Breaking NewsD5 specialNewsPoliticsPress ReleasePunjabTop News

ਹਿੰਸਕ ਪ੍ਰਦਰਸ਼ਨ ਦੇਸ਼ ਹਿੱਤ ਵਿਚ ਨਹੀਂ: ਬ੍ਰਿਗੇਡੀਅਰ ਕੁਲਦੀਪ ਸਿੰਘ ਕ‍ਾਹਲੋ

ਚੰਡੀਗੜ੍ਹ:ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਲਗਾਤਾਰ ਤਿੰਨੇ ਫ਼ੋਜੀ ਮੁਖੀਆਂ ਨਾਲ ਹੋਈ ਮੀਟਿੰਗ ਪਿਛੋੰ ਹੱਥਿਆਰਬੰਦ ਸੈਨਾਵਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਫੌਜ਼ ਨੇ ਸਪਸ਼ਟ ਕੀਤਾ ਕਿ ਅਗਨੀਪੱਥ ਯੌਜਨਾ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਹੁਣ ਅਗਨੀਪੱਥ ਦੇ ਜ਼ਰੀਏ ਫੌਜ਼ ‘ਚ ਭਰਤੀ ਸੰਭਵ ਹੋਵੇਗੀ।ਅਗਨੀਪੱਥ ਸਕੀਮ ਦੇ ਵਿਰੋਧ ‘ਚ ਹਿੰਸਕ ਪ੍ਰਦਰਸ਼ਨ ਕਰਨ ਵਾਲੇ ਸਾਰੇ ਵਿਖਾਵਾਕਾਰੀ ਭਰਤੀ ਹੋਣ ਦੇ ਚਾਹਵਾਨ ‘ਤੇ ਯੰਗ ਉਮੀਦਵਾਰ ਤਾਂ ਹੋ ਨਹੀਂ ਸਕਦੇ।

ਮੂਸੇਵਾਲਾ ਦੇ ਕਾਤਲਾਂ ਦਾ ਘਾਤਕ ਪਲੈਨ, ਗ੍ਰਿਫ਼ਤਾਰ ਹੁੰਦੇ ਸਾਰ ਕਰਤਾ ਖ਼ੁਲਾਸਾ, ਅਸਲੇ ਨਾਲ ਭਰੀ ਫਿਰਦੇ ਸੀ ਗੱਡੀ

ਨੋਜਵਾਨਾਂ ਨੂੰ ਵੀ ਅਹਿਸਾਸ ਹੋਣਾ ਚਾਹੀਦਾ ਕਿ ਭੰਨ-ਤੋੜ ਸਾੜ-ਫੂਕ ਵਾਲੀਆਂ ਮੰਗਭਾਗੀ ਵਾਰਦਾਤਾਂ ਨਾਲ ਜਿੱਥੇ ਦੇਸ਼ ਦੀ ਸੰਪਤੀ ਨੂੰ ਨੁਕਸਾਨ ਪਹੁੰਚਦਾ ਹੈ ਉੱਥੇ ਹੀ ਗਵਾਂਢੀ ਮੁਲਕਾਂ ਦੀਆਂ ਭਾਰਤ ਵਿਰੋਧੀ ਏਜੰਸੀਆਂ ਨੂੰ ਹੋਰ ਵੀ ਹੁਲਾਰਾ ਮਿਲੇਗਾ ਅਤੇ ਦੇਸ਼ ਦੀ ਸੁਰਖਿਆ ਪ੍ਰਭਾਵਿਤ ਹੋਵੇਗੀ।ਇਹ ਵਿਚਾਰ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਪੰਜਾਬ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ fਸੰਘ ਕਾਹਲੋੰ ਨੇ ਮੀਡੀਆ ਦੇ ਨਾਂਅ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਸਾਂਝੇ ਕੀਤੇ।

ਮੂਸੇਵਾਲਾ ’ਤੇ AK-47 ਚਲਾਉਣ ਵਾਲਾ ਗ੍ਰਿਫ਼ਤਾਰ, ਕੱਲੀ-ਕੱਲੀ ਗੱਲ ਦਾ ਹੋ ਗਿਆ ਖੁਲਾਸਾ, ਗੱਡੀ ਉਡਾਉਣ ਦਾ ਸੀ ਪਲੈਨ |

ਬ੍ਰਿਗੇਡੀਅਰ ਕਾਹਲੋ ਨੇ ਕਿਹਾ ਕਿ ਫੌਜ਼ ‘ਚ ਜ਼ਵਾਨਾਂ ਦੀ ਭਰਤੀ ਆਲ ਇੰਡੀਆ ਰਿਕਰੂਟੇਬਲ ਮੇਲ ਪਾਪੂਲੇਸ਼ਨ ਦੀ ਕੌਮੀ ਕੀਤੀ ਦੇ ਅਤੰਰਗਤ ਕੀਤੀ ਜਾਂਦੀ ਹੈ। ਜਿਸ ਵਿਚ ਹਰ ਵਰਗ, ਧਰਮ, ਜਾਤ ਪਾਤ, ਸਮਾਜ ਅਤੇ ਦੇਸ਼ ਦੇ ਹਰ ਸੂਬੇ ‘ਚ’ ਨੌਜਵਾਨ ਭਰਤੀ ਕੀਤੇ ਜਾਂਦੇ ਹਨ ਅਤੇ ਅਫ਼ਸਰਾਂ ਦੀ ਭਰਤੀ ਮੈਰਿਟ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ।ਇਸ ਲੱਖ ਤੋੰ ਵੱਧ ਜਵਾਨਾਂ ਦੀ ਫੌਜ਼ ‘ਚ ਘਾਟ ਹੈ ਤੇ ਤਕਰੀਬਨ 9ਹਜ਼ਾਰ ਅਫ਼ਸਰਾਂ ਦੀ ਕਮੀ ਵੀ ਹੈ, ਹਰ ਸਾਲ 60ਹਜ਼ਾਰ ਦੇ ਕਰੀਬ ਫੌਜੀਆਂ ਦੀ ਘਰ ਵਾਪਸੀ ਹੋ ਜਾਂਦੀ ਹੈ।

Punjab Bulletin : (20-06-2022) ਅੱਜ ਦੀਆਂ ਮੁੱਖ ਖ਼ਬਰਾਂ | D5 Channel Punjabi

ਆਪ ਮੁਹਾਰੇ ਹੋਏ ਅੰਦੋਲਨ ‘ਚ ਸਾਰੀਆਂ ਜਾਤੀਆਂ, ਧਰਮਾਂ, ਭਾਸ਼ਾਵਾਂ, ਖੇਤਰਾਂ ਦੇ ਹਰ ਵਰਗ ਵਾਲੇ ਨੌਜਵਾਨ ਸ਼ਾਮਲ ਹਨ ‘ਤੇ ਇਨ੍ਹਾਂ ਦਾ ਕਈ ਵੀ ਨਿਸ਼ਚਿਤ ਨੇਤਾ ਨਹੀਂ ਹੈ। ਇਹ ਵੀ ਵੱਖਰੀ ਗੱਲ ਹੈ ਕਿ ਫੌਜ਼ ਦੀ ਤਰ੍ਹਾਂ ਅਗਨੀਵੀਰਾਂ ਦਾ ਵੀ ਸਿਆਸੀਕਰਨ ਸ਼ੁਰੂ ਹੋ ਚੁੱਕਿਆ ਹੈ ਜ਼ੋ ਕਿ ਉਨ੍ਹਾਂ ਦੇ ਹਿੱਤ ਵਿਚ ਨਹੀਂ ਹੈ।ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਅਨੂਸਾਾਰ ਅਗਨੀ ਪੱਥ ਯੋਜਨਾ 2 ਸਾਲਾਂ ਦੀ ਚਰਚਾ ਤੇ ਸਾਬਕਾ ਫੌਜੀ ਵਰਗ ਨਾਲ ਸੋਚ ਵਿਚਾਰ ਕਰਨ ਉਪਰੰਤ ਲਾਗੂ ਕੀਤੀ ਗਈ। ਨੇਵੀ ਦੇ ਮੁੱਖੀ ਐਡਮਿਰਲ ਆਰ ਹਰੀ ਕੁਮਾਰ ਨੇ ਇਹ ਵੀ ਕਿਹਾ ਕਿ ਕਈ ਹੋਰ ਮੁਲਕਾਂ ਦੇ ਭਰਤੀ ਮਾਡਲ ‘ਤੇ ਜੁੜੇ ਪਹਿਲੂਆਂ ਬਾਰੇ ਜਾਇਜ਼ਾ ਲਿਆ ਗਿਆ।

Aghneepath Protest : ਲਓ ਮੋਦੀ ਨੂੰ ਲੱਗਿਆ ਵੱਡਾ ਝਟਕਾ, ਸਰਕਾਰ ਖਿਲਾਫ਼ ਖੜ੍ਹਾ ਹੋਇਆ ਅੰਦੋਲਨ | D5 Channel Punjabi

ਅਸੀਂ ਫੌਜ਼ ਮੁਖੀਆਂ ਦੀ ਕਾਬਲੀਅਤ ਤੇ ਸਲਾਹ ਮਸ਼ਵਰਾ ਤੇ ਕਿੰਤੂ ਪ੍ਰੰਤੂ ਨਹੀਂ ਕਰਦੇ।ਅਗਰ ਸਟੇਕ ਹੋਲਡਰਾਂ ਤੇ ਜਮੀਨੀ ਪੱਧਰ ਵਾਲੇ ਸਾਬਕਾਂ ਫੌਜੀਆਂ ਦੇ ਵਿਚਾਰ ਵੀ ਲਏ ਜਾਂਦੇ ਤਾਂ ਪਹਿਲਾਂ 2 ਸਾਲ ਵਾਸਤੇ ਚਾਲੂ ਸਾਲ ਦੀ ਭਰਤੀ ਸਮੇਂ ਉਮਰ ‘ਚ ਵਾਧਾ, ਮੁੱੜ ਵਸੇਬੇ ਦੀਆਂ ਚੁਣੋਤੀਆਂ, ਫੌਜ਼ ਨਾਲ ਜੁੜੀਆਂ ਸਿਹਤ ਅਤੇ ਕੰਨਟੀਨ ਵਗੈਰਾ ਦੀਆਂ ਸਹੂਲਤਾਂ ਬਾਰੇ ਥੋੜ੍ਹਾ ਥੋੜ੍ਹਾ ਕਰਕੇ ਐਲਾਨਨਾਮੇ ਨਾ ਕਰਨੇ ਪੈਂਦੇ।

Sidhu Moosewala Murder Case : ਮੋਦੀ ਦੇ ਗੜ੍ਹ ’ਚੋਂ ਮੂਸੇਵਾਲਾ ਦੇ ਕਾਤਲ ਗ੍ਰਿਫ਼ਤਾਰ | D5 Channel Punjabi

ਬ੍ਰਿਗੇਡੀਅਰ ਕਾਹਲੋ ਨੇ ਪਤੱਰਕਾਰਾਂ ਨਾਲ ਗਲਬਾਤ ਦੋਰਾਨ ਦੱਸਿਆ ਕਿ ਸਰਬਹਿੰਦ ਫੌਜੀ ਭਾਈਚਾਰਾ ਪੰਜਾਬ ਜ਼ੋ ਕਿ ਗੈਰ ਸਿਆਸੀ ਸੰਸਥਾ ਹੈ ਉਸਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ।ਪਰ ਦਿੱਲੀ ਵਾਲਿਆਂ ਨਾਲ ਜਰੂਰ ਮੀfਟੰਗ ਕੀਤੀ ਹੋਵੇਗੀ।ਫ਼ੌਜੀ ਭਾਈਚਾਰੇ ਦੀ ਸੈਡੋ ਕੈਬਨਿਟ ਨੇ ਜਦੋੰ ਬੀਤੀ ਜਨਵਰੀ ਨੂੰ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਕੁੱਝ ਪਿੰਡਾਂ ਦਾ ਦੌਰਾ ਕੀਤਾ ਤਾਂ ਸਰਪੰਚਾਂ ਪੰਚਾਂ ਵਲੋੰ ਕਈ ਐਸੇ ਨੋਜਵਾਨ ਮਿਲਾਏ ਗਏ ਜ਼ੋ ਕਿ ਹਰ ਪਖੋੰ ਭਰਤੀ ਲਈ ਯੋਗ ਵੀ ਐਲਾਨੇ ਗਏ ਪਰ ਉਨ੍ਹਾਂ ਨੂੰ ਕਾਲ ਅੱਪ ਲੈਟਰ ਨਾ ਜਾਰੀ ਕੀਤੇ ਗਏ ਬਾਕੀ ਨੋਜਵਾਨਾਂ ਦੇ ਅੰਦਰ ਵੀ ਫੌਜ਼ ‘ਚ ਬੰਦ ਪਈ ਭਰਤੀ ਨੂੰ ਲੈ ਕੇ ਖਿੱਚ ਨਜ਼ਰ ਆਈ।ਇਸ ਸਿਲਸਲੇ ‘ਚ ਚੰਡੀਗੜ੍ਹ ਵਿਖੇ 12 ਅਪ੍ਰੈਲ ਨੂੰ ਫੌਜੀ ਭਾਈਚਾਰੇ ਦੇ ਕੌਰ ਗਰੁੱਪ ਵਲੋੰ ਪ੍ਰੈਸ ਕਾਨਫਰੰਸ ਕਰਕੇ ਪਤੱਰਕਾਰਾਂ ਨੂੰ ਜਾਣਕਾਰੀ ਮੁਹਈਆ ਕਰਵਾਈ ਗਈ ਅਤੇ ਵਿਸਥਾਰ ਪੂਰਵਕ ਢੰਗ ਨਾਲ ਲੇਖ ਵੀ ਲਿਖਿਆ ਗਿਆ ਸੀ।

CIA Staff ਚੋਂ Bishnoi ਨੂੰ ਲੈਕੇ ਜਾਣਗੇ ਬਾਹਰ? ਹੁਣੇ ਆਈ ਖ਼ਬਰ! ਦੇਖੋ ਕਿੱਥੇ ਲੈਕੇ ਜਾਣਗੇ | D5 Channel Punjabi

ਉਨ੍ਹਾਂ ਕਿਹਾ ਇਸ ਸਬੰਧ ਵਿਚ ਨੋਜਵਾਨਾਂ ਵਲੋੰ ਸਾਂਝੇ ਤੌਰ ‘ਤੇ ਜੰਤਰ ਮੰਤਰ ਵਿਖੇ ਵੀ ਧਰਨੇ ਦਿੱਤੇ ਗਏ।ਪੈਦਲ ਯਾਤਰਾਵਾਂ ਵੀ ਸ਼ੁਰੂ ਹੋਈਆਂ ਪਰ ਸਰਕਾਰ ਦੇ ਕੰਨਾਂ ‘ਤੇ ਜੂੰਅ ਵੀ ਨਹੀਂ ਸਰਕੀ ਜਿਸ ਕਾਰਨ ਦੇਸ਼ ਦੇ ਨੌਜਵਾਨ ਭੜਕ ਗਏ।ਉਨ੍ਹਾਂ ਕਿਹਾ ਕਿ ਅਸੀਂ ਫੌਜੀ ਭਾਈਚਾਰੇ ਵਲੋਂ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੂਰਾਗ ਠਾਕੁਰ ਵਲੋਂ ਨੌਜਵਾਨਾਂ ਨਾਲ ਗੱਲਬਾਤ ਦੇ ਸੱਦੇ ਦਾ ਸਵਾਗਤ ਕਰਦਿਆਂ ਨੋਜਵਾਨਾਂ ਨੂੰ ਸਾੜ- ਫੂਕ ਅਤੇ ਖੁੱਦਕੁਸ਼ੀਆਂ ਨਾ ਕਰਨ ਦੀ ਅਪੀਲ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button