IndiaInternationalTop News

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੰਗਲੈਂਡ ਦੀ ਪਾਰਲੀਮੈਂਟ ਦਾ ਕੀਤਾ ਦੌਰਾ

ਲੰਡਨ/ਨਵੀਂ ਦਿੱਲੀ : ਵਿਦੇਸ਼ ਦੌਰੇ ‘ਤੇ ਗਏ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਇਨ੍ਹੀਂ ਦਿਨੀਂ ਬਰਤਾਨੀਆ ਫੇਰੀ ‘ਤੇ ਹਨ। ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਸੰਤ ਸੀਚੇਵਾਲ ਨੂੰ ਬਰਤਾਨੀਆ ਦੀ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੀ ਫੇਰੀ ਪੁਆਈ ਗਈ। ਢੇਸੀ ਨੇ ਸੰਤ ਸੀਚੇਵਾਲ ਨੂੰ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੇ ਕੰਮਕਾਜੀ ਢਾਂਚੇ ਅਤੇ ਕਾਰਵਾਈ ਤੋਂ ਜਾਣੂ ਕਰਵਾਇਆ।

ਮਾਨ ਸਰਕਾਰ ਦੇ ਹੱਕ ‘ਚ ਸੜਕਾਂ ‘ਤੇ ਉੱਤਰੇ ਲੋਕ, ਵਿਰੋਧ ਦੀ ਬਜਾਏ ਦਿੱਤਾ ਸਾਥ D5 Channel Punjabi

ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਸੰਤ ਸੀਚੇਵਾਲ ਪਹਿਲੀ ਵਾਰ ਇੰਗਲੈਂਡ ਆਏ ਹਨ। ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਮਨਜੀਤ ਸਿੰਘ ਸ਼ਾਲਾਪੁਰ, ਜਸਵਿੰਦਰ ਸਿੰਘ ਕਾਲਾ ਤੇ ਮਨਜੀਤ ਸਿੰਘ ਭੋਗਲ ਦੀ ਹਾਜ਼ਰੀ ਵਿੱਚ ਸੰਤ ਸੀਚੇਵਾਲ ਨੇ ਤਨਮਨਜੀਤ ਢੇਸੀ ਵੱਲੋਂ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਮਨੁੱਖੀ ਅਧਿਕਾਰਾਂ ਦੀ ਲੜੀ ਜਾ ਰਹੀ ਲੜਾਈ ਸਬੰਧੀ ਮੁਬਾਰਕਬਾਦ ਪੇਸ਼ ਕੀਤੀ।

Khabran Da Sira : Church ਭੰਨਤੋੜ ਮਾਮਲਾ, CM Mann ਦਾ Action ਸਾਬਕਾ DGP ਦਾ ਲੱਗਿਆ ਨੰਬਰ,

ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਹੁੰਦੇ ਅਣਮਨੁੱਖੀ ਵਰਤਾਰਿਆਂ ਖਿਲਾਫ਼ ਤਨਮਨਜੀਤ ਸਿੰਘ ਢੇਸੀ ਸੱਚ ਦੀ ਆਵਾਜ਼ ਬਣਦੇ ਹਨ। ਸੰਤ ਸੀਚੇਵਾਲ ਨੇ ਢੇਸੀ ਨਾਲ ਗੱਲਬਾਤ ਕਰਦਿਆਂ ਵੱਧ ਰਹੀ ਆਲਮੀ ਤਪਸ਼ ‘ਤੇ ਵੀ ਡੂੰਘੀ ਚਿੰਤਾ ਜ਼ਾਹਿਰ ਕੀਤੀ। ਮੈਂਬਰ ਪਾਰਲੀਮੈਂਟ ਢੇਸੀ ਨੇ ਆਪਣੇ ਰੁਝੇਵਿਆਂ ਨੂੰ ਭੁੱਲ ਕੇ ਸਾਰਾ ਦਿਨ ਸੰਤ ਸੀਚੇਵਾਲ ਤੇ ਮਹਿਮਾਨਾਂ ਦੀ ਆਓ ਭਗਤ ਲੇਖੇ ਲਾਇਆ। ਉਨ੍ਹਾਂ ਲੰਡਨ ਦੀਆਂ ਇਤਿਹਾਸਕ ਥਾਵਾਂ ਵੀ ਦਿਖਾਈਆਂ।

Firozpur : ਪੁਲਿਸ ਨੇ ਫੇਰਿਆਂ ਤੋਂ ਚੁੱਕੀ ਲਾੜੀ, ਰਿਸ਼ਤੇਦਾਰਾਂ ਨੂੰ ਥਾਣੇ ‘ਚ ਕੀਤਾ ਬੰਦ, | D5 Channel Punjabi

ਉਨ੍ਹਾਂ ਕਿਹਾ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਕੰਮਾਂ ਅੱਗੇ ਸਭ ਕੁਝ ਬੌਣਾ ਹੈ, ਜਿਨ੍ਹਾਂ ਦੇ ਸਿਰਤੋੜ ਯਤਨਾਂ ਸਦਕਾ ਪੰਜਾਬ ਵਿੱਚ ਵਾਤਾਵਰਣ ਲਹਿਰ ਦਾ ਪਿੜ ਬੱਝਾ ਹੈ। ਇਸ ਸਮੇਂ ਗੱਲਬਾਤ ਕਰਦਿਆਂ ਮਨਜੀਤ ਸਿੰਘ ਸ਼ਾਲਾਪੁਰੀ ਨੇ ਕਿਹਾ ਕਿ ਜੇ ਸੰਤ ਸੀਚੇਵਾਲ ਵਰਗੇ ਹੀਰੇ ਪੰਜਾਬ ਦੀ ਧਰਤੀ ‘ਤੇ ਮੌਜੂਦ ਹਨ ਤਾਂ ਬਰਤਾਨੀਆ ਦੀ ਧਰਤੀ ਦਾ ਹੀਰਾ ਤਨਮਨਜੀਤ ਸਿੰਘ ਢੇਸੀ ਹਨ। ਦੋਵਾਂ ਸ਼ਖਸੀਅਤਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵਡਿਆਈ ਲਈ ਲਫਜ਼ਾਂ ਦੀ ਥੁੜ੍ਹ ਮਹਿਸੂਸ ਹੋਣ ਲੱਗਦੀ ਹੈ। ਉਨ੍ਹਾਂ ਜਿੱਥੇ ਸੰਤ ਸੀਚੇਵਾਲ ਨੂੰ ਖੁਸ਼ਆਮਦੀਦ ਕਿਹਾ, ਉੱਥੇ ਤਨਮਨਜੀਤ ਢੇਸੀ ਵੱਲੋਂ ਉਨ੍ਹਾਂ ਲੇਖੇ ਲਾਏ ਦਿਨ ਲਈ ਧੰਨਵਾਦ ਵੀ ਕੀਤਾ।

 

 

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button