ਸੰਜੈ ਦੱਤ ਤੋਂ ਬਾਅਦ ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ
ਨਵੀਂ ਦਿੱਲੀ : ਭਾਰਤੀ ਮਹਿਲਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ ਹੈ। ਬਾਲੀਵੁਡ ਅਦਾਕਾਰ ਸ਼ਾਹਰੁਖ ਖਾਨ ਅਤੇ ਸੰਜੈ ਦੱਤ ਤੋਂ ਬਾਅਦ ਸਾਨੀਆ ਇਹ ਵੀਜ਼ਾ ਹਾਸਲ ਕਰਨ ਵਾਲੀ ਤੀਜੀ ਭਾਰਤੀ ਬਣ ਗਈ ਹੈ। ਇਹ ਵੀਜ਼ਾ ਮਿਲਣ ਤੋਂ ਬਾਅਦ ਸਾਨੀਆ ਆਪਣੇ ਪਤੀ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਦੇ ਨਾਲ 10 ਸਾਲ ਤੱਕ ਯੂਏਈ ‘ਚ ਰਹਿ ਸਕਦੇ ਹਨ। ਇਹ ਸਨਮਾਨ ਪਾਉਣ ਤੋਂ ਬਾਅਦ ਸਾਨੀਆ ਨੇ ਕਿਹਾ ਦੁਬਈ ਗੋਲਡਨ ਵੀਜ਼ਾ ਦੇਣ ਲਈ ਸਭ ਤੋਂ ਪਹਿਲਾਂ ਮੈਂ ਸ਼ੇਖ ਮੋਹੰਮਦ ਬਿਨ ਰਾਸ਼ਿਦ,ਫੈਡਰਲ ਅਥਾਰਟੀ ਫਾਰ ਆਈਡੈਂਟਿਟੀ ਐਂਡ ਸਿਟੀਜਨਸ਼ਿਪ ਐਂਡ ਜਨਰਲ ਅਥਾਰਟੀ ਆਫ ਸਪੋਰਸਟ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।
🔴LIVE|ਕਿਸਾਨਾਂ ‘ਤੇ ਸਰਕਾਰ ਦਾ ਐਕਸ਼ਨ! ਸੁਪਰੀਮ ਕੋਰਟ ਸਖਤ!ਗ੍ਰਹਿ ਮੰਤਰੀ ਦਾ ਕਿਸਾਨਾਂ ਬਾਰੇ ਵੱਡਾ ਬਿਆਨ! ਭਖੀ ਸਿਆਸਤ!
ਦੁਬਈ ਮੇਰੇ ਅਤੇ ਮੇਰੇ ਪਰਿਵਾਰ ਦੇ ਬੇਹੱਦ ਕਰੀਬ ਹੈ।’ ਸਾਨੀਆ ਨੇ ਅੱਗੇ ਕਿਹਾ, ‘ਦੁਬਈ ਮੇਰਾ ਦੂਜਾ ਘਰ ਹੈ ਅਤੇ ਅਸੀਂ ਇੱਥੇ ਜ਼ਿਆਦਾ ਸਮਾਂ ਬਿਤਾਉਣ ਦੀ ਉਮੀਦ ਕਰ ਰਹੇ ਹਾਂ। ਭਾਰਤ ਦੇ ਕੁੱਝ ਚੁਣੇ ਹੋਏ ਨਾਗਰਿਕਾਂ ਵਿਚੋਂ ਇਕ ਹੋਣ ਦੇ ਨਾਤੇ, ਇਹ ਸਾਡੇ ਲਈ ਇਕ ਵੱਡਾ ਸਨਮਾਨ ਹੈ। ਇਸ ਨਾਲ ਸਾਨੂੰ ਆਪਣੇ ਟੈਨਿਸ ਅਤੇ ਕ੍ਰਿਕਟ ਖੇਡਾਂ ’ਤੇ ਕੰਮ ਕਰਨ ਦਾ ਮੌਕਾ ਵੀ ਮਿਲੇਗਾ।’ ਸਾਨੀਆ ਅਤੇ ਸ਼ੋਏਬ ਜਲਦ ਹੀ ਦੁਬਈ ਵਿਚ ਟੈਨਿਸ ਅਤੇ ਕ੍ਰਿਕਟ ਅਕਾਦਮੀ ਖੋਲ੍ਹਣਾ ਚਾਹੁੰਦੇ ਹਨ ਅਤੇ ਉਹ ਇਸ ਦਿਸ਼ਾ ਵਿਚ ਕੰਮ ਵੀ ਕਰ ਰਹੇ ਹਨ। ਦੱਸ ਦੇਈਏ ਕਿ ਭਾਰਤੀ ਟੈਨਿਸ ਸਟਾਰ ਸਾਨੀਆ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਐਕਸ਼ਨ ਵਿਚ ਨਜ਼ਰ ਆਵੇਗੀ। ਉਹ ਮਹਿਲਾ ਡਬਲਜ਼ ਮੁਕਾਬਲੇ ਵਿਚ ਅੰਕਿਤਾ ਰੈਨਾ ਨਾਲ ਕੋਰਟ ’ਤੇ ਉਤਰੇਗੀ।
ਹੁਣ ਸੜਕਾਂ ’ਤੇ ਆਏ ਡਾਕਟਰ, ਰੱਖੀ ਨਵੀਂ ਮੰਗ, ਮਰੀਜ ਹੋਏ ਬੇਹਾਲ ! D5 Channel Punjabi
ਗੋਲਡਨ ਵੀਜ਼ਾ ਦੇ ਫ਼ਾਇਦੇ
ਸਾਨੀਆ ਅਤੇ ਸ਼ੋਇਬ ਸਭ ਤੋਂ ਹਾਲੀਆ ਐਥਲੀਟ ਹਨ, ਜਿਨ੍ਹਾਂ ਨੂੰ ਯੂ.ਏ.ਈ. ਦਾ ਗੋਲਡਨ ਵੀਜ਼ਾ ਮਿਲਿਆ ਹੈ। ਇਸ ਵੀਜ਼ਾ ਨੂੰ ਯੂ.ਏ.ਈ. ਨੇ 2019 ਵਿਚ ਲਾਂਚ ਕੀਤਾ ਸੀ। ਇਸ ਵੀਜ਼ਾ ਦੇ ਮਿਲਣ ਦਾ ਮਤਲਬ ਹੈ ਕਿ ਯੂ.ਏ.ਈ. ਲੰਬੇ ਸਮੇਂ ਤੱਕ ਰਹਿਣ ਦਾ ਲਾਈਸੈਂਸ ਮਿਲਣਾ। ਇਸ ਵੀਜ਼ਾ ਦੀ ਮਿਆਦ 5 ਤੋਂ 10 ਸਾਲ ਦੀ ਹੁੰਦੀ ਹੈ, ਜਿਸ ਦੇ ਬਾਅਦ ਇਹ ਖ਼ੁਦ ਹੀ ਰੀਨਿਊ ਹੋ ਜਾਂਦਾ ਹੈ। ਯਾਨੀ ਵਾਰ-ਵਾਰ ਵੀਜ਼ਾ ਰੀਨਿਊ ਨਹੀਂ ਕਰਾਉਣਾ ਪੈਂਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.