ਜ਼ੀਰਕਪੁਰ ਦੇ ਮਸ਼ਹੂਰ ਸੇਠੀ ਢਾਬੇ ‘ਤੇ ਖਾਣਾ ਖਾਣ ਪਹੁੰਚੇ Navjot Sidhu, ‘ਲੋਕ ਤੈਅ ਕਰਨਗੇ ਕੌਣ ਹੋਵੇਗਾ ਪੰਜਾਬ ਦਾ CM’
ਜ਼ੀਰਕਪੁਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਸੇਠੀ ਢਾਬੇ ‘ਤੇ ਖਾਣਾ ਖਾਣ ਪਹੁੰਚੇ ਹਨ। ਇਸ ਦੌਰਾਨ ਕਾਂਗਰਸ ਦੇ ਕਰਮਚਾਰੀਆਂ ਅਤੇ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਸਿੱਧੂ ਨੇ ਕਿਹਾ ਕਿ ਲੋਕ ਤੈਅ ਕਰਨਗੇ ਕਿ ਪੰਜਾਬ ਦਾ ਸੀਐਮ ਕੌਣ ਹੋਵੇਗਾ।
ਉਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੰ ਪੰਜਾਬ ਪੁਲਿਸ ਬਾਰੇ ਮਾੜੀ ਸ਼ਬਦਾਵਲੀ ਲ਼ਈ ਮੁਆਫੀ ਮੰਗੀ ਹੈ।
ਉਨ੍ਹਾਂ ਇਕ ਨਿਜੀ ਚੈਨਲ ਨਾਲ ਗੱਲਬਾਤ ਕਿਹਾ ਕਿ ਜੇਕਰ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਤਾਂ ਪਹਿਲਾਂ ਵੀ ਤਿੰਨ ਵਾਰ ਮੁਆਫੀ ਮੰਗ ਚੁੱਕੇ ਹਨ।
ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਕਦੇ ਕਿਸੇ ਮੁੱਖ ਮੰਤਰੀ ਤੋਂ ਮੁਆਫੀ ਮੰਗੀ, ਕੈਪਟਨ ਅਮਰਿੰਦਰ ਤੋਂ ਮੰਗੀ?।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਸ ਮੁੱਦੇ ਨੂੰ ਬੇਵਜ੍ਹਾ ਉਭਾਰ ਦਿੱਤਾ ਗਿਆ।
ਦੱਸ ਦਈਏ ਕਿ ਸਿੱਧੂ ਨੇ ਇਕ ਰੈਲੀ ਦੌਰਾਨ ਕਾਂਗਰਸੀ ਆਗੂ ਦੇ ਮੋਢੇ ਉਤੇ ਹੱਥ ਰੱਖ ਕੇ ਆਖਿਆ ਸੀ-ਵੇਖੋ ਮੁੰਡਾ ਗਾਡਰ ਵਰਗਾ, ਖਗੂੰਰਾ ਮਾਰ ਕੇ ਥਾਣੇਦਾਰ ਦੀ ਪੈਂਟ ਗਿੱਲੀ ਕਰ ਦੇਵੇ।
ਇਸ ਤੋਂ ਬਾਅਦ ਕਾਫੀ ਵਿਵਾਦ ਭਖਿਆ ਸੀ। ਕਈ ਪੁਲਿਸ ਅਫਸਰਾਂ ਨੇ ਇਸ ਉਤੇ ਇਤਰਾਜ਼ ਜਤਾਇਆ ਸੀ। ਇਥੋਂ ਤੱਕ ਸਿੱਧੂ ਖਿਲਾਫ ਮਾਣਹਾਨੀ ਦੀ ਸ਼ਿਕਾਇਤ ਵੀ ਦਾਇਰ ਕੀਤੀ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.