ਸੁਸ਼ਾਂਤ ਦੇ ਸੁਸਾਇਡ ਵਾਲੀ ਗੱਲ ਹਜ਼ਮ ਨਹੀਂ ਹੁੰਦੀ : ਦਿਲਜੀਤ ਦੋਸਾਂਝ

ਮੁੰਬਈ : ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਫੈਂਨਜ਼ ਦੇ ਮੈਸੇਜ ਦੇ ਵੀ ਜਵਾਬ ਦਿੰਦੇ ਰਹਿੰਦੇ ਹਨ। ਹਾਲ ਹੀ ‘ਚ ਇੱਕ ਫੈਨ ਨੇ ਦਿਲਜੀਤ ਨੂੰ ਟਵੀਟ ਕੀਤਾ, ਭਾਜੀ ਪਲੀਜ਼ ਸਾਡੇ ਨਾਲ ਆਵਾਜ਼ ਚੁੱਕੋ। ਇਹ ਜੋ ਕੁੱਝ ਹੋ ਰਿਹਾ ਹੈ ਇੰਡਸਟਰੀ ‘ਚ ਬਹੁਤ ਗਲਤ ਹੈ।
🔴 LIVE 🔴ਖਾਲਿਸਤਾਨ ਦੇ ਨਾਮ ‘ਤੇ ਪੰਜਾਬ ‘ਚ ਵੱਡੇ ਕਾਂਡ! ਪੰਜਾਬ ‘ਤੇ ਚਾਰੋ ਪਾਸੋਂ ਹੋਏ ਹਮਲੇ! ਨਹੀਂ ਟਲਦਾ ਬਾਜਵਾ,
ਫੈਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਦਿਲਜੀਤ ਨੇ ਲਿਖਿਆ, “ਮੈ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੋ ਵਾਰ ਮਿਲਿਆ ਸੀ, ਖ਼ੁਦਕੁਸ਼ੀ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ, ਜਾਨਦਾਰ ਬੰਦਾ ਸੀ ਉਹ, ਬਾਕੀ ਮੈਂ ਜਾਣਦਾ ਹਾਂ, ਕਿ ਪੁਲਸ ਆਪਣਾ ਕੰਮ ਕਰ ਰਹੀ ਹੈ। ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਸੱਚ ਸਭ ਦੇ ਸਾਹਮਣੇ ਜ਼ਰੂਰ ਆਏਗਾ।”
Bhai Shushant Bhai Ko Mai Do Baar Mila Thaa Life Mai..
Suicide wali Baat Digest Toh Nahi Hoti..
JAANDAAR Banda Thaa Yaar..
Baki I Know Police Apna Kaam Kar Rahi aa .. Humeh Wait karna Chaiye..
I Hope Sach Sab Ke Saamney Aeyga .. 🙏🏾 https://t.co/yt1fd5bh9K— DILJIT DOSANJH (@diljitdosanjh) August 15, 2020
ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਗੱਲ ਕਰ ਚੁੱਕੇ ਹਨ। 30 ਜੂਨ ਨੂੰ ਕੀਤੀ ਆਪਣੀ ਇੱਕ ਇੰਸਟਾਗਰਾਮ ਪੋਸਟ ‘ਚ ਦਿਲਜੀਤ ਦੋਸਾਂਝ ਨੇ ਸੁਸ਼ਾਂਤ ਨੂੰ ਇੱਕ ‘ਜਾਨਦਾਰ ਬੰਦਾ’ ਕਹਿ ਕੇ ਬੁਲਾਇਆ ਸੀ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮ ਉਦਯੋਗ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਵੀ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ‘ਚ ਆਪਣੀ ਰਾਏ ਤੇ ਉਸ ਲਈ ਨਿਆਂ ਦੀ ਮੰਗ ਕਰ ਚੁੱਕੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.