ਸੈਣੀ, ਉਮਰਾਨੰਗਲ ਅਤੇ ਇੰਸਪੈਕਟਰ ਗੁਰਦੀਪ ਦੀ ਮੰਗ ‘ਤੇ 19 ਮਾਰਚ ਨੂੰ ਸੁਣਵਾਈ
ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਕੇਸ ‘ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਆਪਣੇ ਖਿਲਾਫ ਦਰਜ ਚਾਰਜਸ਼ੀਟ ਰੱਦ ਕਰਨ ਦੇ ਮਾਮਲੇ ‘ਚ ਮੰਗ ਦਰਜ ਕੀਤੀ ਹੈ। ਉਸ ‘ਤੇ ਹਾਈਕੋਰਟ ਨੇ ਬਿਨ੍ਹਾਂ ਕੋਈ ਨੋਟਿਸ ਜਾਰੀ ਕੀਤੇ ਕੁਝ ਇਸੇ ਤਰ੍ਹਾਂ ਦੀ ਮੰਗ ਨੂੰ ਲੈ ਕੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਇੰਸਪੈਕਟਰ ਗੁਰਦੀਪ ਸਿੰਘ ਦੀਆਂ ਪਟੀਸ਼ਨਾਂ ‘ਤੇ ਇਕੱਠੇ 19 ਮਾਰਚ ਨੂੰ ਸੁਣਵਾਈ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਹਾਈਕੋਰਟ ਸੈਣੀ ਤੋਂ ਇਸ ਮਾਮਲੇ ਦੀ ਜ਼ਲਦ ਸੁਣਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਦਰਜ ਅਰਜੀ ‘ਤੇ ਸੁਣਵਾਈ ਤੋਂ ਇਨਕਾਰ ਕਰ ਚੁੱਕੀ ਹੈ।
ਰਾਸ਼ਟਰਪਤੀ ਨੇ ਦਿੱਤੀ ਸੀ ਸਹਿਮਤੀ,ਰਾਹੁਲ ਗਾਂਧੀ ਨੇ ਮੰਨੀ ਆਪਣੀ ਦਾਦੀ ਦੀ ਗਲਤੀ!
ਦੱਸ ਦਈਏ ਕਿ ਸੈਣੀ ਨੇ ਹਾਈਕੋਰਟ ‘ਚ ਦਰਜ ਆਪਣੀ ਮੰਗ ‘ਚ ਕਿਹਾ ਕਿ ਇਸ ਮਾਮਲੇ ‘ਚ 21 ਅਕਤੂਬਰ , 2015 ‘ਚ ਐਫਆਈਆਰ ਦਰਜ ਕੀਤੀ ਗਈ ਸੀ। 5 ਸਾਲਾਂ ਤੱਕ ਕੀਤੀ ਗਈ ਜਾਂਚ ‘ਚ ਉਨ੍ਹਾਂ ਦੇ ਖਿਲਾਫ ਕੁਝ ਵੀ ਸਾਹਮਣੇ ਨਹੀਂ ਆਇਆ ਸੀ ਪਰ ਰਾਜਨੀਤਿਕ ਰੰਜ਼ਿਸ਼ ਦੇ ਤਹਿਤ ਬਾਅਦ ‘ਚ ਇਸ ਮਾਮਲੇ ‘ਚ ਉਨ੍ਹਾਂ ਦਾ ਨਾਮ ਸ਼ਾਮਿਲ ਕਰ ਦਿੱਤਾ ਗਿਆ। ਹਾਲ ‘ਚ ਉਨ੍ਹਾਂ ਦੇ ਖਿਲਾਫ 5 ਸਾਲਾਂ ਬਾਅਦ ਇਹ ਚਾਰਜਸ਼ੀਟ ਦਰਜ ਕੀਤੀ ਗਈ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹੈ। ਲਿਹਾਜ਼ਾ ਇਸਨੂੰ ਰੱਦ ਕੀਤੇ ਜਾਣ ਦੀ ਸੈਣੀ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.