NewsBreaking NewsD5 specialInternational

24 ਸਾਲ ਦੀ ਉਮਰ ‘ਚ ਇੰਝ ਕਰੋੜਪਤੀ ਬਣਿਆ ਇਹ ਨੌਜਵਾਨ

ਅਜੋਕੇ ਸਮੇਂ ‘ਚ ਨੌਜਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਪੈਸੇ ਬਚਾਉਣਾ ਹੈ। ਹਰ ਮਹੀਨੇ ਕੋਈ ਨਾ ਕੋਈ ਨਵੀਂ ਟੈਕਨੋਲੋਜ਼ੀ ਜਾਂ ਫਿਰ ਨਵਾਂ ਫੋਨ ਅਤੇ ਬਹੁਤ ਸਾਰੀਆਂ ਚੀਜਾਂ ਲਾਂਚ ਹੁੰਦੀਆਂ ਰਹਿੰਦੀਆਂ ਹਨ ਅਤੇ ਟ੍ਰੈਂਡ ਬਣ ਜਾਂਦਾ ਹੈ, ਜਿਸ ਵਜ੍ਹਾ ਨਾਲ ਲੋਕ ਉਸ ‘ਤੇ ਆਪਣੇ ਸਾਰੇ ਪੈਸੇ ਖਰਚ ਕਰ ਦਿੰਦੇ ਹਨ ਅਤੇ ਪੈਸੇ ਨਹੀਂ ਬਚਾ ਪਾਉਂਦੇ। ਹਾਲਾਂਕਿ ਇੱਕ ਸ਼ਖਸ ਨੇ ਇੰਨੀ ਘੱਟ ਉਮਰ ‘ਚ ਹੀ ਪੈਸੇ ਬਚਾਉਣ ਦਾ ਤਰੀਕਾ ਲੱਭ ਲਿਆ ਹੈ ਅਤੇ ਇਸ ਵਜ੍ਹਾ ਨਾਲ ਉਹ 24 ਸਾਲ ਦੀ ਉਮਰ ਵਿੱਚ ਹੀ ਰਿਟਾਇਰ ਹੋ ਗਿਆ ਸੀ।

ਢੀਂਡਸੇ ਦੇ ਕਰੀਬੀ ਨੇ ਖੋਲ੍ਹੇ ਰਾਜ, ਬਾਦਲਾਂ ਦੀਆਂ ਤਾਰੀਫਾਂ `ਦੇ ਬੰਨ੍ਹੇ ਪੁਲ, ਢੀਂਡਸਾ ਬਾਰੇ ਆਖੀਆਂ ਵੱਡੀਆਂ ਗੱਲਾਂ

ਜਾਣਕਾਰੀ ਮੁਤਾਬਕ ਕੈਨੇਡਾ ਦੇ ਓਨਟਾਰੀਓ ਵਿੱਚ ਰਹਿਣ ਵਾਲੇ ਮਾਇਕ ਰੋਜਹਾਰਟ ਨੇ 24 ਸਾਲ ਦੀ ਉਮਰ ‘ਚ ਹੀ ਪੈਸੇ ਬਚਾਉਣ ਦੀ ਆਪਣੀ ਤਕਨੀਕ ਨਾਲ ਰਿਟਾਇਰਮੈਂਟ ਦਾ ਪਲੈਨ ਬਣਾ ਲਿਆ ਸੀ। ਮਾਇਕ ਜਦੋਂ ਛੋਟਾ ਸੀ ਤਾਂ ਉਸਦੇ ਪਰਿਵਾਰ ਵਿੱਚ ਕਾਫ਼ੀ ਆਰਥਿਕ ਤੰਗੀ ਸੀ। ਮਾਇਕ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਬਿਲਕੁਲ ਗਰੀਬੀ ਰੇਖਾ ‘ਤੇ ਪਹੁੰਚ ਗਏ ਸਨ। ਹਾਲਾਂਕਿ ਉਹ ਪੜਾਈ ‘ਚ ਚੰਗਾ ਸੀ ਅਤੇ ਇਸ ਵਜ੍ਹਾ ਨਾਲ ਆਪਣੀ ਅੱਗੇ ਦੀ ਪੜਾਈ ਲਈ ਉਸਨੂੰ ਸਕਾਲਰਸ਼ਿਪ ਮਿਲ ਗਈ ਸੀ।

KHABRAN DA SIRA || ਅਕਾਲੀ ਦਲ ‘ਚ ਲੜਾਈ ਕੁਰਸੀ ਦੀ! ਬਗ਼ਾਵਤ ਹੋਈ ਹੋਰ ਤੇਜ਼, ਲੋਕਾਂ ਦੀਆਂ ਜੇਬਾਂ ਹੋਣਗੀਆਂ ਖ਼ਾਲੀ

ਮਾਇਕ ਜਦੋਂ ਕਾਲਜ ਵਿੱਚ ਸੀ ਤਾਂ ਉਹ ਫੁੱਲ -ਟਾਇਮ ਨੌਕਰੀ ਦੇ ਨਾਲ ਫੁਲ-ਟਾਇਮ ਪੜਾਈ ਕਰਦਾ ਸੀ। ਉਸ ਸਮੇਂ ਉਹ 262 ਡਾਲਰ ਦੇ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ। ਇਸ ਤੋਂ ਬਾਅਦ ਉਹ ਆਪਣੀ ਪਤਨੀ ਅਲਾਇਸ ਦੇ ਨਾਲ ਇੱਕ ਦੂਜੇ ਅਪਾਰਟਮੈਂਟ ਵਿੱਚ ਸ਼ਿਫਟ ਹੋ ਗਿਆ। ਇਸਦਾ ਕਿਰਾਇਆ 455 ਡਾਲਰ ਸੀ। ਕਿਤੇ ਵੀ ਆਉਣ ਜਾਣ ਲਈ ਮਾਇਕ ਕਾਰ ਜਾਂ ਫਿਰ ਪਬਲਿਕ ਟਰਾਂਸਪੋਰਟ ਦੀ ਜਗ੍ਹਾ ਸਾਇਕਲ ਦਾ ਇਸਤੇਮਾਲ ਕਰਦਾ ਸੀ।

ਲੈਂਡ ਮਾਫੀਆ ਨੂੰ ਬੈਂਸ ਦਾ ਸਿੱਧਾ ਚੈਲੰਜ! ਕੈਪਟਨ ਤੇ ਬਾਦਲਾਂ ਨੂੰ ਲਾਇਆਂ ਖੂੰਜੇ

19 ਦੀ ਉਮਰ ‘ਚ ਮਾਇਕ ਨੇ ਇੱਕ ਛੋਟਾ ਜਿਹਾ ਘਰ ਖਰੀਦਣ ਦੇ ਲਈ ਪੈਸੇ ਯਾਨੀ 152,00 ਡਾਲਰ ਜੋੜ ਲਏ ਸਨ। ਇਸ ਤੋਂ ਬਾਅਦ ਮਾਇਕ ਇੱਕ ਕੰਸਲਟੈਂਟ ਦਾ ਕੰਮ ਕਰਨ ਲਗਾ ਅਤੇ ਉਸਦੀ ਸਲਾਨਾ ਤਨਖਾਹ 42,000 ਡਾਲਰ ਸੀ ਅਤੇ ਉਸਦੀ ਪਤਨੀ ਅਲਾਇਸ ਇੱਕ ਗ੍ਰਾਫਿਕ ਡਿਜ਼ਾਇਨਰ ਦਾ ਕੰਮ ਕਰਦੀ ਸੀ। ਅਲਾਇਸ ਦੀ ਸਲਾਨਾ ਤਨਖਾਹ 26,500 ਡਾਲਰ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button