13 ਮਹੀਨਿਆਂ ‘ਚ ਤੀਜੀ ਵਾਰ ਕੋਵਿਡ ਪੌਜ਼ੀਟਿਵ ਹੋਈ ਡਾਕਟਰ, ਲੈ ਚੁੱਕੀ ਹੈ ਵੈਕਸੀਨ ਦੀਆਂ ਦੋਵੇਂ ਡੋਜ਼
ਮੁੰਬਈ : ਮਹਾਰਾਸ਼ਟਰ ਦੇ ਮੁੰਬਈ ‘ਚ ਰਹਿਣ ਵਾਲੀ 26 ਸਾਲਾ ਇੱਕ ਡਾਕਟਰ ਪਿਛਲੇ 13 ਮਹੀਨਿਆਂ ‘ਚ 3 ਵਾਰ ਕੋਰੋਨਾ ਦਾ ਸ਼ਿਕਾਰ ਹੋ ਚੁੱਕੀ ਹੈ। ਉਹ ਵੀ ਉਦੋਂ ਜਦੋਂ ਡਾਕਟਰ ਨੂੰ ਵੈਕਸੀਨ ਦੀਆਂ ਦੋਵੇਂ ਡੋਜ ਲੱਗ ਚੁੱਕੀਆਂ ਹਨ। ਮੁਲੁੰਡ ਖੇਤਰ ਦੀ ਰਹਿਣ ਵਾਲੀ 26 ਸਾਲਾ ਡਾਕਟਰ ਸ੍ਰਿਸ਼ਟੀ ਹਲਾਰੀ ਵੀਰ ਸਾਵਰਕਰ ਹਸਪਤਾਲ ’ਚ ਡਿਊਟੀ ’ਤੇ ਤਾਇਨਾਤ ਸੀ। ਉਹ ਜੂਨ 2020 ਵਿਚ ਕੋਰੋਨਾ ਪ੍ਰਭਾਵਿਤ ਹੋ ਗਈ ਸੀ।
ਕਿਸਾਨਾਂ ਨੇ ਪਾੜੇ ਭਾਜਪਾ ਲੀਡਰ ਦੇ ਕੱਪੜੇ, ਕਰਤਾ ਮਲੋਟ ਵਾਲਾ ਕੰਮ! ਹੋ ਗਈ ਪੁਲਿਸ ਹੀ ਪੁਲਿਸ ਇਕੱਠੀ, ਪੈ ਗਿਆ ਗਾਹ!
ਉਸ ਵੇਲੇ ਤੋਂ ਲੈ ਕੇ ਹੁਣ ਤਕ ਉਹ 3 ਵਾਰ ਕੋਰੋਨਾ ਪ੍ਰਭਾਵਿਤ ਹੋਈ ਹੈ। ਉਸ ਨੂੰ ਇਸ ਸਾਲ ਦੋਵੇਂ ਵੈਕਸੀਨ ਲੱਗੀਆਂ ਸਨ। ਵੈਕਸੀਨੇਸ਼ਨ ਤੋਂ ਬਾਅਦ ਇਨਫੈਕਸ਼ਨ ਹੋ ਜਾਣ ਸਬੰਧੀ ਚੱਲ ਰਹੇ ਅਧਿਐਨ ਤਹਿਤ ਡਾ. ਸ੍ਰਿਸ਼ਟੀ ਦੇ ਸਵੈਬ ਸੈਂਪਲਸ ਨੂੰ ਜੀਨੋਮ ਸੀਕਵੈਂਸਿੰਗ ਲਈ ਇਕੱਠਾ ਕੀਤਾ ਗਿਆ ਸੀ। ਡਾਕਟਰਾਂ ਅਨੁਸਾਰ ਤੀਜੀ ਵਾਰ ਕੋਰੋਨਾ ਪੌਜ਼ੀਟਿਵ ਹੋਣ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਸਾਰਸ-2 ਵੇਰੀਐਂਟਸ ਤੋਂ ਲੈ ਕੇ ਇਮਿਊਨਿਟੀ ਲੈਵਲ ਜਾਂ ਗਲਤ ਡਾਇਗਨੋਸਟਿਕ ਰਿਪੋਰਟ ਵੀ ਕਾਰਨ ਹੋ ਸਕਦੀ ਹੈ।
ਹਰਸਿਮਰਤ ਬਾਦਲ ਨੇ ਲਿਆ ਕੇਂਦਰ ਨਾਲ ਪੰਗਾ! ਹੋ ਗਈ ਸਿੱਧੀ, ਝੱਟ ਕੀਤੀ ਰਾਸ਼ਟਰਪਤੀ ਤੱਕ ਪਹੰੁਚ!ਮੋਦੀ ਨੂੰ ਆਏ ਪਸੀਨੇ!
ਬੀ. ਐੱਮ. ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਲਾਰੀ ਦਾ ਸੈਂਪਲ ਇਹ ਪਤਾ ਕਰਨ ਲਈ ਲਿਆ ਗਿਆ ਕਿ ਵੈਕਸੀਨੇਸ਼ਨ ਪਿੱਛੋਂ ਉਹ ਕੋਰੋਨਾ ਪ੍ਰਭਾਵਿਤ ਕਿਵੇਂ ਹੋ ਗਈ। ਇਨ੍ਹਾਂ ਵਿਚੋਂ ਇਕ ਸੈਂਪਲ ਬੀ. ਐੱਮ. ਸੀ. ਅਤੇ ਦੂਜਾ ਪ੍ਰਾਈਵੇਟ ਹਸਪਤਾਲ ਵਲੋਂ ਲਿਆ ਗਿਆ। ਡਾ. ਹਲਾਰੀ 17 ਜੂਨ 2020 ਨੂੰ ਬੀ. ਐੱਮ. ਸੀ. ਕੋਵਿਡ ਸੈਂਟਰ ਵਿਚ ਕੰਮ ਕਰਨ ਦੌਰਾਨ ਪੌਜ਼ੀਟਿਵ ਮਿਲੀ ਸੀ। ਉਸ ਤੋਂ ਬਾਅਦ ਉਹ ਇਸ ਸਾਲ 29 ਮਈ ਤੇ 11 ਜੁਲਾਈ ਨੂੰ ਪੌਜ਼ੀਟਿਵ ਹੋਈ।
🔴LIVE| ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਕੈਪਟਨ ਦਾ ਵੱਡਾ ਐਲਾਨ!
ਡਾ. ਸ੍ਰਿਸ਼ਟੀ ਦਾ ਇਲਾਜ ਕਰ ਰਹੇ ਡਾਕਟਰ ਮੇਹੁਲ ਠੱਕਰ ਨੇ ਦੱਸਿਆ ਕਿ ਅਜਿਹਾ ਸੰਭਵ ਹੈ ਕਿ ਕਈ ਵਾਰ ਮਈ ਵਿਚ ਹੋਇਆ ਦੂਜਾ ਇਨਫੈਕਸ਼ਨ ਜੁਲਾਈ ਵਿਚ ਮੁੜ ਸਰਗਰਮ ਹੋ ਗਿਆ ਹੋਵੇ ਜਾਂ ਫਿਰ ਆਰ. ਟੀ.-ਪੀ. ਸੀ. ਆਰ. ਰਿਪੋਰਟ ਨੈਗੇਟਿਵ ਆਈ ਹੋਵੇ। ਫਾਊਂਡੇਸ਼ਨ ਫਾਰ ਮੈਡੀਕਲ ਰਿਸਰਚ (ਐੱਫ. ਐੱਮ. ਆਰ.) ਦੀ ਡਾਇਰੈਕਟਰ ਡਾ. ਨਰਗਿਸ ਮਿਸਤਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਅਜਿਹਾ ਹੋਣ ਦਾ ਕਾਰਨ ਕੋਰੋਨਾ ਦੇ ਕਿਸੇ ਨਵੇਂ ਵੇਰੀਐਂਟ ਦਾ ਸਾਹਮਣੇ ਆਉਣਾ ਹੋਵੇ।
ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ, ਕੇਂਦਰ ਨੂੰ ਝਟਕਾ!ਬਾਰਡਰ ’ਤੇ ਲੱਗੇ ਜਿੱਤ ਦੇ ਨਾਅਰੇ!
ਕਦੋਂ-ਕਦੋਂ ਹੋਇਆ ਕੋਰੋਨਾ?
17 ਜੂਨ 2020 : ਕੋਵਿਡ ਸੈਂਟਰ ’ਤੇ ਕੰਮ ਕਰਦਿਆਂ ਡਾਕਟਰ ਇਕ ਸਹਿ-ਕਰਮਚਾਰੀ ਦੇ ਸੰਪਰਕ ’ਚ ਆਈ। ਜਦੋਂ ਟੈਸਟ ਕਰਵਾਇਆ ਗਿਆ ਤਾਂ ਉਹ ਪੌਜ਼ੀਟਿਵ ਆਈ।
29 ਮਈ 2021 : ਸ਼ੁਰੂ ਵਿਚ ਹਲਕੇ ਲੱਛਣ ਨਜ਼ਰ ਆਏ ਪਰ ਬਾਅਦ ’ਚ ਟੈਸਟ ਕਰਵਾਉਣ ’ਤੇ ਉਹ ਪੌਜ਼ੀਟਿਵ ਨਿਕਲੀ।
11 ਜੁਲਾਈ 2021 : ਇਸ ਦਿਨ ਡਾ. ਸ੍ਰਿਸ਼ਟੀ ਤੀਜੀ ਵਾਰ ਕੋਰੋਨਾ ਦੀ ਲਪੇਟ ਵਿਚ ਆਈ। ਪਹਿਲਾਂ ਡਾਕਟਰ ਦੀ ਮਾਂ ਪੌਜ਼ੀਟਿਵ ਮਿਲੀ ਅਤੇ ਬਾਅਦ ’ਚ ਉਹ ਖੁਦ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.