Breaking NewsD5 specialIndiaNewsPoliticsPunjab

ਹੁਣ ਸੁਖਬੀਰ ਬਾਦਲ ਨੂੰ ਭਾਸ਼ਣ ਵੀ ਨਹੀਂ ਦੇਣ ਦਿੰਦੇ ਲੋਕ!

ਗੁਰਦਾਸਪੁਰ : ਬੇਅਦਬੀ ਮਾਮਲਿਆਂ ਵਿੱਚ ਨਾਂ ਆਉਣ ਤੋਂ ਬਾਅਦ, ਲੋਕਾਂ ਦਾ ਗੁੱਸਾ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰ ਬਾਦਲ ਪਰਿਵਾਰ ਖਿਲਾਫ ਵਧਦਾ ਹੀ ਜਾ ਰਿਹਾ ਹੈ। ਸੰਗਰੂਰ ‘ਚ ਹੋਏ ਰੋਸ ਪ੍ਰਦਰਸ਼ਨ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੂੰ ਗੁਰਦਾਸਪੁਰ ਦੇ ਇੱਕ ਸਮਾਗਮ ਵਿੱਚ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਤਾਂ ਇਥੋਂ ਤੱਕ ਹੋਇਆ ਕਿ ਲੋਕਾਂ ਨੇ ਸੁਖਬੀਰ ਬਾਦਲ ਨੂੰ ਭਾਸ਼ਣ ਤੱਕ ਦੇਣ ਤੋਂ ਮੌਕਾ ਨਹੀਂ ਦਿੱਤਾ। ਹਾਲਾਂਕਿ ਸਟੇਜ ਤੇ ਖੜ੍ਹੇ ਅਕਾਲੀ ਆਗੂ ਉਨ੍ਹਾਂ ਨੂੰ ਭਾਸ਼ਣ ਦੇਣ ਲਈ ਸੱਦਾ ਦਿੰਦੇ ਰਹੇ ਪਰ ਸੁਖਬੀਰ ਬਾਦਲ ਦਾ ਨਾਂ ਸੁਣਦਿਆਂ ਹੀ ਲੋਕ ਉੱਠ ਖੜ੍ਹੇ ਹੋਏ ਅਤੇ ਸੁਖਬੀਰ ਬਾਦਲ ਮੁਰਦਾਬਾਦ, ਮੁਰਦਾਬਾਦ ਕਰਦੇ ਪੰਡਾਲ ਛੱਡ ਕੇ ਤੁਰ ਪਏ। ਇਸ ਵਿਰੋਧ ਦਾ ਖਾਮਿਆਜ਼ਾ ਸੁਖਬੀਰ ਬਾਦਲ ਦੇ ਨਾਲ ਮੌਜੂਦ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਵੀ ਭੁਗਤਣਾ ਪਿਆ।

Read Also ਮਿੱਡੂਖੇੜਾ ਦੇ ਪਰਚੇ ‘ਚ ਬੋਲਿਆ ਸੁਖਬੀਰ ਬਾਦਲ ਦਾ ਨਾਂ?

ਲੋਕ ਸੁਖਬੀਰ ਬਾਦਲ ਅਤੇ ਮਜੀਠੀਆ ਦਾ ਵਿਰੋਧ ਕਰਦੇ ਪੰਡਾਲ ਖਾਲੀ ਕਰ ਰਹੇ ਸਨ ਪਰ ਸਟੇਜ ਤੇ ਮੌਜੂਦ ਅਕਾਲੀ ਆਗੂ ਉਨ੍ਹਾਂ ਨੂੰ ਭਾਸ਼ਣ ਦੇਣ ਲਈ ਅਵਾਜ਼ਾਂ ਮਾਰ ਰਹੇ ਸਨ। ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਪੁੱਜੇ ਸੀ। ਜਿਥੇ ਲਗਾਏ ਗਏ ਪੰਡਾਲ ਵਿੱਚ ਅਕਾਲੀ ਆਗੂ ਆਪਣੀਆਂ ਸਿਆਸੀ ਤਕਰੀਰਾਂ ਕਰ ਰਹੇ ਸੀ ਪਰ ਜਿਵੇਂ ਹੀ ਸਟੇਜ ਤੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਬੋਲਣ ਲਈ ਸੱਦਾ ਦਿੱਤਾ ਗਿਆ ਤਾਂ ਰੋਹ ਚ ਆਏ ਲੋਕਾਂ ਨੇ ਦੋਵੇਂ ਆਗੂਆਂ ਖਿਲਾਫ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਪੰਡਾਲ ਛੱਡ ਕੇ ਤੁਰ ਪਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button