ਸੁਨੀਲ ਜਾਖੜ ਵੱਲੋਂ ਇਜਲਾਸ ਵਿੱਚ ਭਗਵੰਤ ਮਾਨ ਸਰਕਾਰ ਖਿਲਾਫ ਬੇਭਰੋਸਗੀ ਮਤਾ ਕੀਤਾ ਗਿਆ ਪੇਸ਼
ਇਜਲਾਸ ‘ਚ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਮਤਾ ਸਰਬਸੰਮਤੀ ਨਾਲ ਕੀਤਾ ਗਿਆ ਪਾਸ
ਇਜਲਾਸ ‘ਚ ਸਿੱਧੂ ਮੂਸੇਵਾਲਾ, ਮ੍ਰਿਤਕ ਕਬੱਡੀ ਖਿਡਾਰੀਆਂ ਅਤੇ ਹੋਰ ਮ੍ਰਿਤਕਾਂ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ
ਭਾਜਪਾ ਨੇ ਚੰਡੀਗੜ੍ਹ ‘ਚ ‘ਲੋਕਾਂ ਦੀ ਵਿਧਾਨ ਸਭਾ’ ਦਾ ਕੀਤਾ ਆਯੋਜਨ, ਲੋਕਾਂ ਦੇ ਹੱਕ ‘ਚ ਵੱਖ-ਵੱਖ ਮੁੱਦਿਆਂ ‘ਤੇ ਪੰਜਾਬ ਸਰਕਾਰ ਨੂੰ ਘੇਰਿਆ
ਚੰਡੀਗੜ੍ਹ : ਅੱਜ ਭਾਜਪਾ ਪੰਜਾਬ ਵੱਲੋਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਲੋਕਾਂ ਦੇ ਮਸਲੇ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ‘ਜਨਤਾ ਦੀ ਵਿਧਾਨਸਭਾ’ ਦਾ ਅੰਯੋਜਨ ਚੰਡੀਗੜ੍ਹ ਵਿਖੇ ਬੱਤਰਾ ਸਿਨੇਮਾ ਦੀ ਪਾਰਕਿੰਗ ‘ਚ ਕੀਤਾ ਗਿਆ। ਜਨਤਾ ਦੀ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਤੋਂ ਪੁਛਿਆ ਗਿਆ ਕਿ ਉਹ ਲੋਕਾਂ ਦੇ ਮਸਲੇ ਹੱਲ ਕਿਉਂ ਨਹੀਂ ਕਰ ਰਹੀ? ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਿਉਂ ਨਹੀਂ ਕੀਤਾ ਜਾ ਰਿਹਾ? ਵਿਧਾਨਸਭਾ ਦੇ ਸੈਸ਼ਨ ਦੀ ਸ਼ੁਰੁਆਤ ਕੌਮੀ ਗੀਤ ਨਾਲ ਹੋਈI ਇਸ ਮੌਕੇ ਤੇ ਜੀਵਨ ਗੁਪਤਾ ਨੂੰ ਪਰੋਮੋਟਰ ਸਪੀਕਰ ਬਣਾਇਆ ਗਿਆ। ਰਜਿੰਦਰ ਬਿੱਟਾ ਨੂੰ ਸੈਕਟਰੀ ( ਜਨਤਾ ਦੀ ਵਿਧਾਨ ਸਭਾ) ਬਣਾਇਆ ਗਿਆ। ਮਨੋਰੰਜਨ ਕਾਲੀਆ ਨੇ ਜਨਤਾ ਦੀ ਵਿਧਾਨ ਸਭਾ ਦੇ ਸਪੀਕਰ ਲਈ ਅਜੈਬ ਸਿੰਘ ਭੱਟੀ ਦਾ ਨਾਮ ਪੇਸ਼ ਕੀਤਾ ਅਤੇ ਇਸਦੀ ਤਾਇਦ ਰਾਣਾ ਗੁਰਜੀਤ ਸਿੰਘ ਸੋਢੀ ਨੇ ਕੀਤੀ। ਜਨਤਾ ਦੀ ਸਰਬਸੰਮਤੀ ਨਾਲ ਅਜੈਬ ਸਿੰਘ ਭੱਟੀ ਨੂੰ ਜਨਤਾ ਦੀ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ। ਇਸ ਮੌਕੇ ਤੇ ਵਿਛੜੀਆ ਰੂਹਾ ਨੂੰ ਸ਼ਰਧਾਂਜਲੀ ਦਿੱਤੀ ਗਈ।
ਕੁਰੱਪਸ਼ਨ ਦੇ ਮੁੱਦੇ ਤੇ ਸੁਨੀਲ ਕੁਮਾਰ ਜਾਖੜ ਵੱਲੋਂ ਮਤਾ ਪੇਸ਼ ਕੀਤਾ ਗਿਆ, ਉਹਨਾਂ ਕਿਹਾ ਕਿ ਕੱਟੜ ਇਮਾਨਦਾਰੀ ਦਾ ਕਹਾਉਣ ਵਾਲੀ ਪਾਰਟੀ ਦੀ ਭਰਿਸਟ ਸਰਕਾਰ ਦੇ ਮੰਤਰੀਆਂ ਦੇ ਭਰਿਸ਼ਟਾਚਾਰ ਦੀਆਂ ਰਿਕਾਰਡਿੰਗਜ ਜਨਤਕ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 50% ਤੋ ਜਿਆਦਾ MLA’s ਤੇ ਕਰੀਮੀਨਲ ਕੇਸ ਦਰਜ ਹਨ। ਕੁਰੱਪਸ਼ਨ ਦੇ ਮੁੱਦੇ ਤੇ ਬੋਲਦਿਆਂ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚੋਂ ਧਨ ਇਕੱਠਾ ਕਰਕੇ ਹਿਮਾਚਲ, ਗੁਜਰਾਤ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟ ਸਰਕਾਰ ਨੇ ਜਿਸ ਮੰਤਰੀ ਨੂੰ ਭਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ, ਹੁਣ ਉਹੀ ਡਾਕਟਰ ਵਿਜੇ ਕੁਮਾਰ ਸਿੰਗਲਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਦਾ ਹਿੱਸਾ ਬਣ ਰਿਹਾ ਹੈ। ਤੀਕਸ਼ਨ ਸੂਦ ਨੇ ਭਾਜਪਾ ਵੱਲੋਂ ਜਨਤਾ ਦੀ ਵਿਧਾਨ ਸਭਾ ਬਲਾਉਣ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦ ਕਰਦਿਆਂ ਕੁਰੱਪਸ਼ਨ ਦੇ ਮੁੱਦੇ ਤੇ ਸਰਕਾਰ ਨੂੰ ਦੱਬ ਕੇ ਰਗੜੇ ਲਾਏ।
ਕੁਰੱਪਸ਼ਨ ਦੇ ਮੁੱਦੇ ਤੇ ਬੋਲਦਿਆਂ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਦੇ ਛੇ ਮਹੀਨਿਆਂ ਦੌਰਾਨ 14 MLA, ਮੰਤਰੀ ਭਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਭਰਿਸ਼ਟਾਚਾਰ ਕਾਰਨ ਰੇਤਾ, ਬਜਰੀ ਦੀਆਂ ਕੀਮਤਾਂ ਇੰਨੀਆਂ ਵਧ ਚੁਕੀਆਂ ਹਨ ਕਿ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜਨਤਾ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਕੁਰੱਪਸ਼ਨ ਦੇ ਮੁੱਦੇ ‘ਤੇ ਪੇਸ਼ ਮਤੇ ਨੂੰ ਪਾਸ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦਿੱਤੀਆਂ ਗਰੰਟੀਆ ਨੂੰ ਪੂਰਾ ਨਾ ਕਰਨ ਦੇ ਸਬੰਧ ਵਿੱਚ ਮਨੋਰੰਜਨ ਕਾਲੀਆ ਨੇ ਮਤਾ ਪੇਸ਼ ਕੀਤਾ। ਉਹਨਾਂ ਕਿਹਾ ਕਿ ਆਪ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਵਿੱਚ ਅਸਫਲ ਰਹੀ ਹੈ, ਸਰਕਾਰ ਲੋਕਪਾਲ ਨਹੀਂ ਲੈ ਕੇ ਆਈI ਇਸ ਸਰਕਾਰ ਕੋਲੋਂ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਸਰਾਬ ਮਾਫੀਆ ਖਤਮ ਨਹੀਂ ਕੀਤਾ ਜਾ ਸਕਿਆ। ਪ੍ਰਾਪਰਟੀ ਟੈਕਸ ਖਤਮ ਨਹੀਂ ਕੀਤਾ ਗਿਆ ਸ਼ਗੋ ਹੋਰ ਵਧਾ ਦਿੱਤਾ ਹੈ।
ਕੁਰੱਪਸ਼ਨ ਦੇ ਮੁੱਦੇ ਤੇ ਬੋਲਦਿਆਂ ਜੀਵਨ ਗੁਪਤਾ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਹਨਾਂ ਮੰਗ ਕੀਤੀ ਕਿ ਜਨਤਾ ਦੀ ਵਿਧਾਨ ਸਭਾ ਹਰ ਪਿੰਡ, ਹਰ ਸ਼ਹਿਰ, ਹਰ ਗਲੀ-ਮੁਹੱਲੇ ਵਿਚ ਕੀਤੀ ਜਾਵੇ। ਉਹਨਾਂ ਕਿਹਾ ਕਿ ਕਿ ਪੰਜਾਬ ਦੇ ਹਾਲਾਤ ਬੜੇ ਚਿੰਤਾਜਨਕ ਹਨ। ਪੰਜਾਬ ਭਾਜਪਾ ਮਹਿਲਾ ਮੋਰਚਾ ਆਗੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਖਿਲਾਫ਼ ਪੰਜਾਬ ਵਿੱਚ ਹਰ ਪਾਸੇ ਧਰਨੇ ਹੀ ਧਰਨੇ ਲੱਗੇ ਪਏ ਹਨ। ਅਰਵਿੰਦ ਖੰਨਾ ਨੇ ਵੀ ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਤੇ ਭਗਵੰਤ ਮਾਨ ਦੀ ਘੋਰ ਨਿੰਦਾ ਕੀਤੀ। ਇਹ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਕਿਸਾਨਾਂ ਦੇ ਮੁਦਿਆਂ ਨੂੰ ਲੈਕੇ ਰਾਣਾ ਗੁਰਜੀਤ ਸਿੰਘ ਸੋਢੀ ਨੇ ਮਤਾ ਸਦਨ ਵਿੱਚ ਪੇਸ਼ ਕੀਤਾ, ਜਿਸਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆI ਉਹਨਾਂ ਕਿਹਾ ਕਿ ਸਰਕਾਰ ਨੇ ਆਪਣੇ ਵਾਅਦਿਆਂ ਅਨੁਸਾਰ ਬੰਦ ਪਈਆਂ ਸੂਗਰ ਮਿੱਲਾਂ ਨਹੀਂ ਚਲਾਈਆਂ ਅਤੇ ਸਰਕਾਰ ਇਹਨਾਂ ਮਿੱਲਾਂ ਨੂੰ ਵੇਚਣਾ ਚਾਹੁੰਦੀ ਹੈ, ਪਰ ਪੰਜਾਬ ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ।
ਉਹਨਾਂ ਸਵਾਲ ਕੀਤਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਹੋਏ ਨੁਕਸਾਨ ਦੇ ਮੁਆਵਜ਼ੇ ਕਿਉਂ ਨਹੀਂ ਦੇ ਰਹੀ। ਇਸ ਮੁੱਦੇ ਤੇ ਬੋਲਦਿਆਂ ਸੁਰਜੀਤ ਕੁਮਾਰ ਜਿਆਨੀ ਨੇ ਕਿਹਾ ਕਿ ਨਕਲੀ ਬੀਜਾਂ ਅਤੇ ਕੀੜੇਮਾਰ ਦਵਾਈਆਂ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਪਟਵਾਰ ਖਾਨਿਆਂ ਅਤੇ ਤਹਿਸੀਲਾਂ ਵਿੱਚ ਕਿਸਾਨਾਂ ਦੇ ਕੰਮ ਨਹੀਂ ਹੋ ਰਹੇ। ਨਹਿਰਾਂ, ਖਾਲਾਂ ਆਦਿ ਦੀ ਰਿਪੇਅਰ ਨਹੀਂ ਹੋ ਰਹੀ। ਕਿਸਾਨਾਂ ਦੇ ਮੁਦਿਆਂ ਤੇ ਬੋਲਦਿਆਂ ਦਿਆਲ ਸੋਢੀ ਨੇ ਕਿਹਾ ਕਿ ਇਸ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਨਣ ਤੇ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ, ਜੇਕਰ ਕੋਈ ਕਿਸਾਨ ਖੁਦਕੁਸ਼ੀ ਕਰੇਗਾ ਤਾਂ ਸਰਕਾਰ 10 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਵੇਗੀI ਪਰ ਇਹ ਵਾਅਦਾ ਵੀ ਭਗਵੰਤ ਮਾਨ ਸਰਕਾਰ ਨੇ ਪੂਰਾ ਨਹੀਂ ਕੀਤਾ। ਡਰੱਗਜ਼ ਦੇ ਮੁੱਦੇ ਨੂੰ ਲੈਕੇ ਡਾਕਟਰ ਸੁਭਾਸ਼ ਸ਼ਰਮਾ ਵੱਲੋਂ ਮਤਾ ਪੇਸ਼ ਕੀਤਾ ਗਿਆI ਉਹਨਾਂ ਕਿਹਾ ਕਿ ਨਸ਼ਿਆਂ ਦਾ ਮੁੱਦਾ ਬਹੁਤ ਗੰਭੀਰ ਮਸਲਾ ਹੈ ਅਤੇ ਇਹ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਪੰਜਾਬ ਵਿੱਚੋ ਨਸਾਂ ਖਤਮ ਨਹੀਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਹੁਣ ਨਸਿਆਂ ਲਈ ਜਾਣਿਆ ਜਾਂਦਾ ਹੈ।
ਨੌਜਵਾਨ ਮੁੰਡਿਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਡੀਆਂ ਲੜਕੀਆਂ ਵੀ ਨਸਿਆਂ ਦੀ ਦਲਦਲ ਵਿੱਚ ਫਸ ਚੁਕੀਆਂ ਹਨ। ਉਹਨਾਂ ਕਿਹਾ ਕਿ ਨਸਿਆਂ ਨਾਲ ਪਿਛਲੇ ਤਿੰਨ ਮਹੀਨਿਆਂ ਵਿੱਚ 99 ‘ਤੋਂ ਵਧ ਮੌਤਾਂ ਹੋ ਚੁੱਕੀਆਂ ਹਨ, ਜੋ ਕਿ ਬਹੁਤ ਮੰਦਭਾਗਾ ਹੈ। ਵਿਧਾਇਕਾ ਸੀਮਾ ਕੁਮਾਰੀ ਅਤੇ ਜੱਸੀ ਜਸਰਾਜ ਨੇ ਵੀ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਨੂੰ ਦੱਬ ਕੇ ਰਗੜੇ ਲਾਏI ਦਲਿਤਾਂ ਅਤੇ ਪਿਛੜੇ ਵਰਗ ਦੇ ਮੁਦਿਆਂ ਨੂੰ ਲੈਕੇ ਸਦਨ ਵਿੱਚ ਡਾਕਟਰ ਰਾਜ ਕੁਮਾਰ ਵੇਰਕਾ ਵੱਲੋਂ ਮਤਾ ਪੇਸ਼ ਕੀਤਾ ਗਿਆ। ਉਹਨਾਂ ਕਿਹਾ ਕਿ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਲਿਤਾਂ ਅਤੇ ਪਿਛੜੇ ਵਰਗ ਲਈ ਕੁਝ ਨਹੀਂ ਕੀਤਾ। ਸਾਰੀਆਂ ਸਕੀਮਾਂ ਬੰਦ ਕਰ ਦਿਤੀਆਂ ਹਨ। ਦਲਿਤਾਂ ਦੇ ਬੱਚਿਆ ਨੂੰ ਵਜੀਫੇ ਨਹੀਂ ਮਿਲ ਰਹੇ ਹਨ, ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ ਹਨ। ਰੇਤੇ-ਬਜਰੀ ਦੇ ਰੇਟ ਵਧਣ ਕਾਰਨ ਪੰਜਾਬ ‘ਚ ਕੰਮ ਬੰਦ ਹੋ ਰਹੇ ਹਨI ਪੰਜਾਬ ਦੇ ਮਜ਼ਦੂਰਾਂ ਨੂੰ ਕੰਮ ਲਈ ਪੰਜਾਬ ਤੋਂ ਬਾਹਰ ਜਾਣਾ ਪੈ ਰਿਹਾ ਹੈ। ਰਾਜੇਸ਼ ਬਾਘਾ ਨੇ ਕਿਹਾ ਕਿ ਦਲਿਤ(ਐਸਸੀ) ਭਾਈਚਾਰਾ ਸਭ ਤੋਂ ਵੱਧ ਪੰਜਾਬ ਵਿੱਚ ਹੈ। ਪਰ ਮੌਜੂਦਾ ਪੰਜਾਬ ਸਰਕਾਰ ਇਸ ਭਾਈਚਾਰੇ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ। ਮਨਦੀਪ ਸਿੰਘ ਮੰਨਾ, ਗੇਜਾ ਰਾਮ ਵਾਲਮੀਕੀ ਨੇ ਵੀ ਦਲਿਤਾਂ ਅਤੇ ਪਿਛੜੇ ਵਰਗਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣ ਤੇ ਪੰਜਾਬ ਸਰਕਾਰ ਦੀ ਘੋਰ ਨਿੰਦਾ ਕੀਤੀ।
ਇਸ ਮੁੱਦੇ ਤੇ ਬੋਲਦਿਆਂ ਸਿਵਰਾਜ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਬੀਸੀ ਭਾਈਚਾਰੇ ਲਈ 27% ਰਾਖਵੇਂਕਰਨ ਨੂੰ ਲਾਗੂ ਕੀਤਾ ਹੈ, ਪਰ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ। ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੇ ਮੁੱਦੇ ਤੇ ਮਤਾ ਅਨਿਲ ਸਾਰੀਨ ਨੇ ਲਿਆਦਾ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਉਹਨਾਂ ਕਿਹਾ ਕਿ ਕਿ ਪੰਜਾਬ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿੱਚ ਪੂਰੀ ਤਰਾਂ ਨਾਲ ਨਾਕਾਮ ਰਹੀ ਹੈ। ਖੇਡਾਂ ਦੇ ਮੈਦਾਨਾਂ ਵਿਚ ਖਿਡਾਰੀਆਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਜਾ ਰਿਹਾ ਹੈI ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਵਾਲੇ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਪੰਜਾਬ ਵਿੱਚ ਸ਼ਰੇਆਮ ਫਿਰੌਤੀਆ ਮੰਗੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ 52 ਵਿਧਾਇਕਾਂ ਤੇ ਕਰੀਮੀਨਲ ਕੇਸ ਦਰਜ ਹਨ। ਇਸ ਮੁੱਦੇ ਤੇ ਐਸਐਸ ਚੰਨੀ ਨੇ ਵੀ ਸਰਕਾਰ ਨੂੰ ਆੜੇ ਹੱਥੀਂ ਲਿਆ। ਸੰਜੀਵ ਵਸ਼ਿਸ਼ਟ ਨੇ ਮੋਹਾਲੀ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਣ ਲਈ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ।
ਅੰਤ ਵਿੱਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਨਤਾ ਦੀ ਵਿਧਾਨ ਸਭਾ ਦੇ ਸਪੀਕਰ ਅਜੈਬ ਸਿੰਘ ਭੱਟੀ ਦਾ ਸੰਜੀਦਗੀ ਨਾਲ ਸਦਨ ਚਲਾਉਣ ਲਈ ਅਤੇ ਹਾਜਰ ਸਾਰੇ ਪਤਵੰਤੇ ਸੱਜਣਾਂ ਡਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਨੂੰ ਇਸ ਸੈਸ਼ਨ ਤੋ ਸਿਖਣ ਲਈ ਕਿਹਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬੀਜੇਪੀ ਤੋਂ ਡਰੀ ਹੋਈ ਹੈI ਬੀਜੇਪੀ ਦੇ ਮੈਂਬਰਾਂ ਨੂੰ ਬਿਜਨਸ਼ ਅਡਵਾਇਜਰੀ ਵਿੱਚ ਨਹੀਂ ਲਿਆ। ਉਹਨਾਂ ਕਿਹਾ ਕਿ ਕਿ ਇਹ ਸਰਕਾਰ ਹੰਕਾਰ ਨਾਲ ਭਰੀ ਹੋਈ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਤੰਤਰ ਨੂੰ ਤਾਰ-ਤਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਸੌਣ ਨਹੀਂ ਦੇਵੇਗੀI ਪੰਜਾਬ ਦੇ ਲੋਕਾਂ ਦੇ ਮੁਦਿਆਂ ਨੂੰ ਚੁੱਕਦੀ ਰਹੇਗੀ। ਸ਼ਰਮਾ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਪੰਜਾਬ ਦੀ ਨਿਕੰਮੀ, ਭ੍ਰਿਸ਼ਟ ਅਤੇ ਬੇਈਮਾਨ ਸਰਕਾਰ ਵਿਰੁੱਧ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕੇਵਲ ਸਿੰਘ ਢਿੱਲੋਂ, ਰਜਿੰਦਰ ਮੋਹਨ ਸਿੰਘ ਛੀਨਾ, ਹਰਜਿੰਦਰ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.