ਸੰਜੈ ਦੱਤ ਦੀ ਪਰਵੇਜ਼ ਮੁਸ਼ੱਰਫ ਨਾਲ ਮੁਲਾਕਾਤ ਦੀ ਫੋਟੋ ਵਾਇਰਲ, ਸੋਸ਼ਲ ਮੀਡੀਆ ‘ਤੇ ਭੜਕੇ ਲੋਕ

ਮੁੰਬਈ/ਇਸਲਾਮਾਬਾਦ : ਬਾਲੀਵੁਡ ਅਦਾਕਾਰ ਸੰਜੈ ਦੱਤ ਅਚਾਨਕ ਹੀ ਸੁਰਖੀਆਂ ‘ਚ ਛਾਅ ਗਏ ਹਨ। ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਨਾਲ ਨਜ਼ਰ ਆ ਰਹੇ ਹਨ। ਤਸਵੀਰ ‘ਚ ਕਾਲੀ ਟੀਸ਼ਰਟ ਪਹਿਨੇ ਪਰਵੇਜ਼ ਮੁਸ਼ਰਫ ਨਾਲ ਮੁਲਾਕਾਤ ਕਰਦੇ ਦਿਖਾਈ ਦੇ ਰਹੇ ਹਨ। ਦੋਵਾਂ ਦੀ ਇਹ ਮੁਲਾਕਾਤ ਦੁਬਈ ’ਚ ਹੋਈ ਸੀ।
‘AAP’ ਸ਼ਾਮਿਲ ਹੋ ਸਕਦੇ ਨੇ Sukhpal Khaira? Bhagwant Mann ਦੇ ਫੈਸਲੇ ਦਾ ਕੀਤਾ ਸੁਆਗਤ | D5 Channel Punjabi
ਅਜਿਹੇ ’ਚ ਕੀ ਹੋਵੇ ਜੇਕਰ ਤੁਹਾਨੂੰ ਬਾਲੀਵੁੱਡ ਦੇ ਖਲਨਾਇਕ ਯਾਨੀ ਸੰਜੇ ਦੱਤ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨਾਲ ਦਿਖਣ। ਹੰਗਾਮਾ ਹੋਣਾ ਤਾਂ ਲਾਜ਼ਮੀ ਹੈ। ਬਸ ਇਹੀ ਹੋ ਗਿਆ ਹੈ। ਇਸ ਵਾਇਰਲ ਤਸਵੀਰ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਦਾ ਕਹਿਣਾ ਹੈ ਕਿ ਸੰਜੇ ਦੱਤ ਤੇ ਮੁਸ਼ਰਫ ਜ਼ਿੰਮ ‘ਚ ਮਿਲੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਅਚਾਨਕ ਮਿਲੇ ਹਨ। ਤਸਵੀਰ ’ਚ ਪਰਵੇਜ਼ ਮੁਸ਼ਰਫ ਵ੍ਹੀਲਚੇਅਰ ’ਤੇ ਬੈਠੇ ਹਨ, ਉਥੇ ਸੰਜੇ ਦੱਤ ਕਿਸੇ ਨਾਲ ਗੱਲਬਾਤ ਕਰਦੇ ਦਿਖ ਰਹੇ ਹਨ।
ਹੋਲੀ ਵਾਲੇ ਦਿਨ Bhagwant Mann ਦਾ ਵੱਡਾ ਐਲਾਨ, ਖ਼ੁਸ਼ ਕਰਦੇ ਪੰਜਾਬ ਦੇ ਲੋਕ | D5 Channel Punjabi
ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਪਰਵੇਜ਼ ਮੁਸ਼ਰਫ ਦੀ ਸਿਹਤ ਨੂੰ ਲੈ ਕੇ ਫਿਕਰ ਜਤਾਈ ਹੈ। ਉਨ੍ਹਾਂ ਦੀ ਸਲਾਮਤੀ ਦੀ ਦੁਆ ਮੰਗੀ ਹੈ। ਕਈ ਲੋਕਾਂ ਨੂੰ ਪਰਵੇਜ਼ ਮੁਸ਼ਰਫ ਤੇ ਸੰਜੇ ਦੱਤ ਦਾ ਇਕੱਠਿਆਂ ਆਉਣਾ ਵਧੀਆ ਨਹੀਂ ਲੱਗਾ। ਇਕ ਯੂਜ਼ਰ ਨੇ ਲਿਖਿਆ, ‘ਤਾਨਾਸ਼ਾਹ ਜਨਰਲ ਮੁਸ਼ਰਫ ਸੰਜੇ ਦੱਤ ਨਾਲ ਹੈਂਗਆਊਟ ਕਰ ਰਹੇ ਹਨ। ਇਹ ਕੀ ਚੱਲ ਰਿਹਾ ਹੈ?’ ਇਕ ਹੋਰ ਸ਼ਖ਼ਸ ਨੇ ਲਿਖਿਆ, ‘ਕੀ ਬਕਵਾਸ ਹੈ, ਬਾਲੀਵੁੱਡ ਅਦਾਕਾਰ ਕਾਰਗਿਲ ਦੇ ਮਾਸਟਰਮਾਈਂਡ ਨਾਲ ਕੀ ਕਰ ਰਿਹਾ ਹੈ। ਸੰਜੇ ਨੂੰ ਡਰੱਗਸ, ਦਾਰੂ, ਗੰਨਜ਼ ਤੇ ਦਾਊਦ ਇਬ੍ਰਾਹਿਮ ਪਸੰਦ।’
Ex-convict Sanjay dutt with Ex Bhikaristani Army chief and Ex-Prez Parvez Musharraf in a Gym in Dubai. Phir kahenge “Art ko politics and border se durr rakho” pic.twitter.com/B2bci4h67u
— Rohit Singh 🇮🇳 (@justrohitkumar) March 17, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.