Press ReleasePunjabTop News

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ  ਤੰਬਾਕੂ ਕੰਟਰੋਲ ਐਕਟ ਤਹਿਤ 450 ਚਲਾਨ ਕੱਟ

* ਤੰਬਾਕੂ ਪ੍ਰੋਡਕਟਸ ਐਕਟ 2003 (ਕੋਟਪਾ) ਅਧੀਨ ਕਾਨੂੰਨ ਦੀ ਧਾਰਾ 4 ਅਨੁਸਾਰ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਕਰਨ ਤੋਂ ਮਨਾਹੀ, ਉਲੰਘਣਾ ਕਰਨ ‘ਤੇ ਜ਼ੁਰਮਾਨੇ ਦਾ ਉਪਬੰਧ : ਡਾ ਸਜੀਲਾ ਖਾਨ

* ਜਨਤਾ ਅਤੇ ਤੰਬਾਕੂ ਵਿਕਰੇਤਾ ਨੂੰ ਅਪੀਲ ਕਿ ਤੰਬਾਕੂ ਕੰਟਰੋਲ ਐਕਟ ਦੀ ਪੂਰੀ ਤਰ੍ਹਾ ਪਾਲਣਾ ਕੀਤੀ ਜਾਵੇ

ਮਾਲੇਰਕੋਟਲਾ  : ਸਿਵਲ ਸਰਜਨ ਮਾਲੇਰਕੋਟਲਾ ਡਾ ਹਰਿੰਦਰ ਸਰਮਾ ਦੀ ਅਗਵਾਈ ਹੇਠ ਗਠਿਤ ਤੰਬਾਕੂ ਕੰਟਰੋਲ ਟੀਮਾਂ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਜਨਤਕ ਥਾਵਾਂ, ਵਿੱਦਿਅਕ ਅਦਾਰਿਆਂ ਦੇ ਨੇੜੇ ਅਤੇ ਬਜ਼ਾਰਾਂ ਵਿੱਚ ਕੋਟਪਾ ਐਕਟ ਅਧੀਨ ਚਲਾਨ ਕੱਟੇ ਗਏ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਜਨਵਰੀ 2023 ਤੋਂ ਹੁਣ ਤੱਕ ਵਿਭਾਗੀ ਟੀਮਾਂ ਰਾਹੀਂ ਐਕਟ ਅਧੀਨ ਬੀੜੀ, ਸਿਗਰਟ, ਤੰਬਾਕੂ ਪਦਾਰਥ ਨਜਾਇਜ਼ ਤੌਰ ‘ਤੇ ਵੇਚਣ ਅਤੇ ਪੀਣ ਵਾਲਿਆਂ ਦੇ ਜ਼ਿਲ੍ਹੇ ਵਿੱਚ ਕੁਲ 450 ਚਲਾਨ ਕੱਟੇ ਗਏ ਅਤੇ 24,150 ਰੁਪਏ ਜ਼ੁਰਮਾਨੇ ਵਜੋਂ ਵਸੂਲ ਕੀਤੇ ਗਏ।ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਦੁਕਾਨਾਂ ਅਤੇ ਖੋਖਿਆਂ ਦੀ ਜਾਂਚ-ਪੜਤਾਲ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਤੰਬਾਕੂ ਉਤਪਾਦਾਂ ਸਬੰਧੀ ਬਣੇ ਐਕਟ 2003 ਕੋਟਪਾ ਅਧੀਨ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਦੀ ਜਾਣਕਾਰੀ ਦਿੱਤੀ ਗਈ।

ੳਨ੍ਹਾਂ ਦੱਸਿਆ ਕਿ ਸਿਹਤ ਬਲਾਕ ਮਾਲੇਰਕੋਟਲਾ ਕੋਟਪਾ ਐਕਟ ਅਧੀਨ ਜਨਵਰੀ ਤੋਂ ਹੁਣ ਤੱਕ 65 ਚਾਲਨ ਕੱਟੇ ਗਏ ਅਤੇ 7880 ਰੁਪਏ ਦੇ ਜ਼ੁਰਮਾਨੇ ਵਜੋਂ ਵਸੂਲ ਕੀਤੇ ਗਏ,ਸਿਹਤ ਬਲਾਕ ਅਮਰਗੜ੍ਹ ਵਿਖੇ 170 ਚਲਾਨ 7490 ਰੁਪਏ ,ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆ ਵਿਖੇ 142 ਚਲਾਨ 5700 ਰੁਪਏ ਅਤੇ ਸਿਹਤ ਬਲਾਕ ਅਹਿਮਦਗੜ੍ਹ ਵਿਖੇ 73 ਚਲਾਨ  3080 ਰੁਪਏ ਬਤੌਰ ਜ਼ੁਰਮਾਨਾ ਰਾਸ਼ੀ ਵਸੂਲੀ ਗਈ ਹੈ ।

 ਸਹਾਇਕ ਸਿਵਲ ਸਰਜਨ ਡਾ ਸਜੀਲਾ ਖਾਨ ਨੇ ਦੱਸਿਆ ਕਿ  ਕੋਟਪਾ ਐਕਟ ਤਹਿਤ ਕੋਈ ਵੀ ਵਿਅਕਤੀ ਜਨਤਕ ਥਾਂ ‘ਤੇ ਤੰਬਾਕੂ ਉਤਪਾਦ ਦੀ ਵਰਤੋ ਅਤੇ ਸਿਗਰਟਨੋਸੀ ਨਹੀ ਕਰ ਸਕਦਾ ਕਿਉਕਿ ਅਜਿਹਾ ਕਰਨ ਨਾਲ ਨੇੜੇ ਖੜੇ ਅਨਜਾਣ ਵਿਅਕਤੀ ਨੂੰ ਤੰਬਾਕੂ ਦੇ ਧੂੰਏ ਦਾ ਨੁਕਸਾਨ ਹੁੰਦਾ ਹੈ। ਐਕਟ ਤਹਿਤ 18 ਸਾਲ ਤੋ ਘੱਟ ਉਮਰ ਦਾ ਕੋਈ ਵੀ ਵਿਅਕਤੀ ਨਾ ਹੀ ਸਿਗਰਟ ਖਰੀਦ ਸਕਦਾ ਹੈ ਅਤੇ ਨਾ ਹੀ ਵੇਚ ਸਕਦਾ ਹੈ। ਧਾਰਮਿਕ ਅਤੇ ਵਿਦਿਅਕ ਸੰਸਥਾਂਵਾਂ ਦੇ ਨਜਦੀਕ ਤੰਬਾਕੂ ਉਤਪਾਦ ਦੀ ਵਿਕਰੀ ਤੇ ਪੂਰਨ ਤੋਰ ਤੇ ਪਾਬੰਦੀ ਹੈ। ਦੁਕਾਨਦਾਰ (ਤਬਾਕੂ ਵਿਕਰੇਤਾ) ਲਈ ਜਰੂਰੀ ਹੈ ਕਿ ਉਹ ਖੁੱਲੀ ਸਿਗਰਟ, ਵਿਦੇਸ਼ੀ ਸਿਗਰਟ ਅਤੇ ਈ ਸਿਗਰਟ ਦੀ ਵਿਕਰੀ ਨਾ ਕਰਨ। ਵਿਕਰੇਤਾ ਦੀ ਰੇੜੀ, ਦੁਕਾਨ ਅਤੇ ਤੰਬਾਕੂ ਦੀ ਵਰਤੋ ਨਾਲ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਬੈਨਰ, ਪੋਸਟ ਲਗਾਉਣੇ ਅਤਿ ਜਰੂਰੀ ਹਨ।

ਉਨ੍ਹਾਂ ਹੋਰ ਦੱਸਿਆ ਕਿ  ਕੈਂਸਰ ਵਰਗੀ ਭਿਆਨਕ ਬਿਮਾਰੀ ਤੋ ਬਚਣ ਲਈ ਤੰਬਾਕੂ ਦੀ ਵਰਤੋ ਦੀ ਆਦਤ ਨੂੰ ਤਰੁੰਤ ਛੱਡ ਦੇਣਾ ਜਰੂਰੀ ਹੈ। ਉਨਾਂ ਜਨਤਾ ਅਤੇ ਤੰਬਾਕੂ ਵਿਕਰੇਤਾ ਨੂੰ ਅਪੀਲ ਕੀਤੀ ਕਿ ਤੰਬਾਕੂ ਕੰਟਰੋਲ ਐਕਟ ਦੀ ਪੂਰੀ ਤਰ੍ਹਾ ਪਾਲਣਾ ਕੀਤੀ ਜਾਵੇ ਨਹੀ ਤਾਂ ਉਲੰਘਣਾ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਤੰਬਾਕੂ ਪ੍ਰੋਡਕਟਸ ਐਕਟ 2003 (ਕੋਟਪਾ) ਅਧੀਨ ਇਸ ਕਾਨੂੰਨ ਦੀ ਧਾਰਾ 4 ਅਨੁਸਾਰ ਕੋਈ ਵੀ ਵਿਅਕਤੀ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਨਹੀਂ ਕਰ ਸਕਦਾ ਜਿਸ ਦੀ ਉਲੰਘਣਾ ਕਰਨ ‘ਤੇ ਜ਼ੁਰਮਾਨਾ ਹੋ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button