PunjabTop News

ਫ਼ਰੀਦਕੋਟ ਦੀ ਮਾਡਰਨ ਜ਼ੇਲ੍ਹ ਅੰਦਰੋਂ ਤਲਾਸ਼ੀ ਅਭਿਆਨ ਦੌਰਾਨ ਫਿਰ ਤੋਂ ਬ੍ਰਾਮਦ ਕੀਤੇ 9 ਮੋਬਾਇਲ ਫ਼ੋਨ

ਫ਼ਰੀਦਕੋਟ : ਅਕਸਰ ਵਿਵਾਦਾਂ ਚ ਰਹਿਣ ਵਾਲੀ ਫ਼ਰੀਦਕੋਟ ਦੀ ਮਾਡਰਨ ਜ਼ੇਲ੍ਹ ਇੱਕ ਵਾਰ ਫਿਰ ਚਰਚਾ ਚ ਆਈ ਜਦੋ ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ ਦੋ ਦਿਨਾਂ ਅੰਦਰ 9 ਮੋਬਾਇਲ ਫ਼ੋਨ ਤੋਂ ਇਲਾਵਾ ਤਬਾਕੂ,ਬੀੜੀਆ ਆਦਿ ਬ੍ਰਾਮਦ ਕੀਤਾ ਗਿਆ । ਜਿਸ ਨੂੰ ਲੈਕੇ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ਤੇ ਚਾਰ ਹਵਾਲਾਤੀਆ ਅਤੇ ਇੱਕ ਕੈਦੀ ਤੋਂ ਇਲਾਵਾ ਨਾਮਾਲੂਮ ਕੈਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਰੀ ਮੁਤਾਬਕ ਜੇਲ੍ਹ ਅੰਦਰ ਬੈਰਕਾਂ ਦੀ ਤਲਾਸ਼ੀ ਦੋਰਾਨ ਵੱਖ ਵੱਖ ਬੈਰਕ਼ਾ ਚ ਬੰਦ ਕੈਦੀਆਂ ਤੋਂ ਤਿੰਨ ਮੋਬਾਇਲ ਫ਼ੋਨ, ਤਬਾਕੂ ਅਤੇ ਬੀੜੀਆ ਆਦਿ ਬ੍ਰਾਮਦ ਹੋਇਆ।

Jagmeet Brar ਦੇ ਹੱਕ ‘ਚ ਖੜ੍ਹਿਆ ਅਕਾਲੀ ਲੀਡਰ, ਬਾਦਲਾਂ ਦੇ ਖੋਲ੍ਹੇ ਪੁਰਾਣੇ ਭੇਤ! ਫਸਾਏ ਬਾਦਲ| D5 Channel Punjabi

ਜਿਸ ਨੂੰ ਲੈਕੇ ਚਾਰ ਹਵਾਲਤੀਆਂ ਅਤੇ ਇੱਕ ਕੈਦੀ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਜਦ ਕਿ ਅਗਲੇ ਦਿਨ ਫਿਰ ਤੋਂ ਚੱਲੇ ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਅੰਦਰੋਂ ਛੇ ਮੋਬਾਇਲ ਫ਼ੋਨ ਲਾਵਾਰਿਸ ਹਾਲਤ ਚ ਬ੍ਰਾਮਦ ਕੀਤੇ ਗਏ ਜਿਸ ਨੂੰ ਲੈਕੇ ਨਾਮਾਲੂਮ ਕੈਦੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਥਾਨਾਂ ਮੁਖੀ ਇੰਸਪੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਚ ਮੂਲਜ਼ਮਾਂ ਨੂੰ ਜਲਦ ਹੀ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਵੇਗੀ ਕਿ ਜੇਲ੍ਹ ਅੰਦਰ ਉਨ੍ਹਾਂ ਕੋਲ ਮੋਬਾਇਲ ਫੋਨ ਜਾਂ ਹੋਰ ਇਤਰਾਜ਼ਯੋਗ ਸਮੱਗਰੀ ਕਿਵੇ ਪੁੱਜੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button