ਚੰਡੀਗੜ੍ਹ : ਉੱਤਰ ਪ੍ਰਦੇਸ ਦੇ ਖੂੰਖਾਰ ਗੈਂਗਸਟਰ ਮੁਖ਼ਤਾਰ ਅੰਸਾਰੀ ਦੀ ਖੂਬ ਖ਼ਾਤਰਦਾਰੀ ਕਰਨ ਵਾਲੇ ਪੰਜਾਬ ਪੁਲਸ ਦੇ ਕਈ ਅਧਿਕਾਰੀਆਂ ’ਤੇ ਜਲਦ ਗਾਜ਼ ਡਿੱਗ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਡੀ. ਜੀ. ਪੀ. ਪੰਜਾਬ ਨੂੰ ਉਨ੍ਹਾਂ ਅਧਿਕਾਰੀਆਂ ਦੇ ਨਾਂ ਦੀ ਲਿਸਟ ਭੇਜਣ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਨੇ ਬਹੁ-ਚਰਚਿਤ ਮਾਮਲੇ ‘ਚ ਅਹਿਮ ਭੂਮਿਕਾ ਨਿਭਾਈ ਸੀ। ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਫਿਰੌਤੀ ਮੰਗਣ ਦੇ ਇਕ ਮਾਮਲੇ ‘ਚ ਯੂ. ਪੀ. ਦੀ ਜੇਲ੍ਹ ਤੋਂ ਲੈ ਕੇ ਪੰਜਾਬ ਦੀ ਰੋਪੜ ਜੇਲ੍ਹ ‘ਚ ਲੰਬੇ ਸਮੇਂ ਤੱਕ ਰੱਖਣ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਕਈ ਵੱਡੇ ਅਧਿਕਾਰੀ ਇਸ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ।
ਕਮੇਟੀ ਪ੍ਰਧਾਨ ਦੇ ਖਿਲਾਫ਼ ਹੋਏੇ ਆਗੂ, ਖ਼ਤਰੇ ‘ਚ ਪ੍ਰਧਾਨ ਦੀ ਕੁਰਸੀ ! D5 Channel Punjabi
ਮੁਖ਼ਤਾਰ ਅੰਸਾਰੀ ਯੂ. ਪੀ. ‘ਚ ਕਤਲ, ਇਰਾਦਾ ਕਤਲ, ਅਗਵਾ, ਫ਼ਿਰੌਤੀ ਸਮੇਤ ਕਈ ਸੰਗੀਨ ਦੋਸ਼ਾਂ ‘ਚ ਨਾਮਜ਼ਦ ਗੈਂਗਸਟਰ ਮੁਖ਼ਤਾਰ ਅੰਸਾਰੀ ਉੱਤਰ ਪ੍ਰਦੇਸ਼ ਦੀ ਜੇਲ੍ਹ ‘ਚ ਬੰਦ ਸੀ। ਉਸ ਸਮੇਂ ਪੰਜਾਬ ‘ਚ ਕਾਂਗਰਸ ਦੀ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਇਸ ਦੌਰਾਨ ਮੋਹਾਲੀ ਸਥਿਤ ਹੋਮਲੈਂਡ ਹਾਈਟ ‘ਚ ਰਹਿਣ ਵਾਲੇ ਇਕ ਬਿਲਡਰ ਉਮੰਗ ਜਿੰਦਲ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਸੀ ਕਿ ਅੰਸਾਰੀ ਨੇ ਇਕ ਕਾਲ ਕਰਕੇ ਧਮਕਾਉਂਦੇ ਹੋਏ ਪੰਜ ਕਰੋੜ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਅੰਸਾਰੀ ’ਤੇ ਮਾਮਲਾ ਦਰਜ ਕਰਕੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਯੂ. ਪੀ. ਦੀ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਅਤੇ ਅਦਾਲਤ ‘ਚ ਪੇਸ਼ ਕਰਨ ਦੇ ਬਾਅਦ ਰੋਪੜ ਜੇਲ੍ਹ ਭੇਜ ਦਿੱਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.