10 ਮਿੰਟ ‘ਚ ਅਰਬਪਤੀ ਤੋਂ ਕੰਗਾਲ ਹੋਈ ਇਹ ਲੜਕੀ, ਦੇਖਦੇ ਹੀ ਦੇਖਦੇ ਖਾਤੇ ‘ਚੋਂ ਉੱਡੇ 2 ਅਰਬ 80 ਕਰੋੜ
ਵਾਸ਼ਿੰਗਟਨ : ਦੁਨੀਆ ‘ਚ ਅਜਿਹੇ ਕਈ ਲੋਕ ਹਨ, ਜਿਨ੍ਹਾਂ ਦੀ ਕਿਸਮਤ ਰਾਤੋਂ ਰਾਤ ਬਦਲ ਜਾਂਦੀ ਹੈ। ਕਿਸੇ ਦੀ ਲਾਟਰੀ ਲੱਗ ਜਾਂਦੀ ਹੈ ਤਾਂ ਕੋਈ ਅਚਾਨਕ ਕਿਸੇ ਤਰ੍ਹਾਂ ਦਾ ਕੋਈ ਜੈਕਪੋਟ ਜਿੱਤ ਜਾਂਦਾ ਹੈ। ਹਾਲਾਂਕਿ ਕੁਝ ਲੋਕਾਂ ਦੀ ਕਿਸਮਤ ‘ਚ ਇਹ ਖੁਸ਼ੀ ਕੁਝ ਹੀ ਮਿੰਟ ਟਿਕ ਪਾਉਂਦੀ ਹੈ। ਅਜਿਹਾ ਹੀ ਕੁਝ ਹੋਇਆ ਅਮਰੀਕਾ ਦੇ ਡਲਾਸ ‘ਚ ਰਹਿਣ ਵਾਲੀ ਰੂਥ ਬੈਲੂਨ (Ruth Balloon) ਦੇ ਨਾਲ। ਰੂਥ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਉਸਨੇ ਆਪਣੇ ਮੋਬਾਇਲ ‘ਤੇ ਆਏ ਮੈਸੇਜ ਤੋਂ ਬਾਅਦ ਆਪਣਾ ਅਕਾਊਂਟ ਚੈਂਕ ਕੀਤਾ। ਜਿਸ ਲੜਕੀ ਦੇ ਅਕਾਊਂਟ ‘ਚ ਸਿਰਫ ਕੁਝ ਹਜ਼ਾਰ ਰੁਪਏ ਸਨ, ਹੁਣ ਉਸਦੇ ਅਕਾਊਂਟ ‘ਚ 2 ਅਰਬ 80 ਕਰੋੜ ਰੁਪਏ ਸਨ। ਇਹ ਦੇਖ ਕੇ ਰੂਥ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ।
🔴LIVE| DGP ਦਿਨਕਰ ਗੁਪਤਾ LIVE, ਕੀਤੀ ਪ੍ਰੈੱਸ ਕਾਨਫਰੰਸ, ਵੱਡੇ ਖੁਲਾਸੇ
ਜਾਣਕਾਰੀ ਮੁਤਾਬਕ ਘਟਨਾ ਦੇ ਦਿਨ ਰੂਥ ਆਪਣੇ ਆਫਿਸ ਦਾ ਕੰਮ ਖ਼ਤਮ ਕਰ ਘਰ ਜਾਣ ਦੀ ਤਿਆਰੀ ਕਰ ਰਹੀ ਸੀ। ਅਚਾਨਕ ਉਸਦੇ ਫੋਨ ‘ਚ ਬੈਂਕ ਤੋਂ ਇੱਕ ਮੈਸੇਜ ਆਇਆ। ਜਦੋਂ ਰੂਥ ਨੇ ਮੈਸੇਜ ਪੜ੍ਹਿਆ ਤਾਂ ਹੈਰਾਨ ਰਹਿ ਗਈ। ਉਸਨੇ ਤੁਰੰਤ ਆਪਣੇ ਅਕਾਊਂਟ ‘ਚ ਲਾਗ ਇਨ ਕੀਤਾ। ਅਕਾਊਂਟ ਬੈਲੇਂਸ ਚੈਕ ਕਰਦੇ ਹੀ ਰੂਥ ਦੇ ਹੋਸ਼ ਉੱਡ ਗਏ। ਉਸਦੇ ਅਕਾਊਂਟ ‘ਚ 2 ਅਰਬ 79 ਕਰੋੜ ਦੇ ਕਰੀਬ ਪੈਸੇ ਟਰਾਂਸਫਰ ਕੀਤੇ ਗਏ ਸਨ। ਉਸਨੂੰ ਭਰੋਸਾ ਹੀ ਨਹੀਂ ਹੋਇਆ ਕਿ ਉਸਦੇ ਅਕਾਊਂਟ ‘ਚ ਇੰਨਾ ਬੈਲੇਂਸ ਹੈ ਪਰ ਕਈ ਵਾਰ ਰਿਫਰੈਸ਼ ਕਰਨ ‘ਤੇ ਵੀ ਪੈਸੇ ਦਿਖਾਈ ਦੇ ਰਹੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.