Breaking NewsD5 specialNewsPress ReleasePunjabTop News

ਸੋਹਾਣਾ ਹਸਪਤਾਲ ਮੋਹਾਲੀ ਵਿਖੇ ਮਨਾਇਆ ਵਿਸ਼ਵ ਖੂਨਦਾਨ ਦਿਵਸ

ਮੋਹਾਲੀ : ਸਥਾਨਕ ਸੋਹਾਣਾ ਹਸਪਤਾਲ ਵੱਲੋਂ ਵਿਸ਼ਵ ਖੂਨਦਾਨ ਦਿਵਸ ਮੌਕੇ ਇੱਕ ਵਿਸ਼ੇਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਬਲੱਡ ਬੈਂਕ ਦੇ ਮੁਖੀ ਡਾਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਸੁਰੱਖਿਅਤ ਖੂਨ ਮੁਹੱਈਆ ਕਰਵਾਉਣਾ ਇਸ ਸਮੇਂ ਸਭ ਤੋਂ ਵੱਡੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ਼ ਲਈ ਯੋਗ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦਿਨ ਦਾ ਮੁੱਖ ਮਕਸਦ ਹੀ ਖੂਨਦਾਨੀਆਂ ਨੂੰ ਪ੍ਰੇਰਣਾ ਦੇਣਾ ਅਤੇ ਨਵੇਂ ਯੋਗ ਵਿਅਕਤੀਆਂ ਨੂੰ ਖੂਨਦਾਨ ਪ੍ਰਤੀ ਉਤਸ਼ਾਹਿਤ ਕਰਨਾ ਹੁੰਦਾ ਹੈ।

ਕੇਂਦਰ ਨੇ ਲਿਆ ਅਜਿਹਾ ਫੈਸਲਾ, ਪੂਰੇ ਦੇਸ਼ ’ਹੀ ਹੋ ਗਿਆ ਅੰਦੋਲਨ, ਆਹ ਫੈਸਲਾ ਵੀ ਹੋਊ ਵਾਪਸ! D5 Channel Punjabi

ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਸ਼ਵ ਭਰ ਅੰਦਰ ਖੂਨ ਅਤੇ ਇਸ ਦੇ ਸੈਲਾਂ ਦੀ ਕਾਫ਼ੀ ਘਾਟ ਦਿਖਾਈ ਦਿੰਦੀ ਹੈ, ਜਿਸ ਨੂੰ ਸਵੈ-ਇੱਛੁਕ ਖੂਨਦਾਨੀ ਹੀ ਪੂਰਾ ਕਰ ਸਕਦੇ ਹਨ। ਇਸ ਮੌਕੇ ਬੋਲਦਿਆਂ ਮੈਡੀਕਲ ਸੁਪਰਡੈਂਟ ਡਾਕਟਰ ਸੌਮਿਆਂ ਆਹੁਜ਼ਾ ਨੇ ਕਿਹਾ ਕਿ ਇਸ ਦਿਹਾੜੇ ਤੇ ਸੋਹਾਣਾ ਹਸਪਤਾਲ ਨੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਸੀਮਿਤ ਸਮੇਂ ਦੀ ਇੰਟਰਨਸ਼ਿਪ ਦੇਣ ਦਾ ਫੈਸਲਾ ਕੀਤਾ ਹੈ। ਜਿਸ ਸਬੰਧੀ ਪਹਿਲੀ ਵਰਕਸ਼ਾਪ ਜੁਲਾਈ ਦੇ ਪਹਿਲੇ ਹਫ਼ਤੇ ਲਗਾਈ ਜਾਵੇਗੀ। ਜਿਸ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਬਲੱਡ ਬੈਂਕ ਨਾਲ ਸਬੰਧਿਤ ਸਾਰੀਆਂ ਤਕਨੀਕਾਂ ਅਤੇ ਔਜਾਰਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button