Breaking NewsD5 specialNewsPress ReleasePunjabTop News

ਸੂਬੇ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕਰੇਗੀ ਡਿਕਸਨ ਟੈਕਨਾਲੋਜੀਜ਼; 300 ਕਰੋੜ ਰੁਪਏ ਦਾ ਕਰੇਗੀ ਨਿਵੇਸ਼

ਇਲੈਕਟ੍ਰਾਨਿਕ ਖੇਤਰ ਨੂੰ ਮਿਲੇਗਾ ਵੱਡਾ ਹੁਲਾਰਾ

ਚੰਡੀਗੜ੍ਹ: ਡਿਕਸਨ ਟੈਕਨਾਲੋਜੀਜ਼ ਵੱਲੋਂ ਸੂਬੇ ਵਿੱਚ ਕੀਤੇ ਜਾਣ ਵਾਲੇ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਦੇ ਇਲੈਕਟ੍ਰੋਨਿਕਸ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਅੱਜ ਇੱਥੇ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਡਿਕਸਨ ਟੈਕਨਾਲੋਜੀਜ਼ ਦੇ ਕਾਰਜਕਾਰੀ ਚੇਅਰਮੈਨ ਸੁਨੀਲ ਬਚਾਨੀ ਨੇ ਵਿਆਪਕ ਵਿਚਾਰ-ਵਟਾਂਦਰਾ ਕੀਤਾ। ਪਤਵੰਤਿਆਂ ਨੇ ਪੰਜਾਬ ਵਿੱਚ ਇਲੈਕਟ੍ਰਾਨਿਕ ਨਿਰਮਾਣ ਖੇਤਰ ਲਈ ਸਮੁੱਚੇ ਕਾਰੋਬਾਰੀ ਮੌਕਿਆਂ ਨਾਲ ਸਬੰਧਤ ਮਾਮਲਿਆਂ ਬਾਰੇ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਡਿਕਸਨ ਦੁਆਰਾ ਇੱਕ ਵਿਸਥਾਰਤ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਕੰਪਨੀ ਦੇ ਕਾਰਜ ਖੇਤਰ ਅਤੇ ਗਰੁੱਪ ਨਾਲ ਜੁੜੇ ਬ੍ਰਾਂਡਾਂ ਦੀ ਜਾਣਕਾਰੀ ਦਿੱਤੀ ਗਈ। ਪੇਸ਼ਕਾਰੀ ਅਤੇ ਚਰਚਾ ਸੂਬੇ ਵਿੱਚ ਡਿਕਸਨ ਦੀਆਂ ਵਿਕਾਸ ਯੋਜਨਾਵਾਂ ਦੀ ਗੱਲ ਕੀਤੀ ਗਈ।

Lakhimpur Case Update : ਲਖੀਮਪੁਰ ਮਾਮਲੇ ‘ਚ ਅਕਾਲੀ ਲੀਡਰ ਦਾ ਵੱਡਾ ਬਿਆਨ! Ashish Mishra ‘ਤੇ 302 ਦਾ ਪਰਚਾ |

ਕਾਰਜਕਾਰੀ ਚੇਅਰਮੈਨ ਸੁਨੀਲ ਬਚਾਨੀ ਨੇ ਉਦਯੋਗ ਮੰਤਰੀ ਨੂੰ ਜਾਣੂ ਕਰਵਾਇਆ ਕਿ ਡਿਕਸਨ ਲੁਧਿਆਣਾ ਵਿੱਚ ਭਾਰਤੀ ਗਰੁੱਪ ਨਾਲ ਮਿਲੇ ਕੇ ਸਾਂਝੇ ਉੱਦਮ (ਜੇਵੀ) ਰਾਹੀਂ ਜ਼ਮੀਨ ਅਤੇ ਇਮਾਰਤ ਸਮੇਤ ਲਗਭਗ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਇਲੈਕਟ੍ਰਾਨਿਕ ਨਿਰਮਾਣ ਪਲਾਂਟ ਸਥਾਪਤ ਕਰੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਟੈਲੀਕਾਮ ਸੈਕਟਰ ਲਈ ਭਾਰਤ ਸਰਕਾਰ ਦੀ ਪੀ.ਐਲ.ਆਈ. ਸਕੀਮ ਦੇ ਤਹਿਤ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀ.ਐਲ.ਆਈ.) ਦੀ ਪ੍ਰਵਾਨਗੀ ਪ੍ਰਾਪਤ ਹੋਈ ਹੈ।ਹੋਰ ਜਾਣਕਾਰੀ ਦਿੰਦਿਆਂ ਸੁਨੀਲ ਬਚਾਨੀ ਨੇ ਦੱਸਿਆ ਕਿ ਹਾਲ ਹੀ ਵਿੱਚ ਡਿਕਸਨ ਟੈਕਨਾਲੋਜੀ ਅਤੇ ਬੀਟਲ ਟੈਲੀਟੈਕ ਲਿਮਟਿਡ ਨੇ ਸਾਂਝੇ ਉੱਦਮ ਸਬੰਧੀ ਸਮਝੌਤਾ ਕੀਤਾ ਹੈ। ਜੇਵੀ ਕੰਪਨੀ-ਡਿਕਸਨ ਇਲੈਕਟ੍ਰੋ ਐਪਲਾਇੰਸਜ਼ ਪ੍ਰਾਈਵੇਟ ਲਿਮਟਿਡ ਨੇ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਨਿਰਮਾਣ ਸਹੂਲਤ ਐਕਵਾਇਰ ਕੀਤੀ ਸੀ।

Breaking News: ਲਓ ਜਥੇਬੰਦੀਆਂ ਦਾ ਵੱਡਾ ਧਮਾਕਾ, ਬਣਾ ਲਈ ਨਵੀਂ ਪਾਰਟੀ || D5 Channel Punjabi

ਪੰਜਾਬ ਵਿੱਚ ਡਿਕਸਨ ਟੈਕਨਾਲੋਜੀਜ਼ ਦਾ ਸਵਾਗਤ ਕਰਦੇ ਹੋਏੵ ਸ਼੍ਰੀ ਗੁਰਕੀਰਤ ਸਿੰਘ ਕੋਟਲੀ ਨੇ ਸ਼੍ਰੀ ਬਚਾਨੀ ਅਤੇ ਡਿਕਸਨ ਗਰੁੱਪ ਦੀ ਇਲੈਕਟ੍ਰਾਨਿਕ ਨਿਰਮਾਣ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਸ਼ਲਾਘਾ ਕੀਤੀ। ਸ੍ਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ “ਮੈਨੂੰ ਖੁਸ਼ੀ ਹੈ ਕਿ ਡਿਕਸਨ ਵਰਗੀਆਂ ਸੰਸਥਾਵਾਂ, ਜੋ ਇਲੈਕਟ੍ਰਾਨਿਕ ਨਿਰਮਾਣ ਖੇਤਰ ਵਿੱਚ ਮੋਹਰੀ ਹਨ, ਪੰਜਾਬ `ਚ ਇਲੈਕਟ੍ਰਾਨਿਕ ਨਿਰਮਾਣ ਈਕੋ ਸਿਸਟਮ ਤਿਆਰ ਕਰਨ ਲਈ ਉਤਸੁਕ ਹਨ। ਮੇਰਾ ਉਦੇਸ਼ ਸੂਬੇ ਵਿੱਚ ਵੱਡੇ ਸੁਧਾਰ ਲਿਆਉਣਾ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਣਾ ਹੈ। ਡਿਕਸਨ ਵਰਗੀਆਂ ਸੰਸਥਾਵਾਂ ਦੀ ਮਦਦ ਨਾਲ ਅਸੀਂ ਯਕੀਨੀ ਤੌਰ `ਤੇ ਇਸ ਉਦੇਸ਼ ਨੂੰ ਹਾਸਿਲ ਕਰਾਂਗੇ।“ ਉਦਯੋਗ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਨੂੰ ਈਐਸਡੀਐਮ ਨਿਰਮਾਣ ਵਿੱਚ ਇੱਕ ਮੋਹਰੀ ਸੂਬੇ ਵਜੋਂ ਵੇਖਣ ਲਈ ਬਹੁਤ ਉਤਸੁਕ ਹਨ ਅਤੇ ਡਿਕਸਨ ਟੈਕਨਾਲੋਜੀਜ਼ ਦੁਆਰਾ ਇਹ ਨਵਾਂ ਨਿਵੇਸ਼ ਈਐਸਡੀਐਮ ਨਿਰਮਾਣ ਵਾਤਾਵਰਣ ਨੂੰ ਹੁਲਾਰਾ ਦਿੰਦਿਆਂ ਯਕੀਨੀ ਤੌਰ `ਤੇ ਰਾਜ ਵਿੱਚ ਇਲੈਕਟ੍ਰਾਨਿਕ ਨਿਰਮਾਣ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।

ਲ਼ਖੀਮਪੁਰ ਮਾਮਲੇ ‘ਚ ਕਿਸਾਨਾਂ ਦੀ ਜਿੱਤ! ਮੁੜ ਸ਼ੁਰੂ ਅੰਦੋਲਨ, ਟੋਲ ਪਲਾਜੇ ਬੰਦ! D5 Channel Punjabi

ਸੀਈਓ ਰਜਤ ਅਗਰਵਾਲ ਦੀ ਅਗਵਾਈ ਵਾਲੀ ਇਨਵੈਸਟ ਪੰਜਾਬ ਟੀਮ ਦੀ ਸ਼ਲਾਘਾ ਕਰਦਿਆਂ ਸੁਨੀਲ ਬਚਾਨੀ ਨੇ ਕਿਹਾ ਕਿ ਉਨ੍ਹਾਂ ਨੇ ਟੀਮ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਅਤੇ ਪੰਜਾਬ ਵਿੱਚ ਇਲੈਕਟ੍ਰਾਨਿਕ ਨਿਰਮਾਣ ਪ੍ਰੋਜੈਕਟ ਸਥਾਪਤ ਕਰਨ ਲਈ ਇੱਕ ਵਧੀਆ ਅਤੇ ਮਜ਼ਬੂਤ ਕੇਸ ਤਿਆਰ ਕੀਤਾ। ਇਸ ਤੋਂ ਬਾਅਦ ਇਨਵੈਸਟ ਪੰਜਾਬ ਟੀਮ ਨੇ ਬਹੁਤ ਸਰਗਰਮੀ ਨਾਲ ਅਤੇ ਲਗਾਤਾਰ ਇਸ ਦਾ ਪਾਲਣ ਕੀਤਾ। ਸ੍ਰੀ ਬਚਾਨੀ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਵੱਕਾਰੀ ਵਿਦਿਅਕ ਅਤੇ ਖੋਜ ਸੰਸਥਾਵਾਂ ਦੇ ਨਾਲ ਨਾਲ ਸ਼ਾਨਦਾਰ ਬੁਨਿਆਦੀ ਢਾਂਚਾ, ਨੀਤੀਗਤ ਪ੍ਰੋਤਸਾਹਨ, ਵਧੀਆ ਸੰਪਰਕ, ਵਧੀਆ ਤਕਨੀਕੀ ਸਿਖਲਾਈ ਪ੍ਰਾਪਤ ਮਨੁੱਖੀ ਸ਼ਕਤੀ ਇੱਕ ਨਿਰਣਾਇਕ ਕਾਰਕ ਸੀ।

Farmers Protest News : ਆਹ ਕਿਸਾਨ ਨੇ ਲਾਲ ਕਿਲੇ ’ਚ ਵਾੜਿਆ ਸੀ ਟਰੈਕਟਰ! ਅੱਜ ਰਿਹਾ ਪਛਤਾਅ || D5 Channel Punjabi

ਜ਼ਿਕਰਯੋਗ ਹੈ ਕਿ ਉਦਯੋਗ ਮੰਤਰੀ ਦੀ ਪਹਿਲਕਦਮੀ ਅਤੇ ਇਨਵੈਸਟ ਪੰਜਾਬ ਦੇ ਠੋਸ ਯਤਨਾਂ ਦੇ ਨਤੀਜੇ ਵਜੋਂ ਸੂਬੇ ਨੇ ਹਾਲ ਹੀ ਵਿੱਚ ਸ਼੍ਰੀ ਪੰਜਾਬ ਸੀਮੇਂਟ, ਜੇਕੇਪੀਐਲ ਪੈਕੇਜਿੰਗ ਪ੍ਰੋਡਕਟਸ ਲਿਮਟਿਡ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਸਵਰਾਜ ਡਿਵੀਜ਼ਨ, ਅਰਿਹੰਤ ਸਪਿਨਿੰਗ ਮਿੱਲਜ਼, ਇੰਟਰਨੈਸ਼ਨਲ ਟਰੈਕਟਰਜ਼ ਲਿਮਿਟੇਡ , ਹੀਰੋ ਇਲੈਕਟ੍ਰਿਕ ਵਹੀਕਲਜ਼ ਪ੍ਰਾਈਵੇਟ ਲਿਮਿਟਡ, ਵਰਧਮਾਨ ਆਦਰਸ਼ ਇਸਪਾਤ ਪ੍ਰਾਈਵੇਟ ਲਿਮਟਿਡ, ਐਲੇਂਜਰਜ਼ ਓ.ਈ.ਐਮ. ਪ੍ਰਾਈਵੇਟ ਲਿਮਿਟਡ, ਸਨਜਿਨ ਇੰਡੀਆ ਫੀਡਜ਼ ਪ੍ਰਾਈਵੇਟ ਲਿਮਿਟਡ ਆਦਿ ਵੱਲੋਂ ਕਈ ਵੱਡੇ ਨਿਵੇਸ਼ ਹਾਸਲ ਕੀਤੇ ਹਨ। ਇਨਵੈਸਟਮੈਂਟ ਪ੍ਰਮੋਸ਼ਨ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਸ੍ਰੀ ਬਚਾਨੀ ਨੂੰ ਇਸ ਪ੍ਰੋਜੈਕਟ ਨੂੰ ਸਥਾਪਤ ਕਰਨ ਲਈ ਇਨਵੈਸਟ ਪੰਜਾਬ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਨਵੈਸਟ ਪੰਜਾਬ ਦੇ ਵਧੀਕ ਸੀ.ਈ.ਓ. ਡਾ. ਸੇਨੂੰ ਦੁੱਗਲ ਅਤੇ ਡਿਕਸਨ ਟੈਕਨਾਲੋਜੀ ਇੰਡੀਆ ਲਿਮਟਿਡ ਦੇ ਪ੍ਰੋਜੈਕਟ ਮੈਨੇਜਰ ਪ੍ਰਿਥਵੀ ਬਚਾਨੀ ਅਤੇ ਚੇਅਰਮੈਨ ਪੰਜਾਬ ਇਨਫੋਟੈੱਕ ਹਰਪ੍ਰੀਤ ਸਿੰਘ ਸੰਧੂ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button