ਹੁਣ MSK ਪ੍ਰਸ਼ਾਦ ਟੀਮ ਇੰਡੀਆ ਦੀ ਚੋਣ ਨਹੀਂ ਕਰਨਗੇ – ਗਾਂਗੁਲੀ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਸੰਕੇਤ ਦਿੱਤੇ ਕਿ ਚੋਣ ਕਮੇਟੀ ਦੇ ਮੈਂਬਰਾਂ ਦਾ ਕਾਰਜਕਾਲ ਨਹੀਂ ਵਧਾਇਆ ਜਾਵੇਗਾ ਕਿਉਂਕਿ ਉਹ ਆਪਣੇ ਕਾਰਜਕਾਲ ਤੋਂ ਵੱਧ ਸਮੇਂ ਤਕ ਅਹੁਦੇ ‘ਤੇ ਨਹੀਂ ਬਣੇ ਰਹਿ ਸਕਦੇ।
ਗਾਂਗੁਲੀ ਨੇ ਬੀ. ਸੀ. ਸੀ. ਆਈ. ਦੀ 88ਵੀਂ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਤੋਂ ਬਾਅਦ ਕਿਹਾ ਕਿ ਇਸ ਵਿਚ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਓਹਨਾ ਕਿਹਾ ਕਿ ਕੌਮਾਂਤਰੀ ਕ੍ਰਿਕਟ ਕੌਂਸਿਲ (ਆਈ. ਸੀ. ਸੀ.) ਹਰੇਕ ਸਾਲ ਟੂਰਨਾਮੈਂਟ ਚਾਹੁੰਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਚੋਣਕਾਰ ਹਮੇਸ਼ਾ ਬਣੇ ਰਹਿਣਗੇ। ਇੱਥੇ ਕਾਰਜਕਾਲ ਤੈਅ ਹੈ ਅਤੇ ਉਸ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਸਨੂੰ ਵੀ ਦੇਖੋ …ਪਿਓ ਦੇ ਭੋਗ ‘ਤੇ ਪੁੱਤ ਦੀ ਕਵੀਸ਼ਰੀ | Kulwinder Singh Bhinder Kavishar | Dhadi
ਗਾਂਗੁਲੀ ਦੇ ਬਿਆਨ ਤੋਂ ਲਗਦਾ ਹੈ ਕਿ ਨਵੇਂ ਚੋਣਕਾਰਾਂ ਦਾ ਕਾਰਜਕਾਲ 5 ਸਾਲ ਦਾ ਹੋਵੇਗਾ। ਜਿਸ ਦਾ ਕਾਰਜਕਾਲ 5 ਸਾਲ ਦਾ ਹੈ, ਉਹ 5 ਸਾਲ ਤਕ ਰਹਿ ਸਕਦੇ ਹਨ ਪਰ ਚੋਣਕਾਰਾਂ ਦਾ ਕਾਰਜਕਾਲ ਤੈਅ ਕਰ ਕੇ ਉਨ੍ਹਾਂ ਦੀ ਨਿਯੁਕਤੀ ਕੀਤੀ ਜਾਵੇਗੀ | ਪ੍ਰਸ਼ਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਦੇ ਕੰਮ ਬਾਰੇ ਗਾਂਗੁਲੀ ਨੇ ਕਿਹਾ ਕਿ ਉਨ੍ਹਾਂ ਨੇ ਚੰਗੀ ਭੂਮਿਕਾ ਨਿਭਾਈ ਹੈ। ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ।
published by : Japsimran kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.