ਹਰਸਿਮਰਤ ਬਾਦਲ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ – ਜਦੋਂ ਸਾਰਾ ਦੇਸ਼ ਖੁੱਲ੍ਹ ਗਿਆ ਤਾਂ ਇਹ ਕਿਉਂ ਨਹੀਂ?

ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਹੈ। ਇੱਕ ਟਵੀਟ ਕਰਦੇ ਹੋਏ ਹਰਸਿਮਰਤ ਕੌਰ ਨੇ ਕਿਹਾ,” ਜਦੋਂ ਸਾਰਾ ਦੇਸ਼ ਖੁੱਲ੍ਹ ਗਿਆ ਹੈ, ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ ਤਾਂ ਕਰਤਾਰਪੁਰ ਸਾਹਿਬ ਲਾਂਘਾ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ।” ਇਸ ਵਾਰ 551ਵੇਂ ਪ੍ਰਕਾਸ਼ ਉਤਸਵ ਤੇ ਸ਼੍ਰੀ ਗੁਰੂ ਨਾਨਕ ਜੀ ਦੇ ਅੰਤਮ ਵਿਸ਼ਰਾਮ ਸਥਾਨ ‘ਤੇ ਜਾਣ ਦੇ ਕਾਰਨ ਸਿੱਖ ਕੌਮ ਪਹਿਲਾਂ ਹੀ ਦੁਖੀ ਹੈ।
ਲਓ ਕਿਸਾਨਾਂ ਨੇ ਕਰਤਾ ਕਾਂਡ,ਜੋ ਕਿਹਾ ਸੀ ਕਰਤਾ ਉਹੀ ਕੰਮ,ਘੇਰ ਲਿਆ ਬੀਜੇਪੀ ਦਾ ਵੱਡਾ ਲੀਡਰ,ਬਣਾਈ ਪੂਰੀ ਰੇਲ
ਇਕ ਹੋਰ ਟਵੀਟ ‘ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਲਿਖਿਆ ਹੈ, “ਮੈਂ ਇਹ ਮਾਮਲਾ ਕੱਲ੍ਹ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ‘ਚ ਵੀ ਚੁੱਕਿਆ ਸੀ। ਪਰ ਕੋਈ ਸਹੀ ਅਤੇ ਤਸੱਲੀਬਖਸ਼ ਜਵਾਬ ਨਹੀਂ ਮਿਲ ਸਕਿਆ ਕਿ ਲਾਂਘਾ ਕਿਉਂ ਬੰਦ ਹੈ। ਵਿਦੇਸ਼ ਮੰਤਰੀ ਡਾ: ਐਸ. ਜੈਸ਼ੰਕਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣਾ ਚਾਹੀਦਾ ਹੈ ਅਤੇ ਜਿਨੀ ਜਲਦੀ ਹੋ ਸਕੇ ਕਰਤਾਰਪੁਰ ਲਾਂਘਾ ਖੋਲ੍ਹਣਾ ਚਾਹੀਦਾ ਹੈ।
ਕਿਸਾਨਾਂ ਲਈ ਐੱਸ.ਜੀ.ਪੀ.ਸੀ ਦਾ ਵੱਡਾ ਐਲਾਨ, ਧਰਨੇ ‘ਤੇ ਬੈਠੇ ਕਿਸਾਨ ਹੋਏ ਖੁਸ਼
ਤੁਹਾਨੂੰ ਦੱਸ ਦੇਈਏ ਕਿ ਹਰਸਿਮਰਤ ਕੌਰ ਬਾਦਲ, ਮੋਦੀ ਸਰਕਾਰ ‘ਚ ਕੇਂਦਰੀ ਖੁਰਾਕ ਮੰਤਰੀ ਰਹੀ ਹੈ। ਉਦੋਂ ਉਨ੍ਹਾਂ ਦੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਵਿਚ ਸੀ, ਪਰ ਕਿਸਾਨ ਬਿੱਲ ‘ਤੇ ਇਤਰਾਜ਼ ਕਰਦਿਆਂ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੰਸਦ ‘ਚ ਉਹ ਪੰਜਾਬ ਰਾਜ ਦੇ ਬਠਿੰਡਾ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਦੀ ਹੈ।
If the entire country can open up & even Assembly elections can be held then the #Kartarpur Sahib Corridor can also be reopened. Sikh community is already pained at being denied a chance to visit last resting place of Sri Guru Nanak Dev ji on his 551st Parkash Purab. pic.twitter.com/a6KM2RcssD
— Harsimrat Kaur Badal (@HarsimratBadal_) December 19, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.