ਹੁਣ ਸੈਮੀ-ਅੰਡਰ ਗ੍ਰਾਉਂਡ ਬਿਨਾਂ ਵਿੱਚ ਨਹੀਂ ਗਿਰਨ ਦਿੱਤੀ ਜਾਵੇਗੀ ਰੁੱਖਾਂ-ਪੌਦਿਆਂ ਦੀ ਰਹਿੰਦ-ਖੂੰਹਦ
ਡੇਅਰੀ ਮਾਲਕ ਆਪਣੇ ਪੱਧਰ 'ਤੇ ਸੰਭਾਲਣ ਆਪਣੇ ਪਸ਼ੁਆਂ ਦਾ ਗੋਬਰ

ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਸਿੱਧਾ ਐਮ.ਆਰ.ਐਫ ਸੈਂਟਰਾਂ ਨੂੰ ਭੇਜਿਆ ਜਾਵੇ: ਸੰਯੁਕਤ ਕਮਿਸ਼ਨਰ
ਪਟਿਆਲਾ:ਇਸ ਸਮੇਂ ਪੂਰੇ ਸ਼ਹਿਰ ਵਿੱਚੋਂ ਰੋਜ਼ਾਨਾ ਕਰੀਬ 140 ਟਨ ਕੂੜਾ ਪੈਦਾ ਹੋ ਰਿਹਾ ਹੈ। ਸ਼ੁੱਧ ਵਾਤਾਵਰਣ ਲਈ ਨਿਗਮ ਵੱਲੋਂ ਕੂੜੇ ਦੀ ਮਾਤਰਾ ਨੂੰ ਘੱਟ ਕਰਨ ਲਈ ਵਿਸ਼ੇਸ਼ ਉਪਰਾਲੇ ਸ਼ੁਰੂ ਕੀਤੇ ਗਏ ਹਨ। ਸੈਨੇਟਰੀ ਇੰਸਪੈਕਟਰਾਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ ਨੇ ਕਿਹਾ ਕਿ ਰੁੱਖਾਂ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਕਿਸੇ ਵੀ ਅਰਧ ਜ਼ਮੀਨਦੋਜ਼ ਕੂੜਾਦਾਨ ਵਿੱਚ ਨਹੀਂ ਸੁੱਟਿਆ ਜਾਵੇਗਾ। ਇਸ ਦੇ ਨਾਲ ਹੀ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਵਾਲੀ ਕੰਪਨੀ ਨੂੰ ਇਹ ਆਦੇਸ਼ ਦਿੱਤੇ ਗਏ ਹਨ ਕਿ ਉਸ ਦਾ ਕੋਈ ਵੀ ਕਰਮਚਾਰੀ ਰੁੱਖਾਂ-ਪੌਦਿਆਂ ਦੀ ਰਹਿਂਦ-ਖੂੰਹਦ ਨੂੰ ਘਰਾਂ ਵਿਚੋਂ ਨਿਕਲਣ ਵਾਲੇ ਗੀਲੇ ਕੂੜੇ ਤੋਂ ਵਖਰਾਂ ਰਖਣ।
Aghneepath Protest : ਲਓ ਮੋਦੀ ਨੂੰ ਲੱਗਿਆ ਵੱਡਾ ਝਟਕਾ, ਸਰਕਾਰ ਖਿਲਾਫ਼ ਖੜ੍ਹਾ ਹੋਇਆ ਅੰਦੋਲਨ | D5 Channel Punjabi
ਹੋ ਸਕੇ ਤਾਂ ਹਫ਼ਤੇ ਵਿੱਚ ਇੱਕ ਦਿਨ ਉਹ ਘਰ-ਘਰ ਜਾ ਕੇ ਰੁੱਖਾਂ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਕੇ ਐਮ.ਆਰ.ਐਫ (ਮਟੀਰੀਅਲ ਰਿਕਵਰੀ ਸੈਂਟਰ) ਵਿੱਚ ਪਹੁੰਚਾਉਣ, ਤਾਂ ਜੋ ਇਸ ਤੋਂ ਚੰਗੀ ਖਾਦ ਤਿਆਰ ਕੀਤੀ ਜਾ ਸਕੇ।ਰੋਜ਼ਾਨਾ ਪੈਦਾ ਹੋ ਰਹੇ ਕੂੜੇ ਦੀ ਮਾਤਰਾ ਨੂੰ ਘੱਟ ਕਰਨ ਲਈ ਸਮੂਹ ਰੈਸਟੋਰੈਂਟਾਂ, ਹੋਟਲਾਂ, ਮੈਰਿਜ ਪੈਲੇਸਾਂ, ਢਾਬਿਆਂ, ਹੋਸਟਲਾਂ ਆਦਿ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣਾ ਕੂੜਾ ਨਗਰ ਨਿਗਮ ਦੇ ਕਿਸੇ ਵੀ ਡਸਟਬਿਨ ਵਿੱਚ ਨਾ ਸੁੱਟਣ, ਸਗੋਂ ਆਪਣੇ ਕੂੜੇ ਨੂੰ ਸੰਭਾਲਣ ਨੂੰ ਆਪ ਯਕੀਨੀ ਬਣਾਉਣ।
Sidhu Moosewala Murder Case : ਮੋਦੀ ਦੇ ਗੜ੍ਹ ’ਚੋਂ ਮੂਸੇਵਾਲਾ ਦੇ ਕਾਤਲ ਗ੍ਰਿਫ਼ਤਾਰ | D5 Channel Punjabi
ਨਗਰ ਨਿਗਮ ਨੇ ਵੱਡੀ ਮਾਤਰਾ ਵਿੱਚ ਕੂੜਾ ਪੈਦਾ ਕਰਨ ਵਾਲੇ ਸਾਰੇ ਯੂਨਿਟਾਂ ਲਈ ਇਹ ਸਹੂਲਤ ਦਿੱਤੀ ਹੈ ਕਿ ਜੋ ਯੂਨਿਟ ਆਪਣੇ ਪੱਧਰ ‘ਤੇ ਕੰਪੋਸਟ ਪਿਟਸ ਨਹੀਂ ਬਣਾ ਸਕਦੇ ਉਹ ਨਗਰ ਨਿਗਮ ਦੇ ਐਮ.ਆਰ.ਐਫ ਕੇਂਦਰਾਂ ਵਿੱਚ ਬਣੇ ਕੰਪੋਸਟ ਪਿਟਸ ਦੀ ਵਰਤੋਂ ਕਰ ਸਕਦੇ ਹਨ। ਇਸ ਦੇ ਨਾਲ ਹੀ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਡੇਅਰੀ ਸੰਚਾਲਕਾਂ ਦਾ ਗੋਬਰ ਜਿੱਥੋਂ ਚੁੱਕਿਆ ਜਾ ਰਿਹਾ ਹੈ, ਉਥੇ ਹੁਣ ਡੇਅਰੀ ਸੰਚਾਲਕਾਂ ਨੂੰ ਆਪਣੇ ਪੱਧਰ ‘ਤੇ ਹੀ ਇਸ ਨੂੰ ਚੁੱਕਣਾ ਪਵੇਗਾ। ਦਿਲਚਸਪ ਗੱਲ ਇਹ ਹੈ ਕਿ ਇਸ ਸਮੇਂ ਨਗਰ ਨਿਗਮ ਆਪਣੇ ਪੱਧਰ ‘ਤੇ ਜ਼ੋਨਟਾ ਕੰਪਨੀ ਨੂੰ ਗੋਬਰ ਚੁੱਕਣ ਲਈ ਪੈਸੇ ਦੇ ਰਿਹਾ ਹੈ, ਪਰ ਹੁਣ ਨਿਗਮ ਜਨਤਾ ਦੇ ਫੰਡਾਂ ਦੀ ਬਰਬਾਦੀ ਨਹੀਂ ਕਰੇਗਾ।
Moosewala ਤੋਂ ਬਾਅਦ Davinder Bambiha ਦੇ ਪਿੰਡ ਬੰਬੀਹਾ ‘ਚ ਚੱਲੀਆਂ ਗੋਲੀਆਂ | D5 Channel Punjabi
ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ ਨੇ ਸਮੂਹ ਸੈਨੇਟਰੀ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ-ਆਪਣੇ ਸੈਕਟਰਾਂ ਵਿੱਚ ਇਸ ਗੱਲ ਦਾ ਧਿਆਨ ਰੱਖਣ ਕਿ ਵੱਡੀ ਮਾਤਰਾ ਵਿੱਚ ਕੂੜਾ ਪੈਦਾ ਕਰਨ ਵਾਲੀਆਂ ਇਕਾਈਆਂ ਕੂੜਾ-ਕਰਕਟ ਨੂੰ ਕੰਪੋਸਟ ਪਿਟ ਤੋਂ ਇਲਾਵਾ ਕਿਸੇ ਹੋਰ ਥਾਂ ‘ਤੇ ਨਾ ਡੰਪ ਕਰਨ ਅਤੇ ਪਸ਼ੂਆਂ ਦੇ ਗੋਹੇ ਦਾ ਆਪਣੇ ਪੱਧਰ ‘ਤੇ ਨਿਪਟਾਰਾ ਕਰਨ ਅਤੇ ਰੁੱਖਾਂ-ਪੌਦਿਆਂ ਦੀ ਰਹਿੰਦ-ਖੂੰਹਦ ਨਾਲ ਘਰਾਂ ਵਿੱਚੋਂ ਨਿਕਲਦੇ ਕੂੜੇ ਨੂੰ ਵਖਰਾ ਰਖਣਾ ਜਰੂਰੀ ਬਣਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਫਾਈ ਮੁਹਿੰਮ ਨੂੰ ਮੁੱਖ ਰੱਖਦਿਆਂ ਹਰ ਸ਼ਹਿਰੀ ਨਿਗਮ ਨੂੰ ਸਹਿਯੋਗ ਦੇਵੇ। ਸਹਿਯੋਗ ਨਾਦੇਣ ਵਾਲੀਆਂ ਨੂੰ ਭਵਿੱਖ ਵਿੱਚ ਚਲਾਨ ਦੀ ਕਾਰਵਾਈ ਝਲਣੀ ਪੈ ਸਕਦੀ ਹੈ।
Bishnoi ਦੇ ਸਾਥੀਆਂ ‘ਤੇ Police ਦੀ ਵੱਡੀ ਕਾਰਵਾਈ, ਨਾਲੇ ਕਾਬੂ ਕਰਲੇ ਹਥਿਆਰ? | D5 Channel Punjabi
ਇਸ ਮੀਟਿੰਗ ਵਿੱਚ ਸੈਨੇਟਰ ਇੰਸਪੈਕਟਰ ਰਿਸ਼ਭ ਗੁਪਤਾ, ਮੋਹਿਤ ਕੁਮਾਰ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਆਈ.ਟੀ ਸੈੱਲ ਦੇ ਇੰਚਾਰਜ ਚੰਨਪ੍ਰੀਤ ਸਿੰਘ, ਸੀ.ਐਸ.(ਕਮਿਊਨਿਟੀ ਫੈਸੀਲੀਟੇਟਰ) ਅਮਨ ਸੇਖੋਂ ਅਤੇ ਮਨਪ੍ਰੀਤ ਬਾਜਵਾ ਮੁੱਖ ਤੌਰ ’ਤੇ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.