Breaking NewsD5 specialIndiaNewsPunjabTop News

ਸਿੰਘੂ ਅਤੇ ਟਿਕਰੀ ਬਾਰਡਰਾਂ ‘ਤੇ ਕਿਸਾਨ ਬਣਾਉਣ ਲੱਗੇ ਪੱਕੇ ਮਕਾਨ

ਨਵੀਂ ਦਿੱਲੀ : ਕਿਸਾਨਾਂ ਨੇ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਕੜਕਦੀ ਠੰਡ ਅਤੇ ਮੀਂਹ ਨਾਲ ਟਪਕਦੀਆਂ ਤਿਰਪਾਲਾਂ ‘ਚ ਬਿਤਾ ਦਿੱਤੀਆਂ ਪਰ ਆਉਣ ਵਾਲੇ ਗਰਮੀਆਂ ਦੇ ਦਿਨਾਂ ਲਈ ਉਹ ਕੁੱਝ ਹੋਰ ਹੀ ਸੋਚ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇੱਥੋਂ ਉਦੋਂ ਹੀ ਪਰਤਣਗੇ ਜਦੋਂ ਤੱਕ ਤਿੰਨੋਂ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਸਿੰਘੂ ਬਾਰਡਰ ‘ਤੇ ਨੈਸ਼ਨਲ ਹਾਈਵੇਅ – 1 ਦੀ ਸੜਕ ‘ਤੇ ਕਿਸਾਨਾਂ ਨੇ ਇੱਟਾਂ ਅਤੇ ਸੀਮੇਂਟ ਨਾਲ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

🔴LIVE|| ਕਲਕੱਤੇ ’ਚ ਰਾਜੇਵਾਲ ਨੇ ਬੀਜੇਪੀ ਨੂੰ ਪਾਤੀ ਬਿਪਤਾ, ਅਮਿਤ ਸ਼ਾਹ ਦਾ ਵੱਡਾ ਫੈਸਲਾ ! ਮੋਦੀ ਹੋਇਆ ਹੈਰਾਨ

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਘਰ ਡਬਲ ਸਟੋਰੀ ਹੋਣਗੇ। ਇਹ ਨਜ਼ਾਰਾ ਸਿਰਫ ਸਿੰਘੂ ਬਾਰਡਰ ‘ਤੇ ਹੀ ਨਹੀਂ, ਬਲਕਿ ਟਿਕਰੀ ਬਾਰਡਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਕਈ ਅਜਿਹੇ ਝੋਪੜੀਨੁਮਾ ਘਰ ਬਣ ਗਏ ਹਨ, ਜੋ ਇੱਟਾਂ ਅਤੇ ਸੀਮੇਂਟ ਨਾਲ ਬਣੇ ਹਨ। ਉਸਦੇ ਉੱਤੇ ਪਰਾਲੀ ਦੀ ਛੱਤ ਵਿਛਾਈ ਗਈ ਹੈ, ਜੋ ਗਰਮੀ ‘ਚ ਠੰਡਕ ਦਾ ਅਹਿਸਾਸ ਦੇਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਇੱਕ ਵਾਤਾਨੁਕੂਲ ਝੋਪੜੀ  (ਘਰ) ਹੋਵੇਗਾ। ਇਸਦੀਆਂ ਦੀਵਾਰਾਂ ਇੱਟਾਂ ਦੀਆਂ ਹਨ ਪਰ ਛੱਤ ਪਰਾਲੀ ਅਤੇ ਘਾਹ – ਫੂਸ ਦੀ ਹੋਵੇਗੀ।

ਕਿਸਾਨਾਂ ਦੇ ਪ੍ਰਧਾਨ ਦਾ ਵੱਡਾ ਐਲਾਨ! ਸੁਣ ਘਰਾਂ ਤੋਂ ਨਿਕਲੇ ਕਿਸਾਨ! ਹੁਣ ਹੋਊ ਓਹੀ ਕੰਮ ਜਿਹਦਾ ਸੀ ਡਰ!

ਤਪਦੀ ਧੁੱਪ ‘ਚ ਇਸਦੇ ਹੇਠਾਂ ਬੈਠੇ ਲੋਕਾਂ ਨੂੰ ਠੰਡਕ ਦਾ ਅਹਿਸਾਸ ਹੋਵੇਗਾ। ਅੰਮ੍ਰਿਤਸਰ ਤੋਂ ਆਏ ਗੁਰਮੀਤ ਸਿੰਘ  ਨੇ ਦੱਸਿਆ ਕਿ ਇੱਥੇ ਵੱਡੀ ਗਿਣਤੀ ‘ਚ ਦਿਨ ਰਾਤ ਟਰੈਕਟਰਾਂ ਦੇ ਮਾਧਿਅਮ ਨਾਲ ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਤੋਂ ਇੱਟਾਂ ਅਤੇ ਸੀਮੇਂਟ ਲਿਆਉਣ ਦਾ ਕੰਮ ਲਗਾਤਾਰ ਜਾਰੀ ਹੈ। ਦਿਨ – ਰਾਤ ਸਾਡੇ ਵਿੱਚ ਹੀ ਕੰਮ ਕਰਨ ਵਾਲੇ ਮਿਸਤਰੀ ਇਨ੍ਹਾਂ ਘਰਾਂ ਨੂੰ ਬਣਾਉਣ ਦਾ ਕੰਮ ਕਰ ਰਹੇ ਹਨ। ਜੇਕਰ ਸਰਕਾਰ ਜ਼ਲਦ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਇੱਥੇ ਦਰਜਨਾਂ ਘਰ ਇਸੇ ਤਰ੍ਹਾਂ ਦੇ ਦਿਖਾਈ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button