Breaking NewsD5 specialIndiaNewsTop News

ਸੰਗਤਰੇ ਵੇਚਣ ਵਾਲੇ ਨੂੰ ਪਦਮ ਸ਼੍ਰੀ ਸਨਮਾਨ, ਮਸਜਿਦ ‘ਚ ਗਰੀਬਾਂ ਲਈ ਚਲਾਉਂਦੇ ਨੇ ਸਕੂਲ

ਕਰਨਾਟਕ : ਕਰਨਾਟਕ ਦੇ 64 ਸਾਲਾ ਫਲ ਵਿਕਰੇਤਾ ਹਰੇਕਾਲਾ ਹਜੱਬਾ ਗਰੀਬ ਬੱਚਿਆਂ ਲਈ ਸਕੂਲ ਚਲਾਉਂਦੇ ਹਨ। ਕਰੀਬ ਇੱਕ ਦਹਾਕੇ ਤੋਂ ਉਹ ਇੱਕ ਮਸਜਿਦ ‘ਚ ਆਪਣੇ ਪਿੰਡ ਨਿਊਪਾਡਾਪੁ ‘ਚ ਬੱਚਿਆਂ ਨੂੰ ਸਿੱਖਿਅਤ ਕਰ ਰਹੇ ਹੈ। 8 ਨਵੰਬਰ ਨੂੰ ਉਨ੍ਹਾਂ ਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਸੋਮਵਾਰ ਨੂੰ ਆਯੋਜਿਤ ਸਮਾਗਮ ‘ ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਰਨਾਟਕ ਦੇ ਰਹਿਣ ਵਾਲੇ ਹਜੱਬਾ ਨੂੰ ਇਹ ਸਨਮਾਨ ਦਿੱਤਾ। ਸਮਾਜਿਕ ਕਾਰਜਾਂ ਦੇ ਤਹਿਤ ਆਉਣ ਵਾਲੇ ਸਿੱਖਿਆ ਦੇ ਖੇਤਰ ਵਿੱਚ ਆਪਣੇ ਯੋਗਦਾਨ ਲਈ ਹਜੱਬਾ ਨੂੰ ਇਸ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

Khabran Da Sira : ਕਿਸਾਨ ਲੜਨਗੇ ਚੋਣਾਂ, ਐਲਾਨਿਆ ਉਮੀਦਵਾਰ, ਖੇਤੀ ਕਾਨੂੰਨ ਨਹੀਂ ਹੋਣਗੇ ਰੱਦ D5 Channel Punjabi

‘ਅੱਖਰ ਸੰਤ’ ਵਜੋਂ ਜਾਣੇ ਜਾਂਦੇ ਹਜੱਬਾ ਨੂੰ ਕਦੇ ਵੀ ਸਕੂਲੀ ਸਿੱਖਿਆ ਨਹੀਂ ਮਿਲ ਸਕੀ। ਇੱਕ ਵਾਰ ਉਨ੍ਹਾਂ ਦਾ ਸਾਹਮਣਾ ਕੁੱਝ ਵਿਦੇਸ਼ੀ ਸੈਲਾਨੀਆਂ ਨਾਲ ਹੋਇਆ, ਜਿਨ੍ਹਾਂ ਨੇ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਸੰਤਰਿਆਂ ਦੀ ਕੀਮਤ ਪੁੱਛਿਆ ਪਰ ਉਹ ਕੀਮਤ ਨਹੀਂ ਦੱਸ ਸਕੇ। ਇਸ ਦੇ ਬਾਅਦ ਉਨ੍ਹਾਂ ਨੂੰ ਕਾਫ਼ੀ ਸ਼ਰਮਿੰਦਗੀ ਮਹਿਸੂਸ ਹੋਈ। ਉਨ੍ਹਾਂ ਕਿਹਾ, ਮੈਨੂੰ ਕਾਫ਼ੀ ਸ਼ਰਮਿੰਦਗੀ ਹੋਈ ਕਿ ਜੋ ਫਲ ਮੈਂ ਕਈ ਸਾਲਾਂ ਤੋਂ ਵੇਚਦਾ ਆ ਰਿਹਾ ਹਾਂ, ਮੈਂ ਉਸ ਦੀ ਕੀਮਤ ਤੱਕ ਨਹੀਂ ਦੱਸ ਸਕਿਆ।

ਕਿਸਾਨਾਂ ਨੇ ਘੇਰਿਆ ਟਰੱਕਾਂ ਦਾ ਕਾਫ਼ਲਾ, ਮਿਲੀ ਅਜਿਹੀ ਚੀਜ਼, ਕਿਸਾਨਾਂ ਦੇ ਖਿੜੇ ਚਿਹਰੇ D5 Channel Punjabi

ਇਸ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਵਿੱਚ ਸਕੂਲ ਖੋਲ੍ਹਣ ਦਾ ਆਈਡੀਆ ਆਇਆ। ਉਨ੍ਹਾਂ ਦੇ ਪਿੰਡ ਨਿਊਪਾਡਾਪੁ ਵਿੱਚ ਕੋਈ ਸਕੂਲ ਨਹੀਂ ਸੀ ਅਤੇ ਪਿੰਡ ਦੇ ਸਾਰੇ ਬੱਚੇ ਸਕੂਲੀ ਸਿੱਖਿਆ ਤੋਂ ਵਾਂਝੇ ਸਨ। ਹਜੱਬਾ ਨਹੀਂ ਚਾਹੁੰਦੇ ਸਨ ਕਿ ਜੋ ਦੁੱਖ ਉਨ੍ਹਾਂ ਨੇ ਝੱਲਿਆ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹੀ ਦੁੱਖ ਝੱਲਣੇ ਪੈਣ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2000 ‘ਚ ਸੰਤਰੇ ਵੇਚ ਕੇ ਆਪਣੀ ਜਮ੍ਹਾ ਪੂੰਜੀ ਨਾਲ ਪਿੰਡ ਦੀ ਨੁਹਾਰ ਬਦਲ ਦਿੱਤੀ ਅਤੇ ਇਕ ਏਕੜ ‘ਚ ਸਕੂਲ ਬਣਵਾਇਆ ਤਾਂ ਜੋ ਬੱਚੇ ਸਕੂਲੀ ਸਿੱਖਿਆ ਹਾਸਲ ਕਰ ਸਕਣ। ਉਨ੍ਹਾਂ ਨੇ ਜ਼ਰੂਰਤਮੰਦ ਬੱਚਿਆਂ ਲਈ ਇੱਕ ਪ੍ਰਾਇਮਰੀ ਸਕੂਲ ਦੀ ਸਥਾਪਨਾ ਕੀਤੀ। ਭਵਿੱਖ ਵਿੱਚ ਉਨ੍ਹਾਂ ਦਾ ਸੁਫ਼ਨਾ ਆਪਣੇ ਪਿੰਡ ਵਿੱਚ ਇੱਕ ਪ੍ਰੀ-ਯੂਨੀਵਰਸਿਟੀ ਕਾਲਜ ਦਾ ਹੈ। ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਤੀਜੇ ਵੀ ਸਨ।

ਕਿਸਾਨ ਦੇਣਗੇ ਸਿਆਸੀ ਧਿਰਾਂ ਨੂੰ ਟੱਕਰ, ਐਲਾਨਿਆ ਪਹਿਲਾ ਉਮੀਦਵਾਰ, ਸਿਆਸੀ ਪਾਰਟੀਆਂ ਦੇ ਉੱਡੇ ਹੋਸ਼ D5 Channel Punjabi

ਕਰਨਾਟਕ ਤੋਂ ਹੋਰ ਕਿਸ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ
ਸਮਾਜਿਕ ਕਾਰਜਾਂ ਵਿੱਚ ਤੁਲਸੀ ਗੌੜਾ, ਖੇਡਾਂ ਵਿੱਚ ਐੱਮ.ਪੀ. ਗਣੇਸ਼, ਮੈਡੀਸਨ ਵਿੱਚ ਬੈਂਗਲੁਰੂ ਗੰਗਾਧਰ, ਵਪਾਰ ਅਤੇ ਉਦਯੋਗ ਵਿੱਚ ਭਾਰਤ ਗੋਇਨਕਾ, ਸਾਹਿਤ ਅਤੇ ਸਿੱਖਿਆ ਵਿੱਚ ਕੇ.ਵੀ. ਸੰਪਤ ਕੁਮਾਰ, ਸਾਹਿਤ ਅਤੇ ਸਿੱਖਿਆ ਵਿੱਚ ਜੈਲਕਸ਼ਮੀ ਕੇ.ਐੱਸ., ਵਪਾਰ ਅਤੇ ਉਦਯੋਗ ਵਿੱਚ ਵਿਜੇ ਸੰਕਰੇਸ਼ਵਰ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਦੱਸ ਦਿਓ ਕਿ ਇਸ ਦੌਰਾਨ ਪੀ.ਐੱਮ. ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਰਹੇ। ਦਿੱਲੀ ਤੋਂ ਪਰਤਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਜੱਬਾ ਨੂੰ ਸਨਮਾਨਿਤ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button