Breaking NewsD5 specialIndiaNewsUncategorized

ਸੈਲਫੀ ਲਈ ਫ਼ਾਂਸੀ ਦੀ ਐਕਟਿੰਗ ਕਰ ਰਹੀ ਸੀ ਬੱਚੀ, ਕੁਰਸੀ ਖਿਸਕਣ ਨਾਲ ਗਈ ਜਾਨ

ਇੰਦੌਰ : ਇੰਦੌਰ ਦੇ ੲੈਰੋਡਰਮ ਥਾਣਾ ਖੇਤਰ ‘ਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਰਹਿਣ ਵਾਲੀ 12 ਸਾਲ ਦੀ ਬੱਚੀ ਦੀ ਸੈਲਫੀ ਦੇ ਚੱਕਰ ‘ਚ ਜਾਨ ਚਲੇ ਗਈ। ਬੱਚੀ ਘਰ ‘ਚ ਕੁਰਸੀ ਤੇ ਖੜੀ ਹੋ ਕੇ ਫ਼ਾਂਸੀ ਲਗਾ ਕੇ ਸੈਲਫੀ ਲੈ ਰਹੀ ਸੀ। ਇਸ ਦੌਰਾਨ ਬੇਲੈਂਸ ਵਿਗੜਿਆ ਅਤੇ ਕੁਰਸੀ ਖਿਸਕਣ ਨਾਲ ਉਹ ਹੇਠਾਂ ਡਿੱਗੀ, ਜਿਸਦੇ ਨਾਲ ਫੰਦਾ ਗਲੇ ‘ਚ ਕਸਿਆ ਗਿਆ ਅਤੇ ਮਾਸੂਮ ਦੀ ਮੌਤ ਹੋ ਗਈ।

ਘੋੜਿਆਂ ‘ਤੇ ਦਿੱਲੀ ਪਹੁੰਚੇ ਨੌਜਵਾਨ, ਪਾਇਆ ਘੇਰਾ, ਲਾਏ ਪੱਕੇ ਟੈਂਟ! ਘਬਰਾਈ ਮੋਦੀ ਸਰਕਾਰ!

ਜਾਣਕਾਰੀ ਮੁਤਾਬਕ ਮਾਂ ਵੈਸ਼ਣੋ ਦੇਵੀ ਨਗਰ ‘ਚ 12 ਸਾਲ ਦੀ ਆਉਸ਼ੀ ਆਪਣੇ ਕਮਰੇ ‘ਚ ਸੀ।ਘਟਨਾ ਦੇ ਸਮੇਂ ਉਸਦੇ ਮਾਤਾ ਪਿਤਾ ਘਰ ‘ਚ ਹੀ ਮੌਜੂਦ ਸਨ। ਕਾਫ਼ੀ ਦੇਰ ਤੱਕ ਬਾਹਰ ਨਾ ਆਉਣ ‘ਤੇ ਪਰਿਵਾਰ ਉਸਦੇ ਕਮਰੇ ‘ਚ ਗਿਆ ਤਾਂ ਉਹ ਫੰਦੇ ‘ਤੇ ਲਮਕੀ ਮਿਲੀ। ਬੇਟੀ ਨੂੰ ਫੰਦੇ ‘ਤੇ ਵੇਖ ਪਰਿਵਾਰ ਹੈਰਾਨ ਹੋ ਗਿਆ ਅਤੇ ਚੀਕਾਂ ਮਾਰਨ ਲੱਗੇ। ਆਵਾਜਾਂ ਸੁਣਕੇ ਗੁਆਂਢੀ ਘਰ ਪਹੁੰਚੇ ਅਤੇ ਬੱਚੀ ਨੂੰ ਫੰਦੇ ਤੋਂ ਹੇਠਾਂ ਉਤਾਰਿਆ ਗਿਆ ਪਰ ਉਦੋਂ ਤੱਕ ਉਸਦੇ ਸਾਹ ਰੁਕ ਗਏ ਸਨ।

ਕਿਸਾਨ ਅੰਦੋਲਨ ਬਾਰੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਆਪਣੇ ਅੰਦਾਜ਼ ‘ਚ ਕਹੀ ਅਜਿਹੀ ਗੱਲ ||

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਪੁਲਿਸ ਅਨੁਸਾਰ ਫ਼ਾਂਸੀ ਲਗਾਉਣ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ। ਸ਼ੁਰੂਆਤੀ ਤੌਰ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੀ ਨੇ ਸੈਲਫੀ ਲਈ ਫੰਦਾ ਗਲੇ ‘ਚ ਪਾਇਆ ਸੀ। ਇਸ ਦੌਰਾਨ ਕੁਰਸੀ ਸਰਕ ਗਈ, ਜਿਸ ਕਾਰਨ ਉਹ ਫੰਦੇ ‘ਤੇ ਲਟਕ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button