Breaking NewsD5 specialEntertainmentNews

ਹਿਮਾਂਸ਼ੀ ਖੁਰਾਨਾ ਦੀ ਕਾਰ ‘ਤੇ ਹੋਇਆ ਹਮਲਾ

ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਕਾਦਾਰਾ ਹਿਮਾਂਸ਼ੀ ਖੁਰਾਨਾ ਦੀ ਕਾਰ ‘ਤੇ ਚੰਡੀਗੜ੍ਹ ‘ਚ ਹਮਲਾ ਹੋਇਆ ਹੈ। ਇਸ ਗੱਲ ਦੀ ਜਾਣਕਾਰੀ ਆਪਣੇ ਆਪ ਹਿਮਾਂਸ਼ੀ ਖੁਰਾਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਦੇ ਜ਼ਰੀਏ ਦਿੱਤੀ ਹੈ। ਹਿਮਾਂਸ਼ੀ ਖੁਰਾਨਾ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਨੇ ਮੇਰੀ ਗੱਡੀ ਦੇ ਟਾਇਰਾਂ ਨੂੰ ਕੱਟ ਦਿੱਤਾ। ਮੈਂ ਚੰਡੀਗੜ੍ਹ ਦੇ ਨੇੜੇ ਇੱਕ ਪਿੰਡ ‘ਚ ਸ਼ੂਟਿੰਗ ਕਰ ਰਹੀ ਸੀ। ਹਿਮਾਂਸ਼ੀ ਖੁਰਾਨਾ ਨੇ ਆਪਣੀ ਪੋਸਟ ‘ਚ ਪੰਜਾਬੀ ਵਿੱਚ ਲਿਖਿਆ, ਕੀ ਸੋਚਿਆ ਤੁਸੀਂ, ਮੈਨੂੰ ਖੱਜ਼ਲ ਕਰੋਗੇ। ਤੁਸੀਂ ਇਹ ਛੋਟੀਆਂ ਚੀਜਾਂ ਕਰਕੇ ਮੈਨੂੰ ਕੰਮ ਕਰਨ ਤੋਂ ਨਹੀਂ ਰੋਕ ਸਕਦੇ। ਅਗਲੀ ਵਾਰ ਲਈ ਸ਼ੁਭਕਾਮਨਾਵਾਂ।

ਨਿਊਜ਼ੀਲੈਂਡ | ਅੰਮ੍ਰਿਤਧਾਰੀ ਗੋਰਾ | ਹੈਰਾਨ ਰਹਿ ਜਾਓਗੇ ਆਹ ਸੁਣਕੇ Louis Singh Khalsa

ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਂਸ਼ੀ ਖੁਰਾਨਾ ਨੇ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਕੱਢਦੇ ਹੋਏ ਕਿਹਾ ਸੀ ਕਿ ਹਮੇਸ਼ਾ ਉਨ੍ਹਾਂ ਨੂੰ ਆਸਿਮ ਰਿਆਜ਼ ਦੀ ਗਰਲਫ੍ਰੈਂਡ ਕਹਿ ਕੇ ਕਿਉਂ ਬੁਲਾਇਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ਹਮੇਸ਼ਾ ਆਸਿਮ ਰਿਆਜ਼ ਦੀ ਗਰਫ੍ਰੈਂਡ ਕਿਉਂ ਕਿਹਾ ਜਾਂਦਾ ਹੈ। ਕਿਉਂ ਹਿਮਾਂਸ਼ੀ ਖੁਰਾਨਾ ਦਾ ਬੁਆਏਫ੍ਰੈਨਡ ਨਹੀਂ ਕਹਿੰਦੇ। ਮੈਨੂੰ ਪਤਾ ਹੈ ਇਸ ਵਿੱਚ ਕੁਝ ਗਲਤ ਨਹੀਂ ਹੈ , ਮੈਨੂੰ ਉਨ੍ਹਾਂ ‘ਤੇ ਮਾਣ ਹੈ ਪਰ ਨਾਲ ਹੀ ਔਰਤਾਂ ਵੀ ਇੰਡਸਟਰੀ ‘ਚ ਬਰਾਬਰ ਦਾ ਕੰਮ ਕਰਦੀਆਂ ਹਨ। ਉਨ੍ਹਾਂ ਦੀ ਅਲੱਗ ਪਹਿਚਾਣ ਹੈ , ਅਲੱਗ ਸ਼ਖਸੀਅਤ ਹੈ। ਉਨ੍ਹਾਂ ਦਾ ਆਪਣਾ ਸਟਰਗਲ ਹੈ ਕਿਉਂ ਇਹ ਸਭ ਹਮੇਸ਼ਾ ਮਰਦਾਂ ਲਈ ਹੀ ਹੁੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button