NewsBreaking NewsIndia

24 ਹਜ਼ਾਰ ਟਨ ਲੋਹੇ ਨਾਲ, 45 ਮਹੀਨਿਆਂ ‘ਚ ਬਣ ਕੇ ਹੋਏ ਤਿਆਰ ਸਾਡੇ ‘ਸਰਦਾਰ’

ਨਵੀਂ ਦਿੱਲੀ : ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਦਾਰ ਵੱਲਭ ਭਾਈ ਪਟੇਲ ਦੀ ਪ੍ਰਤਿਮਾ ‘ਸਟੈਚੂ ਆਫ਼ ਯੂਨਿਟੀ’ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸਨੂੰ ਬਣਾਉਣ ਵਾਲਿਆਂ ਦਾ ਇਹ ਦਾਅਵਾ ਹੈ ਕਿ ਮੂਰਤੀ ਸਟੈਚੂ ਆਫ ਲਿਬਰਟੀ ਤੋਂ ਦੁਗਣੀ ਉੱਚੀ ਹੈ। ਮੂਰਤੀ ਨੂੰ ਗੁਜਰਾਤ ਵਿੱਚ ਨਰਮਦਾ ਨਦੀ ਤੇ ਸਰਦਾਰ ਸਰੋਵਰ ਡੈਮ ਤੋਂ 3.5 ਕਿਲੋਮੀਟਰ ਦੀ ਦੂਰੀ ਤੇ ਸਥਾਪਿਤ ਕੀਤਾ ਗਿਆ ਹੈ।ਜਿਸਦੀ ਲੰਬਾਈ 182 ਮੀਟਰ ਹੈ ਅਤੇ ਇਹ ਇੰਨੀ ਵੱਡੀ ਹੈ ਕਿ ਇਸ ਨੂੰ 7 ਕਿਲੋਮੀਟਰ ਦੀ ਦੂਰੀ ਤੋਂ ਵੀ ਦੇਖਿਆ ਜਾ ਸਕਦਾ ਹੈ। ਸਟੈਚੂ ਆਫ ਯੂਨਿਟੀ ਦਾ ਕੁੱਲ ਵਜ਼ਨ 1700 ਟਨ ਹੈ। ਸੁਣਨ ਵਿੱਚ ਆਇਆ ਹੈ ਕਿ ਇਸਦੇ ਪੈਰ ਦੀ ਉੱਚਾਈ 80 ਫੁੱਟ, ਹੱਥ ਦੀ ਉੱਚਾਈ 70 ਫੁੱਟ, ਮੋਢੇ ਦੀ ਉੱਚਾਈ 140 ਫੁੱਟ ਅਤੇ ਚਿਹਰੇ ਦੀ ਉੱਚਾਈ 70 ਫੁੱਟ ਹੈ।

Read Also ਇੰਨਾਂ ਨੇਤਾਵਾਂ ਨੇ ਪਹਿਨਾਇਆ ਗਾਂਧੀ ਦੀ ਮੂਰਤੀ ਨੂੰ ਮਾਸਕ

ਮੂਰਤੀ ਦਾ ਨਿਰਮਾਣ ਰਾਮ.ਵੀ. ਸੁਤਾਰ ਦੀ ਦੇਖ ਰੇਖ ਵਿੱਚ ਹੋਇਆ ਹੈ। ਸਰਦਾਰ ਪਟੇਲ ਦੀ ਮੂਰਤੀ ਬਣਾਉਣ ਵਿੱਚ ਕਰੀਬ 3 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਸ ਮੈਮੋਰੀਅਲ ਦੀ ਨੀਂਹ 31 ਅਕਤੂਬਰ,2013 ਨੂੰ ਪਟੇਲ ਦੀ 138ਵੀਂ ਜੈਅੰਤੀ ਦੇ ਮੌਕੇ ਤੇ ਰੱਖੀ ਗਈ ਸੀ। ਉਸ ਸਮੇਂ ਪੀ.ਐਮ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਇਸ ਮੂਰਤੀ ਨੂੰ ਚਾਰ ਹਿੱਸਿਆਂ ਵਿੱਚ ਬਣਾਇਆ ਗਿਆ ਹੈ, ਮਾਕ ਅੱਪ,3ਡੀ, ਸਕੈਨਿੰਗ ਤਕਨੀਕ, ਕੰਪਿਊਟਰ ਨਿਊਮੈਰੀਕਲ ਕੰਟਰੋਲ ਪ੍ਰੋਡਕਸ਼ਨ ਤਕਨੀਕ। ਮੂਰਤੀ ਦੇ ਨੀਚੇ ਦੇ ਹਿੱਸੇ ਨੂੰ ਪਤਲਾ ਰੱਖਿਆ ਗਿਆ ਹੈ। ਮੂਰਤੀ 180 ਕਿ.ਮੀ. ਪ੍ਰਤੀ ਘੰਟਾ ਨਾਲ ਚੱਲਣ ਵਾਲੀ ਹਵਾ ਅਤੇ 6.5 ਤੀਬਰਤਾ ਨਾਲ ਆਉਣ ਵਾਲੇ ਭੂਚਾਲ ਨੂੰ ਸਹਿਣ ਕਰ ਸਕਦਾ ਹੈ।

67696565 statue of unity 1200x675

ਇਸ ਮੂਰਤੀ ਵਿੱਚ ਭਾਰਤੀ ਮਜ਼ਦੂਰਾਂ ਦੇ ਨਾਲ 200 ਚੀਨ ਦੇ ਕਰਮਚਾਰੀਆਂ ਨੇ ਵੀ ਕੰਮ ਕੀਤਾ ਹੈ। ਇਨ੍ਹਾਂ ਲੋਕਾਂ ਨੇ ਸਤੰਬਰ 2017 ਤੋਂ ਹੀ ਦੋ ਤੋਂ ਤਿੰਨ ਮਹੀਨਿਆਂ ਤੱਕ ਅਲੱਗ ਅਲੱਗ ਬੈਚਾਂ ਵਿੱਚ ਕੰਮ ਕੀਤਾ ਹੈ। ਇਸ ਮੂਰਤੀ ਨੰ ਦੇਖਣ ਲਈ ਇੱਕ ਆਮ ਇਨਸਾਨ ਨੂੰ ਕਿਸ਼ਤੀ ਦੇ ਜ਼ਰੀਏ ਜਾਣਾ ਪਵੇਗਾ।ਇਸ ਮੂਰਤੀ ਨੂੰ ਦੇਖਣ ਲਈ 300 ਰੁਪਏ ਫੀਸ ਰੱਖੀ ਗਈ ਹੈ। ਇਸ ਮੂਰਤੀ ਵਿੱਚ 4 ਧਾਤੂਆਂ ਦਾ ਪ੍ਰਯੋਗ ਕੀਤਾ ਗਿਆ ਹੈ, ਜਿਸ ਕਾਰਨ ਇਸ ਵਿੱਚ ਕਈ ਵਰਿਆਂ ਤੱਕ ਜੰਗ ਨਹੀਂ ਲਗੇਗੀ।ਇਸ ਸਟੈਚੂ ਵਿੱਚ 85 ਪ੍ਰਤੀਸ਼ਤ ਤਾਂਬੇ ਦੀ ਵਰਤੋਂ ਕੀਤੀ ਗਈ ਹੈ।

patel ll

ਸਰਦਾਰ ਪਟੇਲ ਦੀ ਮੂਰਤੀ ਦੇ ਨਾਲ ਨਾਲ 250 ਏਕੜ ਵਿੱਚ ਵੈਲੀ ਆਫ ਫਲਾਵਰ ਬਣਾਇਆ ਗਿਆ ਹੈ। ਜਿਸ ਵਿੱਚ 100 ਤੋਂ ਜਿ਼ਆਦਾ ਫੁੱਲਾਂ ਦੇ ਪੌਦੇ ਲਗਾਏ ਗਏ ਹਨ।ਇਸ ਮੂਰਤੀ ਨੂੰ ਦੇਖਣ ਨਈ ਦੋ ਤਰਾਂ ਦੀ ਕੈਟੇਗਰੀ ਵਿੱਚ ਇਸਨੂੰ ਵੰਡਿਆ ਗਿਆ ਹੈ।ਇਹ ਟਿਕਟ ਬੱਚਿਆਂ ਤੋਂ ਲੈ ਕੇ ਇੱਕ ਹੀ ਮੁੱਲ ਤੇ ਦਿੱਤੀ ਜਾਵੇਗੀ। ਇਸਦੀ ਕੀਮਤ 350 ਰੁਪਏ ਰੱਖੀ ਗਈ ਹੈ ਅਤੇ 30 ਰੁਪਏ ਬਸ ਦੇ ਅੱਲਗ ਤੋਂ ਰੱਖੇ ਗਏ ਹਨ।ਗੈਲਰੀ ਨੂੰ ਦੇਖਣ ਲਈ 3 ਤੋਂ 15 ਸਾਲ ਦੇ ਬੱਚਿਆਂ ਦੀ 60 ਰੁਪਏ ਟਿਕਟ ਹੈ ਅਤੇ ਬਾਕੀਆਂ ਦੀ 120 ਰੁਪਏ ਟਿਕਟ ਰੱਖੀ ਗਈ ਹੈ।ਇਨ੍ਹਾਂ ਟਿਕਟਾਂ ਨਾਲ ਸਿਰਫ ਮੂਰਤੀ ਨੂੰ ਕੋਲੋਂ ਦੇਖਿਆ ਜਾ ਸਕਦਾ ਹੈ। ਪਰ ਉਸਦੇ ਕੋਲ ਨਹੀਂ ਜਾਇਆ ਜਾ ਸਕਦਾ।ਇਸ ਦੇ ਉਦਘਾਟਨ ਵਿੱਚ ਪੀ.ਐਮ. ਦੇ ਨਾਲ ਵੱਡੀ ਸੰਖਿਆ ਵਿੱਚ ਲੋਕ ਹਾਜ਼ਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button