ਸੋਨੂੰ ਸੂਦ ਦੀ ਦਰਿਆਦਿਲੀ, ਇੰਟਰਨੈਸ਼ਨਲ ਸ਼ੂਟਰ ਕੋਨਿਕਾ ਨੂੰ ਭੇਜੀ ਢਾਈ ਲੱਖ ਦੀ ਜਰਮਨ ਰਾਈਫਲ

ਮੁੰਬਈ : ਫਿਲਮੀ ਪਰਦੇ ‘ਤੇ ਵਿਲੈਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਸੋਨੂੰ ਸੂਦ ਆਪਣੇ ਅਸਲ ਜੀਵਨ ‘ਚ ਕਈ ਲੋਕਾਂ ਦਾ ਮਸੀਹਾ ਅਤੇ ਮਦਦਗਾਰ ਬਣ ਕੇ ਪੂਰੇ ਹਿੰਦੁਸਤਾਨ ਦਾ ਦਿਲ ਜਿੱਤ ਲਿਆ ਹੈ। ਇਸ ਕੜੀ ‘ਚ ਧਨਬਾਦ ਨਿਵਾਸੀ ਅੰਤਰਰਾਸ਼ਟਰੀ ਸ਼ੂਟਰ ਕੋਨਿਕਾ ਲਾਇਕ ਨੂੰ ਢਾਈ ਲੱਖ ਰੁਪਏ ਦੀ ਜਰਮਨ ਰਾਈਫਲ ਭੇਜੀ ਹੈ। ਆਪਣੇ ਆਪ ਦੀ ਰਾਈਫਲ ਨਾ ਹੋਣ ਦੀ ਵਜ੍ਹਾ ਨਾਲ ਕੋਨਿਕਾ ਨੂੰ ਦੋਸਤਾਂ ਤੋਂ ਉਧਾਰ ਮੰਗਕੇ ਟੂਰਨਾਮੈਂਟ ਖੇਡਣਾ ਪੈਂਦਾ ਸੀ ਪਰ ਹੁਣ ਕੋਨਿਕਾ ਖੁਦ ਦੀ ਰਾਈਫਲ ਨਾਲ ਖੇਡ ਸਕੇਗੀ।
ਲਓ ਵੜ੍ਹਗੇ ਦਫ਼ਤਰ ‘ਚ ਕਿਸਾਨ!ਪਤੰਦਰਾਂ ਨੇ ਟਰਾਲੀਆਂ ਕਰਤੀਆਂ ਸਿੱਧੀਆਂ || D5 Channel Punjabi
ਜਰਮਾਨ ਤੋਂ ਮੰਗਵਾਈ ਰਾਈਫਲ
ਧਨਬਾਦ ਦੀ ਰਾਸ਼ਟਰੀ ਪੱਧਰ ਦੀ ਖਿਡਾਰਨ ਕੋਨਿਕਾ ਲਾਇਕ ਦੀ ਆਰਥਿਕ ਹਾਲਤ ਅਜਿਹੀ ਨਹੀਂ ਸੀ ਕਿ ਉਹ ਖ਼ੁਦ ਦੀ ਰਾਈਫਲ ਖਰੀਦ ਸਕੇ। ਕਦੇ ਦੋਸਤਾਂ ਕੋਲੋਂ ਮੰਗ ਕੇ ਉਹ ਟੂਰਨਾਮੈਂਟ ’ਚ ਹਿੱਸਾ ਲੈਂਦੀ ਸੀ। 10 ਮਾਰਚ ਨੂੰ ਸੋਨੂੰ ਸੂਦ ਨੇ ਕੋਨਿਕਾ ਨੂੰ ਟਵੀਟ ਕਰਕੇ ਰਾਈਫਲ ਦੇਣ ਦਾ ਵਾਅਦਾ ਕੀਤਾ ਸੀ। ਇਹ ਰਾਈਫਲ ਜਰਮਨੀ ਤੋਂ ਆਈ ਹੈ, ਇਸ ਵਜ੍ਹਾ ਕਾਰਨ ਧਨਬਾਦ ਪਹੁੰਚਣ ’ਚ ਦੇਰੀ ਹੋਈ। ਕੋਨਿਕਾ ਨੇ ਦੱਸਿਆ ਕਿ 24 ਜੂਨ ਨੂੰ ਇਹ ਰਾਈਫਲ ਉਸ ਕੋਲ ਪਹੁੰਚ ਗਈ। ਕੋਨਿਕਾ ਨੇ ਕਿਹਾ ਕਿ ਸੋਨੂੰ ਸੂਦ ਨੇ ਖ਼ੁਦ ਵੀਡੀਓ ਕਾਲ ਕਰਕੇ ਉਸ ਨਾਲ ਗੱਲਬਾਤ ਕੀਤੀ ਸੀ। ਹੁਣ ਉਹ ਮਨ ਲਗਾ ਕੇ ਪ੍ਰੈਕਟਿਸ ਕਰ ਸਕੇਗੀ।
ਬੇਅਦਬੀ ਮਾਮਲੇ ‘ਤੇ ਅਕਾਲੀ ਆਗੂ ਦਾ ਵੱਡਾ ਬਿਆਨ ! ਕੀਤੇ ਖੁਲਾਸੇ ! ਸਰਕਾਰ ਦੀ ਉੱਡਾਈ ਨੀਂਦ !
ਜ਼ਿਲ੍ਹਾ ਪ੍ਰਸ਼ਾਸਨ ਨੇ ਨਹੀਂ ਕੀਤੀ ਮਦਦ
ਕੋਨਿਕਾ ਨੇ ਦੱਸਿਆ ਕਿ ਉਸ ਨੇ ਰਾਈਫਲ ਖਰੀਦਣ ਲਈ ਕਈ ਮੰਤਰੀਆਂ ਤੋਂ ਲੈ ਕੇ ਸਥਾਨਕ ਸੰਸਦ ਮੈਂਬਰ ਤੇ ਜ਼ਿਲ੍ਹਾ ਪ੍ਰਸ਼ਾਸਨ ਤਕ ਨੂੰ ਮਿਲ ਕੇ ਗੁਹਾਰ ਲਗਾਈ ਪਰ ਕਿਸੇ ਨੇ ਮਦਦ ਨਹੀਂ ਕੀਤੀ। ਟੀ. ਵੀ. ’ਤੇ ਸੋਨੂੰ ਸੂਦ ਵਲੋਂ ਲਗਾਤਾਰ ਲੋਕਾਂ ਦੀ ਕੀਤੀ ਜਾ ਰਹੀ ਮਦਦ ਨੂੰ ਦੇਖਦਿਆਂ ਉਸ ਨੇ ਟਵੀਟ ਕਰਕੇ ਮਦਦ ਮੰਗੀ। ਕੋਨਿਕਾ ਨੇ ਸੂਬਾ ਪੱਧਰ ’ਤੇ ਇਕ ਦਰਜਨ ਤੋਂ ਵੱਧ ਮੈਡਲ ਜਿੱਤੇ ਹਨ। 2017 ’ਚ ਨੈਸ਼ਨਲ ਟੂਰਨਾਮੈਂਟ ’ਚ ਝਾਰਖੰਡ ਵਲੋਂ ਸਭ ਤੋਂ ਵੱਧ ਪੁਆਇੰਟ ਕੋਨਿਕਾ ਨੇ ਬਣਾਏ ਸਨ।
🔴LIVE :ਕਿਸਾਨਾਂ ‘ਤੇ ਸਰਕਾਰ ਦਾ ਵੱਡਾ ਐਕਸ਼ਨ!ਚੰਡੀਗੜ੍ਹ ਪਹੁੰਚ ਕਸੂਤਾ ਫਸਿਆ ਲੱਖਾ ਸਿਧਾਣਾ!
ਮਦਦਗਾਰ ਸੋਨੂੰ ਸੂਦ
ਦੱਸ ਦੇਈਏ ਕਿ ਸੋਨੂੰ ਸੂਦ ਨੇ ਜਿਸ ਤਰ੍ਹਾਂ ਨਾਲ ਲੋਕਾਂ ਦੀ ਮਦਦ ਪਿਛਲੇ ਇਕ ਸਾਲ ’ਚ ਕੀਤੀ ਹੈ, ਉਸ ਨਾਲ ਉਹ ਦੇਸ਼ ਦੇ ਅਸਲ ਹੀਰੋ ਬਣ ਗਏ ਹਨ। ਸੋਨੂੰ ਨੇ ਕੋਰੋਨਾ ਦੀ ਪਹਿਲੀ ਲਹਿਰ ’ਚ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਇਆ, ਉਥੇ ਦੂਜੀ ਲਹਿਰ ’ਚ ਉਨ੍ਹਾਂ ਨੇ ਲੋਕਾਂ ਤਕ ਆਕਸੀਜਨ ਸਿਲੰਡਰ ਪਹੁੰਚਾਏ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹਨ ਤੇ ਉਨ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ।
@sonusood सर मेरी बंदूक़ आ गई।मेरे परिवार में ख़ुशी की लहर फैल गई है और पूरा गाँव आपको आशीर्वाद दे रहा है। जुग जुग जीयो @sonusood सर🙏 thank you @Govindagarwal_ bhai pic.twitter.com/TDk14WZeG3
— Konica Layak (@konica_layak) June 26, 2021
इंडिया का ओलंपिक मेडल पक्का 🏅
बस अब दुआओं की जरूरत.@SoodFoundation 🇮🇳 https://t.co/NkoRkDfvAx— sonu sood (@SonuSood) June 26, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.