NewsBreaking NewsIndiaPunjab

ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਸਰਵਣ ਕਰਵਾਉਣਗੇ ਗੁਰਮਤਿ ਸੰਗੀਤ ਦੇ ਮਾਹਰ ਡਾ. ਗੁਰਨਾਮ ਸਿੰਘ

ਪਟਿਆਲਾ : ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੱਜ 26 ਅਕਤੂਬਰ 2018 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਸ ਦਿਹਾੜੇ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਹੁੰਮ ਹੁਮਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਹੁੰਚ ਰਹੀਆਂ ਹਨ। ਇਸ ਮੌਕੇ ਅੰਮ੍ਰਿਤ ਵੇਲੇ 3.00 ਵਜੇ ਤੋਂ ਲੈ ਕੇ ਰਾਤ 8.30 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵਿਸ਼ਵ ਪ੍ਰਸਿੱਧ ਰਾਗੀ ਸਿੰਘਾਂ ਵਲੋਂ ਕੀਰਤਨ ਹਾਜ਼ਰੀਆਂ ਲਵਾਈਆਂ ਜਾਣਗੀਆਂ ਜਿਸ ਮੌਕੇ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹਿਣਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ, ਪੰਜਾਬੀ ਐਕਸਪਰਟ ਡਾ. ਗੁਰਨਾਮ ਸਿੰਘ ਜੋ ਕਿ ਦੁਪਹਿਰ 3 ਵੱਜ ਕੇ 20 ਮਿੰਟ ਤੋਂ ਲੈ ਕੇ ਸ਼ਾਮ 4 ਵੱਜ ਕੇ 20 ਮਿੰਟ ਤੱਕ ਆਪਣੀ ਰਸਭਿੰਨੀ ਆਵਾਜ਼ ਵਿੱਚ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ।

Read Also ਪਾਰਟੀ ਮੈਂਬਰਾਂ ਸਣੇ ਦਰਬਾਰ ਸਾਹਿਬ ਵਿਖੇ ਪੁੱਜੇ ਪੈਟਰਿਕ

ਇੱਥੇ ਦੱਸ ਦੇਈਏ ਕਿ 17 ਅਪ੍ਰੈਲ 1959 ਨੂੰ ਜਨਮੇ ਡਾ. ਗੁਰਨਾਮ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚੋਂ ਸਾਲ 1989 ਦੌਰਾਨ ਗੁਰੂ ਨਾਨਕ ਬਾਣੀ ਦੀ ਸੰਗੀਤ ਸਿੱਖਿਆ ’ਤੇ ਪੀਐਚ.ਡੀ ਦੀ ਡਿਗਰੀ ਹਾਸਲ ਕੀਤੀ ਸੀ। ਡਾ. ਗੁਰਨਾਮ ਸਿੰਘ ਹੀ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਸਾਲ 2003 ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰ ਐਕਡੈਮਿਕ ਪੱਧਰ ’ਤੇ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਕੀਤੀ ਸੀ ਤੇ ਉਸ ਤੋਂ ਬਾਅਦ ਉਹ ਇਸ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਤੈਨਾਤ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਮਤਿ ਸੰਗੀਤ ਵਿਸ਼ੇ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਅੰਦਰ ਗਰੇਜੂਏਸ਼ਨ ਤੋਂ ਪਹਿਲਾਂ ਅਤੇ ਗਰੇਜੂਏਸ਼ਨ ਤੋਂ ਬਾਅਦ ਅਕਾਦਮਿਕ ਪੱਧਰ ’ਤੇ ਵੀ ਸਥਾਪਤ ਕਰਵਾਇਆ।

 

ਡਾ. ਗੁਰਨਾਮ ਸਿੰਘ ਸਾਲ 2005 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਦੇ ਫਾਊਂਡਰ ਬਣੇ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਵਿਭਾਗ ਅੰਦਰ ਬਤੌਰ ਪ੍ਰੋਫੈਸਰ ਅਤੇ ਮੁਖੀ ਚਾਰਜ ਸੰਭਾਲਿਆ। ਡਾ. ਗੁਰਨਾਮ ਸਿੰਘ ਸਾਲ 2016-17 ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰ ਅਕਾਦਮਿਕ ਮਾਮਲਿਆਂ ਦੇ ਡੀਨ ਵੀ ਰਹਿ ਚੁੱਕੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਡਾ. ਗੁਰਨਾਮ ਸਿੰਘ ਦੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਕਸਫੋਰਡ ਯੂਨੀਵਰਸਿਟੀ ਪ੍ਰੈਸ ਅਮਰੀਕਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਈ ਹੋਰ ਪ੍ਰਕਾਸ਼ਕਾਂ ਵੱਲੋਂ ਅੰਗ੍ਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ 18 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਡਾ. ਗੁਰਨਾਮ ਸਿੰਘ ਦੀਆਂ ਹੁਣ ਤੱਕ 26 ਆਡੀਓ ਰਿਕਾਰਡਿੰਗ, 4 ਵੀਡੀਓ ਰਿਕਾਰਡਿੰਗ ਅਤੇ ਮਿਊਜ਼ਿਕ ਨਿਰਦੇੇਸ਼ਨ ਤੇ ਸੰਗੀਤ ਨਾਲ ਸਬੰਧਤ 15 ਆਡੀਓ ਅਤੇ ਡਾਕੂਮੈਂਟਰੀ ਫਿਲਮਾਂ ਵੀ ਆ ਚੁੱਕੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button