ਹਰਭਜਨ ਸਿੰਘ ਭੱਜੀ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਸਫ਼ਲ ਸਪਿਨਰਾਂ ਵਿਚੋਂ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਕ੍ਰਿਕੇਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਪੰਜਾਬ ਦੇ 41 ਸਾਲਾ ਖਿਡਾਰੀ ਨੇ ਆਪਣੇ ਸ਼ਾਨਦਾਰ ਕਰੀਅਰ ‘ਚ 103 ਟੈਸਟ ਮੈਚਾਂ ‘ਚ 417 ਵਿਕਟਾਂ, 236 ਵਨਡੇ ਮੈਚਾਂ ‘ਚ 269 ਵਿਕਟਾਂ ਅਤੇ 28 ਟੀ-20 ਆਈ ਮੈਚਾਂ ‘ਚ 25 ਵਿਕਟਾਂ ਹਾਸਲ ਕੀਤੀਆਂ ਹਨ।
ਆਹ ਸੁਣੋ! ਕੇਜਰੀਵਾਲ ਦਾ ਮਜੀਠੀਆ ‘ਤੇ ਵੱਡਾ ਬਿਆਨ | Punjab Election 2022
ਹਰਭਜਨ ਨੇ ਟਵਿਟਰ ’ਤੇ ਲਿਖਿਆ, ‘ਮੈਂ ਉਸ ਖੇਡ ਨੂੰ ਅਲਵਿਦਾ ਆਖ ਰਿਹਾ ਹਾਂ, ਜਿਸ ਨੇ ਮੈਨੂੰ ਜੀਵਨ ਵਿਚ ਸਭ ਕੁਝ ਦਿੱਤਾ ਹੈ, ਸਾਰੀਆਂ ਚੰਗੀਆਂ ਚੀਜ਼ਾਂ ਵੀ ਖ਼ਤਮ ਹੋ ਜਾਂਦੀਆਂ ਹਨ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਸ 23 ਸਾਲ ਦੇ ਲੰਬੇ ਸਫ਼ਰ ਨੂੰ ਬਿਹਤਰੀਨ ਅਤੇ ਯਾਦਗਾਰ ਬਣਾਇਆ। ਤੁਹਾਡਾ ਤਹਿ ਦਿਲੋਂ ਧੰਨਵਾਦ।’
All good things come to an end and today as I bid adieu to the game that has given me everything in life, I would like to thank everyone who made this 23-year-long journey beautiful and memorable.
My heartfelt thank you 🙏 Grateful .https://t.co/iD6WHU46MU— Harbhajan Turbanator (@harbhajan_singh) December 24, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.