਜੋੜਿਆ ਗਿਆ ।
ਪੰਜਾਬ ਦੀਆਂ ਧੀਆਂ ਨੂੰ ਮਿਲੀ ਦਿੱਲੀ ਦੀ ਮੁਟਿਆਰ,ਅੰਦੋਲਨ ਬਦਨਾਮ ਕਰਨ ਵਾਲਿਆਂ ਨੂੰ ਕਰਤਾ ਸਿੱਧਾ ਚੈਲੰਜ!
ਇਸ ਮੌਕੇ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਛਿੰਦਰਪਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲ਼ੋਂ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਦਾ ਅਸਰ ਸਿਰਫ਼ ਗਰੀਬ ਕਿਸਾਨੀ ‘ਤੇ ਨਹੀਂ ਸਗੋਂ ਕਿਰਤੀ ਲੋਕਾਂ ‘ਤੇ ਵੀ ਪਵੇਗਾ । ਪਰ ਅਜੇ ਤੱਕ ਇਸ ਸੰਘਰਸ਼ ਵਿੱਚ ਪੇਂਡੂ ਤੇ ਸ਼ਹਿਰੀ ਮਜ਼ਦੂਰ ਤਬਕੇ ਦੀ ਸ਼ਮੂਲੀਅਤ ਬਹੁਤ ਘੱਟ ਰਹੀ ਹੈ ।
ਉਹਨਾਂ ਤੱਕ ਇਹ ਗੱਲ ਲੈ ਕੇ ਜਾਣ ਦੀ ਲਗਾਤਾਰ ਲੋੜ ਹੈ ਕਿ ਇਹਨਾਂ ਕਾਨੂੰਨਾਂ ਨਾਲ਼ ਜਿੱਥੇ ਬੇਰੁਜ਼ਗਾਰੀ ਵਧੇਗੀ ਓਥੇ ਹੀ ਜ਼ਰੂਰੀ ਵਸਤਾਂ ਦੀਆਂ ਕੀਮਤਾਂ ‘ਤੇ ਵੀ ਸਰਮਾਏਦਾਰਾਂ ਦੀ ਇਜਾਰੇਦਾਰੀ ਹੋਵੇਗੀ ਜਿਸ ਨਾਲ਼ ਕੀਮਤਾਂ ਦੇ ਉਤਰਾਅ-ਚੜ੍ਹਾਅ ਆਉਣਗੇ । ਨੌਜਵਾਨ ਭਾਰਤ ਸਭਾ ਵੱਲ਼ੋਂ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਖੇਤੀ ਤੇ ਸਨਅਤੀ ਮਜ਼ਦੂਰਾਂ ਵਿੱਚ ਇਹਨਾਂ ਕਾਨੂੰਨਾਂ ਦੇ ਲੋਕ ਵਿਰੋਧੀ ਖ਼ਾਸੇ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਤੇ ਅੱਗੇ ਵੀ ਸੰਘਰਸ਼ ਦੇ ਅਗਲੇ ਸੱਦੇ ਤਹਿਤ ਮੁਜ਼ਾਹਰੇ ਕੀਤੇ ਜਾਣਗੇ ।
-Nav Gill
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.