Breaking NewsInternationalNews

17 ਸਾਲ ਦੀ ਕੁੜੀ 467 ਦਿਨਾਂ ਤੋਂ ਵੈਂਟੀਲੇਟਰ ‘ਤੇ, ਜਨਮਦਿਨ ਤੋਂ 2 ਦਿਨ ਪਹਿਲਾਂ ਇਸ ਹਾਲਤ ‘ਚ ਮਿਲੀ ਹਸਪਤਾਲ ਤੋਂ ਛੁੱਟੀ

ਵਾਸ਼ਿੰਗਟਨ : ਵਿਅਕਤੀ ਆਪਣੀ ਹਿੰਮਤ ਨਾਲ ਹਰ ਮੁਸ਼ਕਲ ਨੂੰ ਹਰਾ ਸਕਦਾ ਹੈ। ਇਸੇ ਤਰ੍ਹਾਂ ਦੀ ਹਿੰਮਤ 17 ਸਾਲਾ ਕੁੜੀ ਨੇ ਦਿਖਾਈ ਤੇ ਹੁਣ ਉਹ ਗੰਭੀਰ ਬੀਮਾਰੀ ਨੂੰ ਹਰਾ ਕੇ ਆਪਣੇ ਪੈਰਾਂ ‘ਤੇ ਖੜ੍ਹੀ ਹੋਈ ਹੈ। ਅਮਰੀਕਾ ਦੇ ਸੂਬੇ ਕੰਸਾਸ ਦੇ ਵਿਸ਼ਿਤਾ ਵਿਚ ਇਕ ਕੁੜੀ ਜ਼ੇਈ ਉਵੇਦੀਆ (Zei Uwadia) 467 ਦਿਨ ਲਾਈਫ ਸਪੋਰਟ ਸਿਸਟਮ ‘ਤੇ ਰਹੀ। ਬੀਤੇ ਵੀਰਵਾਰ (24 ਜਨਵਰੀ) ਨੂੰ ਜ਼ੇਈ ਨੂੰ ਉਸ ਦੇ 17ਵੇਂ ਜਨਮਦਿਨ ਦੇ ਦੋ ਦਿਨ ਪਹਿਲਾਂ ਛੁੱਟੀ ਦੇ ਦਿੱਤੀ ਗਈ। ਹੁਣ ਜ਼ੇਈ ਦਾ ਕਹਿਣਾ ਹੈ,”ਲਾਈਫ ਸਪੋਰਟ ਸਿਸਟਮ ਵਿਚੋਂ ਬਾਹਰ ਆਉਣ ਮਗਰੋਂ ਮੇਰਾ ਹੌਂਸਲਾ ਵਧਿਆ ਹੈ। ਮੈਨੂੰ ਲੱਗਦਾ ਹੈ ਕਿ ਮੈਂ ਜਲਦੀ ਠੀਕ ਹੋ ਜਾਵਾਂਗੀ।”

ਡੇਢ ਸਾਲ ਪਹਿਲਾਂ ਹੋਈ ਸੀ ਹਸਪਤਾਲ ਵਿਚ ਭਰਤੀ

ਜ਼ੇਈ ਦੀ ਰਹੱਸਮਈ ਬੀਮਾਰੀ ਅਕਤਬੂਰ 2017 ਵਿਚ ਸ਼ੁਰੂ ਹੋਈ ਸੀ। ਉਸ ਨੂੰ ਅਚਾਨਕ ਸਾਹ ਲੈਣ ਵਿਚ ਮੁਸ਼ਕਲ ਹੋਣ ਲੱਗੀ। ਉਸ ਦੇ ਫੇਫੜਿਆਂ ਨੇ ਲੱਗਭਗ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇੰਝ ਕਿਉਂ ਹੋਇਆ ਇਸ ਦਾ ਕਾਰਨ ਕਿਸੇ ਨੂੰ ਨਹੀਂ ਪਤਾ ਸੀ। ਜ਼ੇਈ ਦੇ ਲੱਛਣਾਂ ਨੂੰ ਦੇਖਦਿਆਂ ਉਸ ਦੀ ਮਾਂ ਬ੍ਰੀ ਕਰਸ਼ਨ ਉਸ ਨੂੰ ਐਮਰਜੈਂਸੀ ਡਾਕਟਰ ਕੋਲ ਲੈ ਗਈ। ਉਸ ਨੂੰ ਵਿਸ਼ਿਤਾ ਦੇ ਇਕ ਹਸਪਤਾਲ ਵਿਚ ਭਰਤੀ ਕੀਤਾ ਗਿਆ। ਇੱਥੇ ਉਸ ਦੀ ਹਾਲਤ ਵਿਚ ਸੁਧਾਰ ਨਾ ਹੁੰਦਾ ਦੇਖ ਏਅਰ ਐਂਬੂਲੈਂਸ ਜ਼ਰੀਏ ਕੰਸਾਸ ਸਿਟੀ ਦੇ ਚਿਲਡਰਨਜ਼ ਮਰਸੀ ਹਸਪਤਾਲ ਲਿਜਾਇਆ ਗਿਆ।

Read Also 66 ਸਾਲ ਦਾ ਬੁੱਢਾ 23 ਸਾਲਾ ਕੁੜੀ, ਵਿਆਹ ਦੀ ਪੂਰੀ ਕਹਾਣੀ ਸੁਣੋ (ਵੀਡੀਓ)

ਜ਼ੇਈ ਦੀ ਖਰਾਬ ਹਾਲਤ ਦਾ ਪਤਾ ਲਗਾਉਣ ਲਈ ਉਸ ਦੇ ਕਈ ਟੈਸਟ ਕੀਤੇ ਗਏ। ਇਨ੍ਹਾਂ ਵਿਚ ਪਤਾ ਚੱਲਿਆ ਕਿ ਜ਼ੇਈ ਨੂੰ ਐਂਟੀਬਾਇਓਟਿਕ ਬੈਕੀਟ੍ਰਮ ਤੋਂ ਐਲਰਜੀ ਹੋਈ ਹੋ ਸਕਦੀ ਸੀ। ਬ੍ਰੀ ਨੇ ਦੱਸਿਆ ਕਿ ਪਹਿਲੀ ਵਾਰ ਹਸਪਤਾਲ ਵਿਚ ਭਰਤੀ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ ਕਿਡਨੀ ਦੇ ਕਿਸੇ ਇਨਫੈਕਸ਼ਨ ਲਈ ਐਂਟੀਬਾਇਓਟਿਕ ਦਿੱਤਾ ਗਿਆ ਸੀ। ਮਰਸੀ ਹਸਪਤਾਲ ਦੀ ਡਾਕਟਰ ਜੇਨਾ ਮਿਲਰ ਨੇ ਦੱਸਿਆ ਕਿ ਅਸੀਂ ਇਸ ਗੱਲ ਨੂੰ 100 ਫੀਸਦੀ ਸਾਬਤ ਨਹੀਂ ਕਰ ਪਾਵਾਂਗੇ ਪਰ ਸਾਡੇ ਕੋਲ ਅਜਿਹੇ ਪੰਜ ਮਾਮਲੇ ਆ ਚੁੱਕੇ ਹਨ ਜਿਨ੍ਹਾਂ ਵਿਚ ਐਂਟੀਬਾਇਓਟਿਕ ਦੀ ਪ੍ਰਤੀਕਿਰਿਆ ਕਾਰਨ ਸਾਹ ਲੈਣ ਦੀ ਗੰਭੀਰ ਬੀਮਾਰੀ ਸਾਹਮਣੇ ਆਈ। ਵੱਡੀ ਗੱਲ ਇਹ ਹੈ ਕਿ ਪੰਜੇ ਮਾਮਲੇ ਬੈਕੀਟ੍ਰਮ ਪ੍ਰਤੀਕਿਰਿਆ ਕਾਰਨ ਹੋਏ ਸੀ।

 ਬਣਾਉਟੀ ਫੇਫੜਿਆਂ ਜ਼ਰੀਏ ਭੇਜਿਆ ਗਿਆ ਖੂਨ
ਡਾਕਟਰਾਂ ਮੁਤਾਬਰ ਜ਼ੇਈ ਦਾ ਮਾਮਲਾ ਦੂਜਿਆਂ ਨਾਲੋਂ ਕਾਫੀ ਵੱਖ ਰਿਹਾ। ਉਸ ਨੂੰ 189 ਦਿਨ (ਕਰੀਬ 6 ਮਹੀਨੇ) ਈ.ਸੀ.ਐੱਮ.ਓ. ਲੱਗਾ ਰਿਹਾ। ਹਸਪਤਾਲ ਵਿਚ ਜ਼ੇਈ ਨੂੰ ਉੱਚ ਪੱਧਰ ਦੇ ਲਾਈਫ ਸਪੋਰਟ ਸਿਸਟਮ ਵਿਚ ਰੱਖਿਆ ਗਿਆ। ਇਸ ਨੂੰ ਐਕਸਟਰਾਕਾਰਪੋਰੀਅਲ ਮੇਮਬ੍ਰੇਨ ਆਕਸੀਜੇਨੇਸ਼ਨ (ਈ.ਸੀ.ਐੱਮ.ਓ.) ਕਿਹਾ ਜਾਂਦਾ ਹੈ। ਇਸ ਵਿਚ ਇਕ ਪੰਪ ਜ਼ਰੀਏ ਬਣਾਉਟੀ ਫੇਫੜਿਆਂ ਵਿਚ ਮਰੀਜ਼ ਦਾ ਖੂਨ ਭੇਜਿਆ ਜਾਂਦਾ ਹੈ। ਇੱਥੇ ਮਰੀਜ਼ ਦੇ ਖੂਨ ਵਿਚ ਆਕਸੀਜਨ ਮਿਲਾਈ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢੀ ਜਾਂਦੀ ਹੈ। ਇਸ ਮਗਰੋਂ ਖੂਨ ਨੂੰ ਦੁਬਾਰਾ ਸਰੀਰ ਵਿਚ ਭੇਜਿਆ ਜਾਂਦਾ ਹੈ।

ਇੱਥੇ ਦੱਸਣਯੋਗ ਹੈ ਕਿ ਅਮਰੀਕਾ ਵਿਚ ਈ.ਸੀ.ਐੱਮ.ਓ. ਜ਼ਰੀਏ ਠੀਕ ਹੋਣ ਵਾਲੇ ਮਰੀਜ਼ 72 ਫੀਸਦੀ ਹਨ। ਜਦਕਿ ਚਿਲਡਰਨਜ਼ ਮਰਸੀ ਹਸਪਤਾਲ ਵਿਚ ਇਸ ਤਕਨੀਕ ਜ਼ਰੀਏ 800 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਜਿਨ੍ਹਾਂ ਵਿਚ 78 ਫੀਸਦੀ ਠੀਕ ਹੋ ਗਏ। ਜ਼ੇਈ ਅਜਿਹੀ ਪਹਿਲੀ ਮਰੀਜ਼ ਹੈ ਜੋ ਈ.ਸੀ.ਐੱਮ.ਓ. ਲੱਗੇ ਹੋਣ ਦੇ ਬਾਵਜੂਦ ਬੈਠੀ, ਖੜ੍ਹੀ ਹੋਈ ਅਤੇ ਖੁਦ ਤੁਰ ਕੇ ਹਸਪਤਾਲ ਦੇ ਬਾਹਰ ਤੱਕ ਆਈ। ਡਾਕਟਰ ਮਿਲਰ ਮੁਤਾਬਕ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਹੋਰ ਬਿਹਤਰ ਹੋ ਸਕਦੀ ਹੈ। ਉਹ ਹੋਰ ਲੋਕਾਂ ਲਈ ਮਿਸਾਲ ਬਣ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button