ਹਾਰਟ ਸਰਜਰੀ ਤੋਂ ਬਾਅਦ ਸੁਨੀਲ ਗਰੋਵਰ ਦਾ ਪਹਿਲਾ ਟਵੀਟ

ਮੁੰਬਈ : ਅਦਾਕਾਰ ਅਤੇ ਕਾਮੇਡੀਅਨ ਸੁਨੀਲ ਗਰੋਵਰ (Sunil Grover) ਦੀ ਹਾਲ ਹੀ ‘ਚ ਹਾਰਟ ਸਰਜਰੀ (Heart Surgery) ਹੋਈ ਹੈ। ਦਿਲ ਦਾ ਦੌਰਾ (Heart Attack) ਪੈਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ ‘ਚ ਭਰਤੀ ਕਰਵਾਇਆ ਗਿਆ ਸੀ। ਜਿੱਥੋਂ ਉਨ੍ਹਾਂ ਨੂੰ 03 ਫਰਵਰੀ ਨੂੰ ਡਿਸਚਾਰਜ ਕੀਤਾ ਗਿਆ।
Political Controversy : CM Channi ਨੇ Kejriwal ਦੀ ਪਤਨੀ ਬਾਰੇ ਕਹੀ ਅਜਿਹੀ ਗੱਲ, ਮਾਨ ਸਣੇ ਮਜੀਠੀਆ, ਵੀ ਹੈਰਾਨ
ਇਸ ਦੇ ਨਾਲ ਹੀ ਬਾਲੀਵੁੱਡ ਦੇ ਕਈ ਸਿਤਾਰੀਆਂ ਨੇ ਉਨ੍ਹਾਂ ਦਾ ਹਾਲ – ਚਾਲ ਪੁੱਛਿਆ ਤੇ ਸਿਹਤਯਾਬੀ ਦੀ ਦੁਆ ਕੀਤੀ। ਨਾਲ ਹੀ ਅਦਾਕਾਰ ਸਲਮਾਨ ਖ਼ਾਨ ਨੇ ਸੁਨੀਲ ਗਰੋਵਰ ਦੀ ਦੇਖ – ਰੇਖ ਲਈ ਆਪਣੇ ਡਾਕਟਰਾਂ ਦੀ ਟੀਮ ਵੀ ਮੁਹੱਈਆ ਕਰਵਾਈ। ਹੁਣ ਹਾਰਟ ਸਰਜਰੀ ਤੋਂ ਬਾਅਦ ਸੁਨੀਲ ਗਰੋਵਰ ਦੀ ਪਹਿਲੀ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ।
Punjab ‘ਚ Modi ਦਾ ਹੋਊ ਬੁਰਾ ਹਾਲ? ਕਿਸਾਨਾਂ ਨੇ ਕਰਤਾ ਵਡਾ ਐਲਾਨ! ਪਹਿਲਾਂ ਹੀ ਘਬਰਾ ਗਿਆ ਅਮਿਤ ਸ਼ਾਹ?
ਸੁਨੀਲ ਗਰੋਵਰ ਨੇ ਇਹ ਪੋਸਟ ਟਵੀਟ ਰਾਹੀਂ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਸੁਨੀਲ ਗਰੋਵਰ ਲਿਖਦੇ ਹਨ, ‘ਭਾਈ ਟ੍ਰੀਟਮੈਂਟ ਠੀਕ ਹੋ ਗਿਆ, ਮੇਰੀ ਚੱਲ ਰਹੀ ਹੈ ਹੀਲਿੰਗ। ਤੁਹਾਡੇ ਸਾਰੀਆਂ ਦੀਆਂ ਦੁਆਵਾਂ ਲਈ, ਧੰਨਵਾਦੀ ਹੈ ਮੇਰੀ ਫੀਲਿੰਗ। ਠੋਕੋ ਤਾਲੀ ’ ਦੱਸ ਦਈਏ ਕਿ ਸੁਨੀਲ ਗਰੋਵਰ ਨੇ ਰਾਈਮ ਬਣਾ ਕੇ ਇਹ ਪੋਸਟ ਸਾਂਝੀ ਕੀਤੀ ਹੈ। ਇਸ ਟਵੀਟ ਨੂੰ ਹੁਣ ਤੱਕ 67 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਉਥੇ ਪ੍ਰਸ਼ੰਸਕ ਸੁਨੀਲ ਦੇ ਜਲਦ ਠੀਕ ਹੋਣ ਲਈ ਦੁਆਵਾਂ ਵੀ ਕਰ ਰਹੇ ਹਨ।
Bhai treatment theek ho Gaya, Meri chal rahi hai healing,
Aap sab ki duaaon ke liye, Gratitude hai meri feeling!
Thoko taali! ❤️— Sunil Grover (@WhoSunilGrover) February 10, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.