Breaking NewsD5 specialNewsPunjab

ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਹੋਈ ਸ਼ੁਰੂ

ਅੰਮ੍ਰਿਤਸਰ : ਅਨਲਾਕ ਤਹਿਤ ਅੱਜ ਤੋਂ ਸਾਰੇ ਧਾਰਮਿਕ ਅਸਥਾਨ ਖੁੱਲ੍ਹ ਗਏ ਹਨ। ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਹੈ। ਲਾਕਡਾਊਨ ਕਾਰਨ ਕਈ ਮਹੀਨਿਆਂ ਤੋਂ ਦਰਸ਼ਨਾਂ ਤੋਂ ਵਾਂਝੇ ਸ਼ਰਧਾਲੂ ਦਰਬਾਰ ਸਾਹਿਬ ਪਹੁੰਚ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਿਹਤ ਵਿਭਾਗ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਦੂਰੀ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ ਹੱਥ ਸੈਨੇਟਾਇਜ਼ ਕਰਵਾਏ ਜਾ ਰਹੇ ਹਨ ਅਤੇ ਸ਼ਰਧਾਲੂਆਂ ਦਾ ਚੈੱਕਅਪ ਵੀ ਕੀਤਾ ਜਾ ਰਿਹਾ ਹੈ।

Kejriwal Breaking | ਕੇਜਰੀਵਾਲ ਦੀ ਤਬੀਅਤ ਵਿਗੜੀ, ਕਰੋਨਾ ਵਾਇਰਸ ਹੋਣ ਦਾ ਸ਼ੱਕ | MLA ਜਰਨੈਲ ਸਿੰਘ Exclusive

ਲੰਮੀ ਉਡੀਕ ਤੋਂ ਬਾਅਦ ਮੱਥਾ ਟੇਕਣ ਆਏ ਸ਼ਰਧਾਲੂਆਂ ‘ਚ ਖ਼ੁਸ਼ੀ ਦੀ ਲਹਿਰ ਹੈ। ਅਰਦਾਸ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਦੁਨੀਆ ਇਸ ਬਿਮਾਰੀ ਤੋਂ ਮੁਕਤ ਹੋਵੇ ਤਾਂ ਜੋ ਪਹਿਲਾਂ ਵਾਂਗ ਰੌਣਕਾਂ ਪਰਤ ਸਕਣ ਤੇ ਸ਼ਰਧਾਲੂ ਗੁਰੂ ਘਰਾਂ `ਚ ਆਮ ਵਾਂਗ ਨਤਮਸਤਕ ਹੋ ਸਕਣ। ਸੋ ਲੋਕਾਂ ਨੂੰ ਅਪੀਲ ਹੈ ਕਿ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨ ਕਿਸੇ ਵੀ ਧਾਰਮਿਕ ਅਸਥਾਨ ‘ਤੇ ਨਤਮਸਤਕ ਹੋਣ ਤੋਂ ਪਹਿਲਾਂ ਮਾਸਕ ਜ਼ਰੂਰ ਪਹਿਨੋ। ਹੱਥਾਂ ਨੂੰ ਸੈਨੇਟਾਇਜ਼ ਕਰੋ ਤੇ ਇਕ ਦੂਜੇ ਤੋਂ ਦੂਰੀ ਬਣਾ ਕੇ ਬੈਠੋ ਤਾਂ ਜੋ ਕੋਰੋਨਾ ਵਾਇਰਸ ਖ਼ਿਲਾਫ਼ ਮਿਸ਼ਨ ਫ਼ਤਿਹ ਕਾਮਯਾਬ ਹੋ ਸਕੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button