11 ਕਿ.ਮੀ. ਦੌੜ ਕੇ ਵਿਆਹ ਦੇ 7 ਫੇਰੇ ਲੈਣ ਪਹੁੰਚਿਆ ਲਾੜਾ
ਇੰਦੌਰ : ਤੁਸੀਂ ਅੱਜ ਤੱਕ ਲਾੜੇ ਨੂੰ ਘੋੜੀ ‘ਤੇ ਬੈਠੇ ਅਤੇ ਬਰਾਤੀਆਂ ਨੂੰ ਪੈਦਲ ਚੱਲਦੇ ਦੇਖਿਆ ਹੋਵੇਗਾ ਪਰ ਮੱਧ ਪ੍ਰਦੇਸ਼ ਵਿੱਚ ਇੱਕ ਬਰਾਤ ਕੁਝ ਅਜਿਹੇ ਅੰਦਾਜ਼ ਵਿੱਚ ਨਿਕਲੀ ਜਿਸਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇੱਥੇ ਲਾੜਾ 11 ਕਿ.ਮੀ. ਦੌੜ ਕੇ ਬਰਾਤ ਲੈ ਕੇ ਪਹੁੰਚਿਆ ਸੀ। ਜਿਵੇਂ ਹੀ ਲਾੜੀ ਨੂੰ ਪਤਾ ਲੱਗਿਆ ਤਾਂ ਉਹ ਬੋਲੀ ਮੈਂ ਅਜਿਹਾ ਕਦੇ ਸੋਚਿਆ ਨਹੀਂ ਸੀ। ਦਰਅਸਲ ਇਹ ਅਨੋਖੀ ਬਰਾਤ ਸੋਮਵਾਰ ਨੂੰ ਇੰਦੌਰ ਵਿੱਚ ਨਿਕਲੀ ਸੀ।
Suspend DSP Sekhon ਨੇ ਫਸਾਈ ਕੈਪਟਨ ਸਰਕਾਰ! 15 ਹਜ਼ਾਰ ਕਰੋੜ ਦਾ ਹੋਵੇਗਾ ਪਰਦਾਫਾਸ਼
ਜਿੱਥੇ ਲਾੜਾ ਨੀਰਜ ਸ਼ੇਰਵਾਨੀ ‘ਚ ਬਿਨ੍ਹਾਂ ਬੈਂਡ ਵਾਜਿਆਂ ਦੇ ਭੱਜਦੇ ਦਿਖੇ ਅਤੇ ਉਸਦੇ ਪਿੱਛੇ 50 ਤੋਂ ਜ਼ਿਆਦਾ ਬਰਾਤੀ ਸਨ। ਇਹ ਬਰਾਤ ਸ਼ਹਿਰ ਮਾਲਦੀਵ ਦੁਸਹਿਰਾ ਮੈਦਾਨ ਵਿਚ ਸੰਗਮ ਨਗਰ ਤੱਕ 11 ਕਿਲੋਮੀਟਰ ਦੌੜ ਕੇ ਪਹੁੰਚੀ। ਇਸ ਦੌੜ ‘ਚ 18 ਤੋਂ 70 ਸਾਲ ਤੱਕ ਦੇ ਲੋਕ ਸ਼ਾਮਿਲ ਸਨ। ਕੋਈ ਫੋਟੋਆਂ ਖਿੱਚ ਰਿਹਾ ਸੀ ਤੇ ਕੋਈ ਵੀਡੀਓ ਬਣਾ ਰਿਹਾ ਸੀ। ਦੱਸ ਦਈਏ ਇਹ ਬਾਰਾਤ ਗਣੇਸ਼ ਨਗਰ ਵਿਚ ਰਹਿਣ ਵਾਲੇ ਫਿਜ਼ਿਕਲ ਟ੍ਰੇਨਰ ਨੀਰਜ ਮਾਲਦੀਵ ਦੀ ਸੀ। ਲਾੜੇ ਨੇ ਦੱਸਿਆ ਕਿ ਉਹ ਆਪਣੇ ਵਿਆਹ ਨੂੰ ਖਾਸ ਬਣਾਉਣਾ ਚਾਹੁੰਦਾ ਸੀ।
ਸੁਖਬੀਰ ਬਾਦਲ ਨੂੰ ਝਟਕਾ! ਢੀਂਡਸਿਆਂ ਨੇ ਪਾਤੀ ਇੱਕ ਹੋਰ ਵੱਡੀ ਗੇਮ, ਬਾਦਲ ਪਰਿਵਾਰ ਦੀ ਉੱਡੀ ਨੀਂਦ!
ਇਸ ਲਈ ਵਿਆਹ ਲਈ ਬਾਰਾਤ ਦੌੜ ਕੇ ਲਿਜਾਣ ਦਾ ਪਲਾਨ ਬਣਾਇਆ। ਉੱਥੇ ਹੀ ਲਾੜੀ ਨਿਕਿਤਾ ਬਿਲਲੋਰੇ ਵੀ ਅਪਣੇ ਪਤੀ ਦੇ ਇਸ ਸਰਪ੍ਰਾਈਜ਼ ਤੋਂ ਕਾਫੀ ਖੁਸ਼ ਨਜ਼ਰ ਆਈ। ਨੀਰਜ ਦਸਦੇ ਹਨ ਕਿ ਉਹਨਾਂ ਨੇ ਵਿਆਹ ਵਿਚ ਕੁੱਝ ਅਲੱਗ ਕਰਨ ਦਾ ਵਿਚਾਰ ਬਣਾਇਆ ਸੀ। ਉਨ੍ਹਾਂ ਨੇ ਬੋਲਿਆ – ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਨੀਰਜ ਅਜਿਹੀ ਅਨੋਖੇ ਤਰੀਕੇ ਨਾਲ ਮੇਰੀ ਬਰਾਤ ਲੈ ਕੇ ਪੰਡਾਲ ਤੱਕ ਆਵੇਗਾ। ਉਨ੍ਹਾਂ ਦੇ ਇਸ ਅੰਦਾਜ਼ ਤੋਂ ਉਹ ਬਹੁਤ ਹੀ ਜ਼ਿਆਦਾ ਖੁਸ਼ ਹੈ। ਇਸਨੂੰ ਮੈਂ ਕੀ ਮੇਰੇ ਘਰਵਾਲੇ ਵੀ ਕਦੇ ਨਹੀਂ ਭੁੱਲ ਪਾਉਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.