Breaking NewsD5 specialIndiaNewsPoliticsPunjab

104 ਸਾਲਾ ਬੇਬੇ MAAN KAUR ਨਾਲ EXCLUSIVE INTERVIEW, ਸੁਣੋ ਕਿਹੜੀ ਖੁਰਾਕ ਨਾਲ ਬਣਾਏ WORLD RECORD

ਪਟਿਆਲਾ : 104 ਸਾਲ ਦੀ ਦੌੜਾਕ ਬੇਬੇ ਮਾਨ ਕੌਰ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਜਦੋਂ ਸਟੇਜ ‘ਤੇ ਬੇਬੇ ਮਾਨ ਕੌਰ ਸਨਮਾਨ ਲੈਣ ਪਹੁੰਚੀ ਤਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਹਰ ਕੋਈ ਬੇਬੇ ਮਾਨ ਕੌਰ ਦੀ ਫੁਰਤੀ ਵੇਖ ਕੇ ਹੈਰਾਨ ਰਹਿ ਸਨ। ਸਟੇਜ ‘ਤੇ ਪਹੁੰਚਣ ਤੋਂ ਲੈ ਕੇ ਰਵਾਨਾ ਹੋਣ ਤੱਕ ਬੇਬੇ ਮਾਨ ਕੌਰ ਦਾ ਅੰਦਾਜ਼ ਕੁਝ ਇਸ ਤਰ੍ਹਾਂ ਦਾ ਰਿਹਾ ਕਿ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਤੇ ਹਰ ਕਿਸੇ ਦੇ ਚਿਹਰੇ ‘ਤੇ ਮੁਸਕਾਨ ਸੀ।

104 ਸਾਲਾ ਬੇਬੇ MAAN KAUR ਨਾਲ EXCLUSIVE INTERVIEW, ਸੁਣੋ ਕਿਹੜੀ ਖੁਰਾਕ ਨਾਲ ਬਣਾਏ WORLD RECORD

ਪਟਿਆਲਾ ਦੀ ਰਹਿਣ ਵਾਲੀ ਬਜ਼ੁਰਗ ਮਾਨ ਕੌਰ ਨੇ ਸਾਲ 2007 ‘ਚ ਚੰਡੀਗੜ੍ਹ ਮਾਸਟਰਜ਼ ਐਥਲੈਟਿਕਸ ਮੀਟ ‘ਚ ਆਪਣਾ ਪਹਿਲਾ ਤਗ਼ਮਾ ਜਿੱਤਿਆ ਸੀ। 93 ਸਾਲ ਦੀ ਉਮਰ ‘ਚ ਦੌੜਨ ਦੀ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਹੁਣ ਤੱਕ ਕਈ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ। ਉਹ ਹੁਣ ਵੀ 100 ਤੇ 200 ਮੀਟਰ ਦੀ ਦੌੜ ਲਗਾਉਂਦੇ ਹਨ ਆਪਣੇ ਪੁੱਤਰ ਗੁਰਦੇਵ ਸਿੰਘ ਨੂੰ ਦੌੜ ਲਗਾਉਂਦਿਆਂ ਵੇਖਿਆ ਤਾਂ ਆਪ ਵੀ ਦੌੜਨਾ ਸ਼ੁਰੂ ਕਰ ਦਿੱਤਾ।

ਹੁਣ ਪੰਜਾਬ ‘ਚ ਕਾਂਗਰਸ ਨੂੰ ਝਟਕਾ! Navjot Sidhu ਭਾਜਪਾ ‘ਚ ਕਰਨਗੇ ਵਾਪਸੀ? Modi | Shah | Mission Punjab

ਬੇਬੇ ਮਾਨ ਕੌਰ ਦਾ ਕਹਿਣਾ ਹੈ ਕਿ ਚੰਗਾ ਖਾਓ ਤੇ ਚੰਗਾ ਪਹਿਨੋ ਤੇ ਜ਼ਿੰਦਗੀ ਨੂੰ ਬਿਨਾਂ ਫਿਕਰ ‘ਤੇ ਜੀਓ। 104 ਸਾਲ ਦੀ ਉਮਰ ‘ਚ ਹਿਟ ਐਂਡ ਫਿਟ ਬੇਬੇ ਮਾਨ ਕੌਰ ਹਰ ਵੇਲੇ ਚੜ੍ਹਦੀਕਲਾ ‘ਚ ਰਹਿੰਦੇ ਹਨ। ਦੇਸੀ ਖ਼ੁਰਾਕ ਹੀ ਉਹਨਾਂ ਦੀ ਸਿਹਤ ਦਾ ਰਾਜ਼ ਹੈ। ਨੌਜਵਾਨ ਪੀੜ੍ਹੀ ਨੂੰ ਬੇਬੇ ਮਾਨ ਕੌਰ ਦੇ ਜਜ਼ਬੇ ਤੋਂ ਸਬਕ ਲੈਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button