ਹਾਦਸੇ ਦਾ ਸ਼ਿਕਾਰ ਹੁੰਦਿਆਂ ਵਾਲ-ਵਾਲ ਬਚੀ ਮਹਾਨੰਦਾ ਐਕਸਪ੍ਰੇਸ, ਆਰਾ ਰੇਲਵੇ ਸਟੇਸ਼ਨ ਨੇੜੇ ਟ੍ਰੇਨ ਦੇ 3 ਡੱਬੇ ਪਟੜੀ ਤੋਂ ਉਤਰੇ

ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਆਰਾ ਸਟੇਸ਼ਨ ‘ਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਤੋਂ ਕਰੀਬ 200 ਮੀਟਰ ਦੂਰ ਮਹਾਨੰਦਾ ਐਕਸਪ੍ਰੈਸ (15483) ‘ਅੱਪ’ ਲਾਈਨ ‘ਤੇ ਪਟੜੀ ਤੋਂ ਹੇਠਾਂ ਉਤਰ ਗਈ ਅਤੇ ਇਸਦੇ ਤਿੰਨ ਡੱਬੇ (ਰੇਲਗੱਡੀ ਦਾ ਇੰਜਣ, SLR ਕੋਚ ਅਤੇ H-1 ਕੋਚ) ਪਟੜੀ ਤੋਂ ਉਤਰ ਗਏ। ਇਸ ਹਾਦਸੇ ਮਗਰੋਂ ਰੇਲ ਸਟਾਫ਼ ਅਤੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ।
ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦਾ ਸਿਗਨਲ ਸਾਸਾਰਾਮ ਲਾਈਨ ਵੱਲ ਚਲਾ ਗਿਆ। ਨਤੀਜੇ ਵਜੋਂ, ਮਹਾਨੰਦਾ ਐਕਸਪ੍ਰੈਸ ਦਾ ਇੰਜਣ, SLR ਅਤੇ H-1 ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਦੇ ਤੁਰੰਤ ਬਾਅਦ ਲੋਕ ਘਬਰਾ ਗਏ। ਰੇਲਵੇ ਅਧਿਕਾਰੀ ਅਤੇ ਕਰਮਚਾਰੀ ਹਫੜਾ-ਦਫੜੀ ‘ਚ ਮੌਕੇ ‘ਤੇ ਪੁਜੇ ਅਤੇ ਰਾਹਤ-ਬਚਾਅ ਅਤੇ ਮੁਰੰਮਤ ਕਾਰਜ ਸ਼ੁਰੂ ਕਰ ਦਿੱਤੇ। ਲਗਭਗ ਢਾਈ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪਟੜੀ ਤੋਂ ਉਤਰੇ ਤਿੰਨ ਡੱਬਿਆਂ ਨੂੰ ਦੁਬਾਰਾ ਟਰੈਕ ‘ਤੇ ਲਿਆਂਦਾ ਗਿਆ। ਹਾਲਾਂਕਿ, A-1 ਲਾਈਨ ‘ਤੇ ਕੰਮ ਅਜੇ ਤੱਕ ਮੁੜ ਸ਼ੁਰੂ ਨਹੀਂ ਹੋਇਆ ਹੈ। ਰਾਹਤ ਇਸ ਗੱਲ ਦੀ ਹੈ ਕਿ ਇਸ ਹਾਦਸੇ ਵਿੱਚ ਕਿਸੇ ਯਾਤਰੀ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਮੁੱਢਲੀ ਜਾਣਕਾਰੀ ਮੁਤਾਬਕ, ਮਹਾਨੰਤਾ ਐਕਸਪ੍ਰੈਸ ਦਿੱਲੀ ਵੱਲ ਜਾ ਰਹੀ ਸੀ, ਪਰ ਟ੍ਰੇਨ ਦੇ ਸਾਸਾਰਾਮ ਰੂਟ ਦੀ ਦਿਸ਼ਾ ਵੱਲ ਚੱਲੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਟੇਸ਼ਨ ਮਾਸਟਰ ਦੀ ਨਜ਼ਰ ਜਿਵੇਂ ਹੀ ਟ੍ਰੇਨ ਦੇ ਗਲਤ ਦਿਸ਼ਾ ਵੱਲ ਜਾਣ ‘ਤੇ ਪਈ ਤਾਂ ਲੋਕੋ ਪਾਇਲਟ ਨੂੰ ਇਸਦੀ ਸੂਚਨਾ ਦਿੱਤੀ ਗਈ। ਟ੍ਰੇਨ ਨੂੰ ਵਾਪਸ ਕਰਨ ਦੀ ਕੋਸ਼ਿਸ਼ ‘ਚ ਇੰਜਣ ਸਮੇਤ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਉੱਥੇ ਰੇਲਵੇ ਅਧਿਕਾਰੀ, ਇੰਜੀਨੀਅਰ ਅਤੇ ਤਕਨੀਕੀ ਟੀਮ ਪਹੁੰਚ ਗਈ।ਇਸ ਹਾਦਸੇ ਤੋਂ ਬਾਅਦ ਰੇਲਵੇ ਅਧਿਕਾਰੀ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿਗਨਲ ਸਾਸਾਰਾਮ ਲਾਈਨ ਵੱਲ ਕਿਉਂ ਸ਼ਿਫਟ ਹੋਇਆ ਅਤੇ ਟ੍ਰੇਨ ਗਲਤ ਦਿਸ਼ਾ ਵੱਲ ਕਿਵੇਂ ਗਈ। ਹਾਦਸੇ ਕਾਰਨ ਰੇਲ ਸੰਚਾਲਨ ਪ੍ਰਭਾਵਿਤ ਹੋਣ ਦੀ ਖ਼ਬਰ ਹੈ। ਰੇਲਵੇ ਆਮ ਸੰਚਾਲਨ ਨੂੰ ਬਹਾਲ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕਰ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨਾਂ ਅਤੇ ਜਿੰਮੇਵਾਰੀ ਦੀ ਸਥਿਤੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




