Breaking NewsD5 specialNewsPunjab

2 ਜਵਾਕਾਂ ਦੀ ਮਾਂ ਆਸ਼ਿਕ ਨਾਲ ਹੋਈ ਫਰਾਰ

ਤਰਨ ਤਾਰਨ : ਦੋ ਬੱਚਿਆਂ ਦੀ ਮਾਂ ਵੱਲੋਂ ਆਪਣੇ ਪਤੀ ਨੂੰ ਛੱਡ ਕੇ ਆਸ਼ਿਕ ਨਾਲ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਾਮਲਾ ਪਿੰਡ ਨੋਨੇ ਦਾ ਹੈ। ਜਿੱਥੋਂ ਦੇ ਰਹਿਣ ਵਾਲੇ ਗੁਰਜੰਟ ਸਿੰਘ ਦਾ ਵਿਆਹ ਅਮਨਦੀਪ ਕੌਰ ਨਾਲ 10 ਸਾਲ ਪਹਿਲਾਂ ਹੋਇਆ ਸੀ। ਜਿਸਦੇ ਦੋ ਬੱਚੇ ਵੀ ਹਨ ਅਮਨਦੀਪ ਕੌਰ ਦਾ ਉਸਦੇ ਗੁਆਂਢ ‘ਚ ਰਹਿੰਦੇ ਸਰਬਜੀਤ ਸਿੰਘ ਨਾਮਕ ਲੜਕੇ ਨਾਲ ਚੱਕਰ ਚੱਲ ਰਿਹਾ ਸੀ ਜਿਸਦੇ ਚਲਦੇ ਉਹ ਦੋਵੇਂ ਘਰੋਂ ਭੱਜ ਗਏ। ਜਿਸ ਤੋਂ ਬਾਅਦ ਪਿੰਡ ਵਾਲਿਆਂ ਦੀ ਮੱਦਦ ਨਾਲ ਗੁਰਜੰਟ ਸਿੰਘ ਨੇ ਦੋਵਾਂ ਨੂੰ ਲੱਭ ਕੇ ਪੁਲਿਸ ਸਾਹਮਣੇ ਪੇਸ਼ ਕੀਤਾ।

2 ਜਵਾਕਾਂ ਦੀ ਮਾਂ ਨੇ ਚਾੜ੍ਹ`ਤਾ ਨਵਾਂ ਚੰਦ, ਘਰਵਾਲੇ ਨੇ ਆਸ਼ਿਕ ਨਾਲ ਫੜ੍ਹ ਲਈ, ਅੱਗੋਂ ਆਸ਼ਿਕ ਕਹਿੰਦਾ…

ਦੂਜੇ ਪਾਸੇ ਆਸ਼ਿਕ ਨਾਲ ਫਰਾਰ ਹੋਈ ਅਮਨਦੀਪ ਕੌਰ ਦਾ ਕੀ ਕਹਿਣਾ ਹੈ ਕੀ ਉਹ ਆਪਣੇ ਪਤੀ ਤੋਂ ਤੰਗ ਹੈ। ਉੱਥੇ ਹੀ ਮਹਿਲਾ ਦੇ ਆਸ਼ਿਕ ਸਰਬਜੀਤ ਦਾ ਕਹਿਣਾ ਹੈ ਕਿ ਉਹ ਉਸਦੇ ਬਿਨ੍ਹਾਂ ਨਹੀਂ ਰਹਿ ਸਕਦਾ ਅਤੇ ਉਹ ਵਿਆਹ ਕਰਵਾ ਲੈਣਗੇ। ਮਾਮਲੇ ਬਾਰੇ ਦੱਸਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕ ਪਾਸੇ ਤਾਂ ਪੁਲਿਸ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ ਤੇ ਦੂਜੇ ਪਾਸੇ ਦੋਵੇਂ ਪ੍ਰੇਮੀ ਇੱਕ ਦੂਜੇ ਨਾਲ ਵਿਆਹ ਕਰਨ ਦੀ ਗੱਲ ਕਹਿ ਰਹੇ ਨੇ ਹੁਣ ਦੇਖਦੇ ਹਾਂ ਕਿ ਪੁਲਿਸ ਇਹ ਮਾਮਲਾ ਕਿਵੇਂ ਨਿਬੜੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button