ਹਾਈ ਕੋਰਟ ਨੇ ਡਰੱਗ ਕੇਸ ਦੀ ਸੁਣਵਾਈ ਫੇਰ ਪਾਈ ਅੱਗੇ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਨਸ਼ਿਆਂ ਦੇ ਮਾਮਲੇ ‘ਚ ਕੇਸ ਦੀ ਸੁਣਵਾਈ 13 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ। ਅਸਲ ‘ਚ ਐਡਵੋਕੇਟ ਨਵਕਿਰਨ ਸਿੰਘ ਨੇ ਇਸ ਮਾਮਲੇ ਦੀ ਸੁਣਵਾਈ ਜਲਦ ਕੀਤੇ ਜਾਣ ਲਈ ਅਰਜ਼ੀ ਦਾਇਰ ਕੀਤੀ ਸੀ ਕਿਉਂਕਿ ਪਹਿਲਾਂ ਇਹ ਸੁਣਵਾਈ ਨਵੰਬਰ ਮਹੀਨੇ ‘ਚ ਹੋਣੀ ਸੀ।
ਲਖੀਮਪੁਰ ਮਾਮਲੇ ਦਾ ਅਸਲ ਸੱਚ, ਯੂਪੀ ਤੋਂ ਮੁੜੇ ਕਿਸਾਨ ਆਗੂ ਦੇ ਵੱਡੇ ਖੁਲਾਸੇ D5 Channel Punjabi
ਜਸਟਿਸ ਏ ਜੀ ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਡਵੀਜ਼ਨ ਬੈਂਚ ਨੇ ਅੱਜ ਇਹ ਅਰਜ਼ੀ ਪ੍ਰਵਾਨ ਕਰ ਲਈ ਤੇ ਮਾਮਲੇ ਦੀ ਸੁਣਵਾਈ 13 ਅਕਤੂਬਰ ’ਤੇ ਪਾ ਦਿੱਤੀ। ਇਸ ਤਰੀਕੇ ਨਾਲ ਹੁਣ ਇਹ ਸੁਣਵਾਈ ਤਕਰੀਬਨ ਡੇਢ ਮਹੀਨਾ ਅਗਾਉਂ ਕਰ ਦਿੱਤੀ ਗਈ ਹੈ।
ਯੂਪੀ ਪਹੁੰਚੀ ਆਮ ਆਦਮੀ ਪਾਰਟੀ, ਕਿਸਾਨਾਂ ਦੇ ਹੱਕ ‘ਚ ਵੱਡਾ ਐਲਾਨ D5 Channel Punjabi
ਇਸ ਦੌਰਾਨ ਨਸ਼ਿਆਂ ਦੇ ਮਾਮਲੇ ‘ਚ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਦੀ ਰਿਪੋਰਟ ਨੂੰ ਖੋਲ੍ਹਣ ਲਈ ਦਾਇਰ ਅਰਜ਼ੀ ’ਤੇ ਸੁਣਵਾਈ 13 ਅਕਤੂਬਰ ਨੂੰ ਹੋਵੇਗੀ। ਯਾਦ ਰਹੇ ਕਿ ਅੱਜ ਸਵੇਰੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇਹ ਟਵੀਟ ਕੀਤਾ ਸੀ ਕਿ ਐਸ ਟੀ ਐਫ ਦੀ ਰਿਪੋਰਟ ਅੱਜ ਖੋਲ੍ਹੀ ਜਾਵੇਗੀ।
Today, STF Report on Drugs will finally see light of day after 2.5 yrs of delay in sealed covers, court naming main culprits behind drug trade will be first victory for youth & suffering mothers of Punjab. Hope they are given punishment that acts as a deterrent for generations !!
— Navjot Singh Sidhu (@sherryontopp) October 5, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.