ਸਿੰਘੂ ਬਾਰਡਰ ਤੋਂ ਪਰਤੇ ਪਿੰਡ ਸ਼ੇਖਪੁਰਾ ਦੇ ਪੰਚ ਸੁਖਦੇਵ ਸਿੰਘ ਦੀ ਹੋਈ ਮੌਤ
ਪਟਿਆਲਾ, 8 ਜਨਵਰੀ () : ਬੀਤੇ ਦਿਨੀ ਸਿੰਘੂ ਬਾਰਡਰ ਕਿਸਾਨ ਧਰਨੇ ਤੋਂ ਪਰਤੇ ਪਿੰਡ ਸ਼ੇਖਪੁਰਾ ਦੇ ਪੰਚ ਸ. ਸੁਖਦੇਵ ਸਿੰਘ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਸਥਾਨਕ ਪ੍ਰੋਫੈਸਰ ਇਨਕਲੇਵ ਦੇ ਰਹਿਣ ਵਾਲੇ ਸੁਖਦੇਵ ਸਿੰਘ ਪਿੰਡ ਸ਼ੇਖਪੁਰਾ ਦੇ ਪੰਚ ਸਨ ਅਤੇ ਕੁਝ ਦਿਨ ਪਹਿਲਾਂ ਉਹ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣ ਸਿੰਘੂ ਬਾਰਡਰ ਕਿਸਾਨ ਧਰਨੇ ‘ਤੇ ਗਏ ਸਨ। ਉੱਥੋਂ ਵਾਪਿਸ ਆਉਣ ਉਪਰੰਤ ਉਹਨਾਂ ਨੂੰ ਬੁਖਾਰ ਮਹਿਸੂਸ ਹੋਇਆ ਅਤੇ ਜਦੋਂ ਉਹ ਠੀਕ ਨਾ ਹੋਏ ਤੇ ਸਾਹ ਲੈਣ ਵਿੱਚ ਤਕਲੀਫ਼ ਹੋਈ ਤਾਂ ਉਹਨਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਬੀਤੇ ਦਿਨੀਂ ਮੌਤ ਹੋ ਗਈ।
ਦੇਸ਼ ‘ਚ ਸਰਾਕਰਾਂ ਦੀ ਨਹੀਂ ਕਿਸਾਨਾਂ ਦੀ ਚੱਲੇਗੀ, ਹੁਣ ਦਿੱਲੀ ‘ਚ ਪੈਣਗੀਆਂ ਕਿਸਾਂਨਾਂ ਦੀਆਂ ਪੱਕੀਆਂ ਕੋਠੀਆਂ?
ਉਹਨਾਂ ਦਾ ਅੰਤਿਮ ਸਸਕਾਰ ਅੱਜ ਬੀਰ ਜੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਹਨਾਂ ਦੇ ਪੰਜ ਭੌਤਿਕ ਸਰੀਰ ਨੂੰ ਅਗਨੀ ਉਹਨਾਂ ਦੇ ਵੱਡੇ ਪੁੱਤਰ ਸਰਬਜੀਤ ਸਿੰਘ ਨੇ ਦਿਖਾਈ। ਉਹ ਆਪਣੇ ਪਿੱਛੇ ਪਤਨੀ ਤੇਜ ਕੌਰ ਅਤੇ 2 ਪੁੱਤਰਾਂ ਸਰਬਜੀਤ ਸਿੰਘ, ਜਗਮੀਤ ਸਿੰਘ ਸਮੇਤ ਧੀ ਜਸਵਿੰਦਰ ਕੌਰ ਨੂੰ ਛੱਡ ਗਏ ਹਨ। ਸ. ਸੁਖਦੇਵ ਸਿੰਘ ਦੀ ਅੰਤਿਮ ਅਰਦਾਸ 12 ਜਨਵਰੀ 2021 ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਪਾਤਸ਼ਾਹੀ 9ਵੀਂ ਬਹਾਦਰਗੜ ਸਾਹਿਬ ਪਟਿਆਲਾ ਵਿਖੇ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.