Breaking NewsD5 specialIndiaNewsPunjabTop News

ਸਿਹਤ ਮੰਤਰੀ ਸਤਿੰਦਰ ਜੈਨ ਨੇ ਕੀਤਾ ਦਾਅਵਾ, ਪੰਜਾਬ ‘ਚ ਪਹਿਲੀ ਵਾਰ ਚੁਣੇ ਗਏ 13 Doctor MLA

ਨਵੀਂ ਦਿੱਲੀ/ਪਟਿਆਲਾ : ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ‘ਚ ਪਹਿਲੀ ਵਾਰ 13 ਡਾਕਟਰ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਇਹ ਗੱਲ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇੱਕ ਦਿਨ ਬਾਅਦ ਕਹੀ, ਜਿਸ ‘ਚ ਆਮ ਆਦਮੀ ਪਾਰਟੀ (ਆਪ) ਨੂੰ 117 ਵਿੱਚੋਂ 92 ਸੀਟਾਂ ‘ਤੇ ਜਿੱਤ ਮਿਲੀ ਹੈ।

Bhagwant Mann ਨੇ ਕੀਤੇ ਵੱਡੇ ਐਲਾਨ, ਖੁਸ਼ ਕਰਤੇ ਪੰਜਾਬ ਦੇ ਲੋਕ ! | D5 Channel Punjabi

ਆਪ ਦੇ ਸੀਨੀਅਰ ਨੇਤਾ ਜੈਨ ਨੇ ਟਵੀਟ ਕੀਤਾ, ਭਾਰਤ ‘ਚ ਰਚਿਆ ਗਿਆ ਰਾਜਨੀਤਿਕ ਇਤਿਹਾਸ। ਪੰਜਾਬ ‘ਚ ਪਹਿਲੀ ਵਾਰ 13 ਡਾਕਟਰ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਹਨ। ਜੀਵਨ ਰੱਖਿਅਕ ਹੁਣ ਜਨਤਕ ਨੁਮਾਇੰਦੇ ਬਣ ਗਏ ਹਨ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਡਾਕਟਰਾਂ ਦੀ ਸੂਚੀ ਵੀ ਪੋਸਟ ਕੀਤੀ। ਵਿਧਾਇਕ ਚੁਣੇ ਗਏ ਡਾਕਟਰਾਂ ਵਿੱਚੋਂ ਬੰਗਾ ਤੋਂ ਅਕਾਲੀ ਦਲ ਦੇ ਡਾ. ਸੁਖਵਿੰਦਰ ਕੁਮਾਰ ਸੁੱਖੀ, ਚੱਬੇਵਾਲ ਤੋਂ ਰਾਜ ਕੁਮਾਰ ਚੱਬੇਵਾਲ, ਤਰਨਤਾਰਨ ਤੋਂ ‘ਆਪ’ ਦੇ ਡਾ. ਕਸ਼ਮੀਰ ਸਿੰਘ ਸੋਹਲ, ਸ਼ਾਮ ਚੁਰਾਸੀ ਤੋਂ ‘ਆਪ’ ਦੇ ਡਾ. ਰਵਜੋਤ ਸਿੰਘ, ਸ਼੍ਰੀ ਚਮਕੌਰ ਸਾਹਿਬ ਤੋਂ ‘ਆਪ’ ਦੇ ਡਾ. ਚਰਨਜੀਤ ਸਿੰਘ, ਨਵਾਂ ਸ਼ਹਿਰ ਤੋਂ ਬਸਪਾ ਦੇ ਡਾ. ਨਛੱਤਰ ਪਾਲ, ਸ੍ਰੀ ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਦੇ ਡਾ. ਇੰਦਰਬੀਰ ਸਿੰਘ ਨੀਜਰ, ਸ੍ਰੀ ਅੰਮ੍ਰਿਤਸਰ ਪੱਛਮੀ ਤੋਂ ‘ਆਪ’ ਦੇ ਡਾ. ਜਸਵੀਰ ਸਿੰਘ ਸੰਧੂ, ਅੰਮ੍ਰਿਤਸਰ ਸੈਂਟਰਲ ਤੋਂ ‘ਆਪ’ ਦੇ ਡਾ. ਅਜੈ ਗੁਪਤਾ, ਮਾਨਸਾ ਤੋਂ ‘ਆਪ’ ਦੇ ਡਾ. ਵਿਜੇ ਸਿੰਗਲਾ, ਮਲੋਟ ਤੋਂ ‘ਆਪ’ ਦੇ ਡਾ. ਬਲਜੀਤ ਕੌਰ, ਮੋਗਾ ਤੋਂ ‘ਆਪ’ ਦੇ ਡਾ. ਅਮਨਦੀਪ ਅਰੋੜਾ, ਪਟਿਆਲਾ ਦਿਹਾਂਤੀ ਤੋਂ ਡਾ. ਬਲਵੀਰ ਸਿੰਘ ਆਦਿ ਚੁਣੇ ਗਏ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button