ਹਰਜੀਤ ਸਿੰਘ ਗਰੇਵਾਲ ਨੇ SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਕੀਤੀ ਅਪੀਲ
ਚੰਡੀਗੜ੍ਹ : ਖੇਤੀਬਾੜੀ ਅੰਦੋਲਨ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਦੇ ਬਾਰੇ ‘ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਜਿਹੀਆਂ ਫਿਰਕੂ ਗਤੀਵਿਧੀਆਂ ਤੋਂ ਦੂਰ ਰਹਿਣ ਅਤੇ ਧਾਰਮਿਕ ਸੰਸਥਾ ਦੇ ਅਕਸ ਨੂੰ ਬਰਕਰਾਰ ਰੱਖਿਆ ਜਾਵੇ।
🔴LIVE||ਕਿਸਾਨ ਆਗੂਆਂ ਦੇ ਨਵੇਂ ਐਲਾਨ ਨੇ ਹਿਲਾਈ ਸਰਕਾਰ! ਕਿਸਾਨ ਅੰਦੋਲਨ ਦਾ ਅਸਰ! ਮੁੱਖ ਮੰਤਰੀ ਨੇ ਦਿੱਤਾ ਅਸਤੀਫਾ!
ਉਨ੍ਹਾਂ ਨੇ ਆਪਣੇ ਪੱਤਰ ‘ਚ ਕਿਹਾ ਹੈ ਕਿ ਹਾਲ ਹੀ ‘ਚ ਦਿੱਲੀ ਦੇ ਨਾਲ ਲੱਗਦੀਆਂ ਸੀਮਾਵਾਂ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਜੀ ਸ਼ੈਡ ਪਾ ਕੇ ਦੇਵੇਗੀ ਅਤੇ ਗਰਮੀਆਂ ਲਈ ਪੱਖਾ ਵੀ ਲਗਾਏਗੀ। ਅਜਿਹੇ ‘ਚ ਹਰਜੀਤ ਗਰੇਵਾਲ ਨੇ ਬੀਬੀ ਜਗੀਰ ਕੌਰ ਨੂੰ ਕਿਹਾ ਕਿ ਕਮੇਟੀ ਦੀ ਅਸਲ ਭੂਮਿਕਾ, ਗੁਰਦੁਆਰਿਆਂ ਦੇ ਪ੍ਰਬੰਧ ਨੂੰ ਦੇਖਣਾ ਹੈ ਨਾ ਕਿ ਅਜਿਹੀਆਂ ਗਤੀਵਿਧੀਆਂ ‘ਚ ਦਖਲ ਅੰਦਾਜ਼ੀ ਕਰਨਾ।
ਹੁਣ ਯੂਪੀ ‘ਚ ਗੋਲੀਆਂ ਚੱਲਣ ਤੋ ਬਾਅਦ ਡੱਲੇਵਾਲ ਦਾ ਵੱਡਾ ਐਕਾਨ,ਕੇਂਦਰ ਨੂੰ ਪਾਤੀ ਬਿਪਤਾ
ਉਨ੍ਹਾਂ ਨੇ ਕਿਹਾ ਕਿ ਇੱਕ ਨਿਰੋਲ ਧਾਰਮਿਕ ਸੰਸਥਾ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਧੇ ਤੌਰ ‘ਤੇ ਇਸ ਮਾਮਲੇ ‘ਚ ਦਖਲ ਨਹੀਂ ਦੇਣੀ ਚਾਹੀਦੀ। ਉਨ੍ਹਾਂ ਨੇ ਆਪਣੇ ਪੱਤਰ ‘ਚ ਲਿਖਿਆ ਹੈ ਕਿ ਮੈਂ ਸੱਮਝਦਾ ਹਾਂ ਗੁਰਦੁਆਰਾ ਐਕਟ 1925 ਅਤੇ ਪੰਜਾਬ ਐਕਟ 8 (1925) ਦੇ ਤਹਿਤ ਦਿੱਤੀ ਵਿਆਖਿਆ ਦੇ ਉਲਟ ਹੈ। ਉਨ੍ਹਾਂ ਨੇ ਕਿਹਾ ਕਿ SGPC ਇਸ ਤਰ੍ਹਾਂ ਕਰਕੇ ਆਪਣੇ ਅਧਿਕਾਰ ਖੇਤਰ ਦੀਆਂ ਹੱਦਾਂ ਹੀ ਪਾਰ ਨਹੀਂ ਕਰ ਰਹੀ ਸਗੋਂ ਕਿਸਾਨ ਅੰਦੋਲਨ ਨੂੰ ਇੱਕ ਫਿਰਕੂ ਰੰਗਤ ਵੀ ਦੇ ਰਹੀ ਹੈ।
ਈਡੀ ਨੂੰ ਖਹਿਰਾ ਦੇ ਘਰੋਂ ਲੱਭਿਆ ਆਹ ਸਮਾਨ! ਹੋਣਗੇ ਵੱਡੇ ਖੁਲਾਸੇ!
ਉਨ੍ਹਾਂ ਨੇ SGPC ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਹੋਣ ਦੇ ਨਾਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਅਤੇ SGPC ਇੱਕ ਧਾਰਮਿਕ ਸੰਸਥਾ ਹੈ ਜੋ ਕਿ ਧਰਮ ਦਾ ਕੰਮ ਕਰਦੀ ਹੈ। ਕਿਸਾਨ ਅੰਦੋਲਨ ‘ਚ ਦਸਵੰਦ ਦਾ ਪੈਸਾ ਲਗਾ ਕੇ ਕਿਸਾਨ ਅੰਦੋਲਨ ਨੂੰ ਸਿੱਖ ਅੰਦੋਲਨ ਨਾ ਬਣਾਇਆ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.