ਹਰਮੰਦਿਰ ਸਾਹਿਬ ‘ਚ ਸੈਂਕੜੇ ਮੁਸਲਮਾਨਾਂ ਨੇ ਮਾਰੀ ENTRY , ਦੇਖੋ! ਮੁਸਲਮਾਨਾਂ ਤੇ ਸਿੱਖਾਂ ਦੇ ਪਿਆਰ ਦੀ ਪਹਿਲੀ ਝਲਕ ?
ਅੰਮ੍ਰਿਤਸਰ : ਸ਼੍ਰੀ ਹਰਮੰਦਿਰ ਸਾਹਿਬ ਵਿੱਚ ਸਾਰੇ ਧਰਮਾਂ ਦੇ ਪ੍ਰਤੀ ਸਤਿਕਾਰ ਅਤੇ ਸ਼ਰਧਾ ਭਾਵਨਾ ਦੀ ਇੱਕ ਹੋਰ ਮਿਸਾਲ ਦੇਖਣ ਨੂੰ ਮਿਲੀ। ਜਦੋਂ ਸ਼੍ਰੀ ਹਰਮੰਦਿਰ ਸਾਹਿਬ ਬਾਹਰ ਮੁਸਲਮਾਨ ਭਾਈਚਾਰੇ ਵੱਲੋਂ ਨਮਾਜ਼ ਅਦਾ ਕੀਤੀ ਗਈ ਅਤੇ ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਆਏ ਸ਼ਰਧਾਲੂਆਂ ਨੇ ਬੜੀ ਬੇਸਬਰੀ ਦੇ ਨਾਲ ਨਮਾਜ਼ ਪੜ੍ਹ ਰਹੇ ਮੁਸਲਮਾਨ ਭਾਈਚਾਰੇ ਨੂੰ ਦੇਖਿਆ ਅਤੇ ਲੋਕਾਂ ਨੇ ਇਸ ਹਸੀਨ ਪਲ ਨੂੰ ਆਪਣੇ ਮੋਬਾਇਲ ਕੈਮਰਿਆਂ ਵਿੱਚ ਕੈਦ ਕਰ ਲਿਆ।
ਹਰਮੰਦਿਰ ਸਾਹਿਬ ‘ਚ ਸੈਂਕੜੇ ਮੁਸਲਮਾਨਾਂ ਨੇ ਮਾਰੀ ENTRY , ਦੇਖੋ! ਮੁਸਲਮਾਨਾਂ ਤੇ ਸਿੱਖਾਂ ਦੇ ਪਿਆਰ ਦੀ ਪਹਿਲੀ ਝਲਕ ?
ਦਰਅਸਲ ਪੰਜਾਬ ਦੇ ਮੰਡੀ ਅਹਿਮਦਗੜ ਤੋਂ ਇੱਕ ਮੁਸਲਮਾਨ ਵਫਦ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ CAA ਅਤੇ NRC ਦੇ ਵਿਰੋਧ ਵਿੱਚ ਜੱਥੇਦਾਰ ਸਾਹਿਬ ਦਾ ਸਮਰਥਨ ਲੈਣ ਲਈ ਇੱਕ ਮੈਮੋਰੇਂਡਮ ਦੇਣ ਲਈ ਆਏ ਸਨ ਅਤੇ ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਨਮਾਜ਼ ਦਾ ਸਮਾਂ ਹੋਣ ‘ਤੇ ਸ਼੍ਰੀ ਹਰਮੰਦਿਰ ਸਾਹਿਬ ਦੇ ਬਾਹਰ ਹੀ ਨਮਾਜ਼ ਅਦਾ ਕੀਤੀ।
Delhi Election | ਅੱਜ ਦਿੱਲੀ ‘ਚ ਚੋਣਾਂ, ਕੌਣ ਬਣੂ ਮੁੱਖ ਮੰਤਰੀ | Sidhu ਵਾਂਗ Jakhar ਵੀ ਬੋਲ ਪਿਆ
ਇਸ ਮੌਕੇ ਮੁਸਲਮਾਨ ਧਾਰਮਿਕ ਨੇਤਾ ਨੇ ਕਿਹਾ ਦੀ ਸਾਰੇ ਧਰਮਾਂ ਦੇ ਗ੍ਰੰਥ ਸ਼ਾਂਤੀ ਅਤੇ ਆਪਸੀ ਭਾਈਚਾਰਕ ਇੱਕਜੁੱਟਤਾ ਦਾ ਸੁਨੇਹਾ ਦਿੰਦੇ ਹਨ ਅਤੇ ਅੱਜ ਉਨ੍ਹਾਂ ਨੂੰ ਇੱਥੇ ਨਮਾਜ਼ ਅਦਾ ਕਰਣ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਕਾਫ਼ੀ ਖੁਸ਼ੀ ਮਹਿਸੂਸ ਹੋਈ ਹੈ ਅਤੇ ਇੱਥੇ ਜਿਸ ਤਰ੍ਹਾਂ ਉਨ੍ਹਾਂ ਨੂੰ ਸਹੂਲਤਾਂ ਮਿਲੀਆਂ ਅਤੇ ਜਿਸ ਤਰ੍ਹਾਂ ਇੰਤਜ਼ਾਮ ਕੀਤਾ ਗਿਆ ਸੀ ਉਹ ਕਾਬਿਲੇ ਤਾਰੀਫ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.