InternationalBreaking NewsD5 specialIndiaNewsTop News

 ਹਿਜਾਬ ਵਿਵਾਦ ‘ਚ Malala Yousafzai ਦੀ ਐਂਟਰੀ, ਭਾਰਤੀ ਨੇਤਾਵਾਂ ਨੂੰ ਕੀਤੀ ਇਹ ਅਪੀਲ

ਇਸਲਾਮਾਬਾਦ/ਨਵੀਂ ਦਿੱਲੀ : ਕਰਨਾਟਕ ‘ਚ ਚੱਲ ਰਹੇ ਹਿਜਾਬ ਵਿਵਾਦ ‘ਤੇ ਹੁਣ ਦੁਨੀਆ ਭਰ ਤੋਂ ਪ੍ਰਤੀਕਿਰਿਆਵਾਂ ਸਾਹਮਣੇ ਆਉਣ ਲੱਗੀਆਂ ਹਨ। ਮੰਗਲਵਾਰ ਨੂੰ ਹਾਈਕੋਰਟ ‘ਚ ਸੁਣਵਾਈ ਦੇ ਦੌਰਾਨ ਭੜਕੀ ਹਿੰਸਾ ਤੋਂ ਬਾਅਦ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ, ‘ਕਾਲਜ ਸਾਨੂੰ ਪੜ੍ਹਾਈ ਅਤੇ ਹਿਜਾਬ ਵਿਚੋਂ ਇਕ ਦੀ ਚੋਣ ਕਰਨ ਲਈ ਮਜ਼ਬੂਰ ਕਰ ਰਿਹਾ ਹੈ। ਕੁੜੀਆਂ ਨੂੰ ਉਨ੍ਹਾਂ ਦੇ ਹਿਜਾਬ ਵਿਚ ਸਕੂਲ ਜਾਣ ਤੋਂ ਇਨਕਾਰ ਕੀਤਾ ਜਾਣਾ ਭਿਆਨਕ ਹੈ। ਘੱਟ ਜਾਂ ਵੱਧ ਪਹਿਨਣ ਲਈ ਔਰਤਾਂ ਪ੍ਰਤੀ ਨਜ਼ਰੀਆ ਬਰਕਰਾਰ ਹੈ। ਭਾਰਤੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਮੁਸਲਿਮ ਔਰਤਾਂ ਨੂੰ ਹਾਸ਼ੀਏ ’ਤੇ ਜਾਣ ਤੋਂ ਰੋਕਣ। ’

ਕੈਪਟਨ ਦਾ ਵੱਡਾ ਬਿਆਨ, ਮੁੱਖ ਮੰਤਰੀ ਚੰਨੀ ਬਾਰੇ ਵੱਡੇ ਖੁਲਾਸੇ! ||D5 Channel Punjabi

ਦੱਸ ਦਈਏ ਕਿ ਹਿਜਾਬ ਨੂੰ ਲੈ ਕੇ ਹੋਏ ਵਿਵਾਦ ਕਾਰਨ ਕਰਨਾਟਕ ‘ਚ ਸ਼ੁਰੂ ਹੋਇਆ ਵਿਰੋਧ ਮੰਗਲਵਾਰ ਨੂੰ ਪੂਰੇ ਸੂਬੇ ‘ਚ ਫੈਲ ਗਿਆ। ਕਾਲਜ ਕੈਂਪਸ ‘ਚ ਪਥਰਾਅ ਦੀਆਂ ਘਟਨਾਵਾਂ ਨੇ ਪੁਲਿਸ ਨੂੰ ਤਾਕਤ ਦੀ ਵਰਤੋਂ ਕਰਨ ਲਈ ਮਜ਼ਬੂਰ ਕਰ ਦਿੱਤਾ, ਜਿਸ ਨਾਲ ‘ਟਕਰਾਅ ਵਰਗੀ’ ਸਥਿਤੀ ਦੇਖਣ ਨੂੰ ਮਿਲੀ। ਇਸ ਦੌਰਾਨ ਸਰਕਾਰ ਅਤੇ ਹਾਈਕੋਰਟ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਦਾਲਤ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਦੇ ਅਧਿਕਾਰ ਲਈ ਉਨ੍ਹਾਂ ਦੀ ਇਕ ਪਟੀਸ਼ਨ ’ਤੇ ਵਿਚਾਰ ਕਰ ਰਹੀ ਹੈ। ਇਹ ਮਾਮਲਾ ਵੱਡੇ ਵਿਵਾਦ ਵਿਚ ਬਦਲਣ ਤੋਂ ਬਾਅਦ ਸੂਬਾ ਸਰਕਾਰ ਨੇ ਸੂਬੇ ਭਰ ਦੇ ਵਿਦਿਅਕ ਅਦਾਰੀਆਂ ਵਿਚ 3 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ।

Modi ਦੇ ਐਲਾਨਾਂ ‘ਤੇ ਭੜਕੇ ਲੋਕ! ਕਿਸਾਨਾਂ ਨੇ ਵੀ ਗੱਡਤਾ ਬਰਾਬਰ ਕਿੱਲ! ਹੁਣ Punjab ’ਚ ਭਾਜਪਾ ਦਾ ਔਖਾ!

ਕੀ ਹੈ ਪੂਰਾ ਹਿਜਾਬ ਵਿਵਾਦ
ਹਿਜਾਬ ਵਿਵਾਦ ਜਨਵਰੀ ਵਿੱਚ ਉਡੁਪੀ ਦੇ ਇਕ ਸਰਕਾਰੀ ਕਾਲਜ ਵਿਚ ਸ਼ੁਰੂ ਹੋਇਆ ਸੀ। ਕਾਲਜ ਵਿਚ 6 ਵਿਦਿਆਰਥਣਾਂ ਨਿਰਧਾਰਿਤ ਡਰੈੱਸ ਕੋਡ ਦੀ ਉਲੰਘਣਾ ਕਰਕੇ ਹਿਜਾਬ ਪਾ ਕੇ ਕਲਾਸ ਵਿਚ ਆਈਆਂ ਸਨ। ਇਸ ਤੋਂ ਬਾਅਦ ਕੁੰਦਪੁਰ ਅਤੇ ਬਿੰਦੂਰ ਦੇ ਕੁਝ ਹੋਰ ਕਾਲਜਾਂ ਵਿਚ ਵੀ ਅਜਿਹੇ ਹੀ ਮਾਮਲੇ ਸਾਹਮਣੇ ਆਏ। ਸੂਬੇ ਵਿਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਮੁਸਲਿਮ ਵਿਦਿਆਰਥਣਾਂ ਨੂੰ ਹਿਜਾਬ ਪਹਿਨ ਕੇ ਕਾਲਜ ਜਾਂ ਕਲਾਸਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹਿਜਾਬ ਦੇ ਜਵਾਬ ਵਿਚ ਹਿੰਦੂ ਵਿਦਿਆਰਥੀ ਭਗਵੇਂਸ਼ਾਲਾਂ ਨਾਲ ਵਿੱਦਿਅਕ ਸੰਸਥਾਵਾਂ ਵਿਚ ਆ ਰਹੇ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button