100ਕਰੋੜ ਰੁਪਏ ਦੀ ਲਾਗਤ ਨਾਲ ਲੱਗਣਗੇ ਫੂਡ ਪ੍ਰੋਸੈਸਿੰਗ ਦੇ ਯੂਨਿਟ : ਸਿੱਧੂ
44 ਪਿੰਡਾਂ ਵਿੱਚ 1231 ਸੋਲਰ ਸਟਰੀਟ ਲਾਈਟਾਂ ਅਤੇ ਰੂਫ ਟਾਪ ਪਲਾਂਟ ਵੀ ਲੱਗਣਗੇ
ਫਤਹਿਗੜ੍ਹ ਸਾਹਿਬ :ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਤਿਹਗੜ੍ਹ ਸਾਹਿਬ ਸ. ਅਮਰੀਕ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਿਆਮਾ ਪ੍ਰਸ਼ਾਦ ਮੁਖਰਜੀ ਰੂਅਰਬਨ ਮਿਸ਼ਨ ਚਲਾਇਆ ਗਿਆ ਹੈ, ਜਿਸ ਵਿਚ ਇੱਕ ਕਲੱਸਟਰ ਦੀ ਚੋਣ ਕੀਤੀ ਗਈ ਹੈ, ਜੋ ਕਿ ਪਿੰਡ ਸੰਘੋਲ ਦੇ ਨਾਮ ਤੇ ਹੈ| ਓਹਨਾ ਦੱਸਿਆ ਕਿ ਸੰਘੋਲ ਕਲੱਸਟਰ ਵਿੱਚ 44 ਪੰਚਾਇਤਾਂ ਸ਼ਾਮਿਲ ਹਨ, ਜਿਨ੍ਹਾਂ ਦੇ ਸਮੁਚੇ ਵਿਕਾਸ ਲਈ ਹਰ ਤਰ੍ਹਾਂ ਦੇ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ |
ਪੰਜਾਬ ਪੁਲਿਸ ਦੀ ਪੇਂਡੂ ਮੁੰਡਿਆਂ ਨੇ ਕੀਤੀ LIVE ਸੇਵਾ! ਏਦਾਂ ਟੱਕਰਦੈ ਸੇਰ ਨੂੰ ਸਵਾ ਸੇਰ | Viral | Punjab
ਸ਼੍ਰੀ ਸਿੱਧੂ ਨੇ ਦੱਸਿਆ ਕਿ ਇਹਨਾਂ ਵਿਕਾਸ ਕਾਰਜਾਂ ਚ ਜੈਵਿਕ ਚਾਵਲ ਆਟਾ ਪ੍ਰੋਸੈਸਿੰਗ ਮਿੱਲ, ਫੈਟ ਟੈਸਟਿੰਗ ਅਤੇ ਸਟੋਰੇਜ ਯੂਨਿਟ ਵੇਰਕਾ ਵਾਲਾ ਬਲਕ ਮਿਲਕ ਚਿਲਿੰਗ ਸੈਂਟਰ, ਕਮਿਊਨਿਟੀ ਸੈਂਟਰ ਕਮ ਮਲਟੀਪਰਪਜ਼ ਹਾਲ, ਕੈਪਾਸਿਟੀ ਬਿਲਡਿੰਗ ਟ੍ਰੇਨਿੰਗ ਹਾਲ, ਬਿਹਤਰ ਬੁਨਿਆਦੀ ਢਾਂਚੇ ਨਾਲ ਇੰਟਰਵਿਲੇਜ ਸੜਕਾਂ ਨੂੰ ਮਜ਼ਬੂਤ ਕਰਨਾ, ਅਜਾਇਬ ਘਰ ਦੀ ਉਸਾਰੀ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ| ਜੋ ਕਾਰਜ ਫੰਡਾਂ ਦੀ ਘਾਟ ਕਾਰਨ ਅਧੂਰੇ ਰਹਿ ਗਏ ਹਨ, ਓਹਨਾ ਨੂੰ ਇਸ ਮਿਸ਼ਨ ਰਾਹੀਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ| ਇਸ ਪ੍ਰੋਜੈਕਟ ਦੇ ਮਾਧਿਅਮ ਰਾਹੀਂ 100 ਕਰੋੜ ਰੁਪਏ ਖਰਚ ਕੀਤੇ ਜਾਣਗੇ| ਓਹਨਾ ਇਹ ਵੀ ਦੱਸਿਆ ਕਿ ਇਹਨਾਂ ਕੰਮਾਂ ਦੇ ਮੁੱਕਮਲ ਹੋਣ ਤੇ ਆਰਥਿਕ ਵਿਕਾਸ ਵਿੱਚ ਵਾਧਾ ਹੋਵੇਗਾ, ਰੁਜ਼ਗਾਰ ਪੈਦਾ ਹੋਵੇਗਾ ਅਤੇ ਗਰੀਬੀ ਦੇ ਖਾਤਮੇ ਵਿੱਚ ਵੀ ਸਹਾਇਤਾ ਮਿਲੇਗੀ।
🔴 LIVE 🔴 ਨਵਜੋਤ ਸਿੱਧੂ ਦੀ ਸਰਕਾਰ ਬਣਨ ਦੇ ਚਰਚੇ | ਪੰਜਾਬ ਦਾ ਮਾਹੌਲ ਵਿਗੜਿਆ!
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਸੰਘੋਲ ਕਲੱਸਟਰ ਵਿੱਚ ਕੋਟਲਾ ਅਜਨੇਰ, ਭੜੀ, ਸੈਦਪੁਰਾ, ਮੀਰਪੁਰ, ਲੋਹਾਰ ਮਾਜਰਾ ਖੁਰਦ, ਪੰਜ ਕੋਹਾ, ਮਾਨਪੁਰ, ਗੱਗਰਵਾਲ, ਹਰਗਾਨਾ, ਸੰਘੋਲ, ਸ਼ਾਦੀਪੁਰ, ਦੁਲਵਾਨ, ਹਵਾਰਾ ਕਲਾਂ, ਬਿਲਾਸਪੁਰ, ਰਨਵਾਨ, ਕਾਲੇ ਮਾਜਰਾ, ਸਿੱਧੂਪੁਰ ਕਲਾਂ, ਸੋਹਾਵੀ, ਟੋਡਰਪੁਰ, ਕਾਲੇਵਾਲ ਖੁਰਦ, ਬੁਰਜ, ਮਾਜਰੀ, ਅਜਨੇਰ, ਰਾਏਪੁਰ, ਤੋਲੇਵਾਲ, ਖੇੜੀ ਨੌਧ ਸਿੰਘ, ਖੰਟ, ਭੱਟੀਆਂ, ਫੋਲੋ ਮਾਜਰਾ, ਪੈਨੇਚਾ, ਬਾਠਹਾਂ ਖੁਰਦ, ਮੋਹਨ ਮਾਜਰਾ, ਭਾਮੀਆਂ, ਰਾਇਆ, ਬਾਠਹਾਂ ਕਲਾਂ, ਭਾਂਬਰੀ, ਨੰਗਲਨ, ਰਤਨਗੜ, ਮਹੇਸ਼ਪੁਰ, ਕਾਲੇਵਾਲ (ਜ), ਧੈਣੁ ਮਾਜਰਾ, ਸੰਧਾਰੀ ਮਾਜਰਾ, ਸਿੱਧੂਪੁਰ ਖੁਰਦ, ਅਮਰਾਲਾ ਸ਼ਾਮਿਲ ਕੀਤੇ ਗਏ ਹਨ|
ਓਹਨਾ ਦੱਸਿਆ ਕਿ ਇਸ ਪ੍ਰੋਜੈਕਟ ਦੀ ਭਾਰਤ ਸਰਕਾਰ ਵਲੋਂ ਪੂਰੇ ਭਾਰਤ ਵਿੱਚ ਸਾਲ 2016 ਵਿੱਚ ਸ਼ੁਰੂਆਤ ਕੀਤੀ ਗਈ ਸੀ| ਜਿਸ ਦਾ ਕੰਮ ਹੁਣ ਪੰਜਾਬ ਵਿੱਚ ਸ਼ੁਰੂ ਹੋ ਗਿਆ ਹੈ ਅਤੇ ਪੰਜਾਬ ਦੇ 8 ਜ਼ਿਲੇ ਇਸ ਪ੍ਰੋਜੈਕਟ ਵਿੱਚ ਕਵਰ ਕੀਤੇ ਜਾ ਚੁਕੇ ਹਨ| ਹੁਣ ਤੱਕ ਕਲੱਸਟਰ ਪੱਧਰੀ ਦੇ ਕੰਮਾਂ ਤੇ ਲਗਭਗ 3 ਕਰੋੜ ਰੁਪਏ ਖਰਚ ਕਿੱਤੇ ਜਾ ਚੁੱਕੇ ਹਨ, ਜਿਸ ਨਾਲ 44 ਪਿੰਡਾਂ ਵਿੱਚ 1231 ਸੋਲਰ ਸਟਰੀਟ ਲਾਈਟਾ ਲਗਾਇਆ ਜਾ ਚੁੱਕਿਆ ਹਨ ਤੇ ਇਸ ਤੋਂ ਇਲਾਵਾ ਸਮਾਰਟ ਕਲਾਸ ਰੂਮ, ਈ-ਲਾਇਬ੍ਰੇਰੀ, 10 ਪਿੰਡਾਂ ਵਿੱਚ ਸੋਲਿਡ ਅਤੇ ਲਿਕੁਅਡ ਵੈਸਟ ਮੈਨਜਮੈਂਟ ਦੇ ਕੰਮ, 7 ਸਕੂਲਾਂ ਵਿੱਚ ਰੂਫ ਟਾਪ ਸੋਲਰ ਪਾਵਰ ਪਲਾਂਟ, 19 ਪਿੰਡਾਂ ਵਿੱਚ ਓਪਨ ਜਿੰਮ, ਸੰਘੋਲ ਵਿਖੇ 12 ਪੰਚਾਇਤੀ ਦੁਕਾਨਾਂ ਆਦਿ ਦਾ ਕੰਮ ਚੱਲ ਰਿਹਾ ਹੈ ਜੋ ਕਿ ਬਹੁਤ ਜਲਦ ਮੁਕੰਮਲ ਹੋ ਜਾਵੇਗਾ| ਇਸ ਤੋਂ ਇਲਾਵਾ ਓਹਨਾ ਦੱਸਿਆ ਕਿ ਬਾਕੀ ਦੇ ਕੰਮ ਵੀ ਜਲਦੀ ਹੀ ਸ਼ੁਰੂ ਕਰ ਦਿੱਤੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.