145 ਦਿਨਾਂ ਬਾਅਦ ਦੇਸ਼ ‘ਚ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ, 417 ਲੋਕਾਂ ਦੀ ਮੌਤ
ਨਵੀਂ ਦਿੱਲੀ : ਦੇਸ਼ ’ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 32,937 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਮਾਮਲੇ 3,22,25,513 ਹੋ ਗਏ ਹਨ, ਜਦਕਿ ਇਲਾਜ਼ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 3,81,947 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 145 ਦਿਨਾਂ ਵਿਚ ਇਹ ਇਲਾਜ ਅਧੀਨ ਮਾਮਲਿਆਂ ਦੀ ਸਭ ਤੋਂ ਘੱਟ ਗਿਣਤੀ ਹੈ। ਅੰਕੜਿਆਂ ਮੁਤਾਬਕ ਕੋਰੋਨਾ ਨਾਲ 417 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,31,642 ਹੋ ਗਈ ਹੈ।
Kisan Bill 2020 :ਕਿਸਾਨਾਂ ਦਾ ਨਿਕਲੇਗਾ ਹੱਲ, ਯੂਪੀ ਚੋਣਾਂ ਤੋਂ ਡਰੀ ਸਰਕਾਰ || D5 Channel Punjabi
ਐਤਵਾਰ ਨੂੰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 3,85,336 ਸੀ ਜੋ ਕਿ ਘੱਟ ਕੇ ਸੋਮਵਾਰ ਨੂੰ 3,81,945 ਰਹਿ ਗਈ। ਇਹ ਦੇਸ਼ ਵਿਚ ਵਾਇਰਸ ਦੇ ਕੁੱਲ ਮਾਮਲਿਆਂ ਦਾ 1.18 ਫ਼ੀਸਦੀ ਹੈ, ਜੋ ਮਾਰਚ ਤੋਂ ਬਾਅਦ ਸਭ ਤੋਂ ਘੱਟ ਹੈ। ਕੋਰੋਨਾ ਵਾਇਰਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਰਾਸ਼ਟਰੀ ਦਰ 97.48 ਫ਼ੀਸਦੀ ਹੈ।
ਖੇਤੀਬਾੜੀ ਮੰਤਰੀ ਦਾ ਆਇਆ ਬਿਆਨ! ਰਾਜੇਵਾਲ ਨੇ ਕਰਤਾ ਜਿੱਤ ਦਾ ਐਲਾਨ || D5 Channel Punjabi
ਮੰਤਰਾਲਾ ਨੇ ਦੱਸਿਆ ਕਿ ਹੁਣ ਤੱਕ 3,14,11,924 ਲੋਕ ਕੋਰੋਨਾ ਤੋਂ ਸਿਹਤਮੰਦ ਹੋ ਚੁੱਕੇ ਹਨ। ਕੋਵਿਡ-19 ਨਾਲ ਮੌਤ ਦਰ 1.34 ਫ਼ੀਸਦੀ ਹੈ। ਐਤਵਾਰ ਨੂੰ 11,81,212 ਨਮੂਨਿਆਂ ਦੀ ਕੋਵਿਡ-19 ਲਈ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਦੇਸ਼ ’ਚ ਹੁਣ ਤੱਕ 49,48,05,652 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਰਾਸ਼ਟਰੀ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਕੁੱਲ ਮਿਲਾ ਕੇ ਕੋਵਿਡ-19 ਦੀ ਹੁਣ ਤੱਕ 54.58 ਕਰੋੜ ਖ਼ੁਰਾਕਾਂ ਲੋਕਾਂ ਨੂੰ ਲੱਗ ਚੁੱਕੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.