ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਵੱਲੋਂ ਛਾਤੀ ਦੇ ਕੈਂਸਰ ਦੀ ਮੁਢਲੀ ਜਾਂਚ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਸਥਾਪਤ ਡਿਜੀਟਲ ਸਕਰੀਨਿੰਗ ਡੀਵਾਈਸ ਦਾ ਕੀਤਾ ਉਦਘਾਟਨ
ਡੀਵਾਈਸ ਨਾਲ ਬਿਨਾਂ ਕਿਸੇ ਛੂਹ, ਦਰਦ ਜਾਂ ਰੇਡੀਏਸ਼ਨ ਤੋਂ ਬਗੈਰ ਹੋਵੇਗੀ ਛਾਤੀ ਦੇ ਕੈਂਸਰ ਦੀ ਮੁਢਲੀ ਜਾਂਚ
ਚੰਡੀਗੜ੍ਹ : ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਦੇ ਮੰਤਵ ਨਾਲ਼ ਅੱਜ ਸਿਵਲ ਹਸਪਤਾਲ ਸਮਾਣਾ ਵਿੱਚ ਬ੍ਰੈਸਟ ਕੈਂਸਰ ਏ.ਆਈ.ਡਿਜੀਟਲ ਪ੍ਰੋਜੈਕਟ ਤਹਿਤ ਛਾਤੀ ਦੇ ਕੈਂਸਰ ਦੀ ਮੁੱਢਲੀ ਜਾਂਚ ਇੱਕ ਨਵੀਂ ਤਕਨੀਕ ਨਾਲ਼ ਕਰਨ ਸਬਧੀ ਸਥਾਪਤ ਕੀਤੇ ਥਰਮਲ ਸਕਰੀਨਿੰਗ ਡੀਵਾਈਸ ਦਾ ਉਦਘਾਟਨ ਮਾਨਯੋਗ ਸਿਹਤ ਮੰਤਰੀ ਪੰਜਾਬ ਸ. ਚੇਤਨ ਸਿੰਘ ਜੋੜਾਮਾਜਰਾ ਜੀ ਵੱਲੋਂ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੋਕੇ ਬਲੋਦਿਆਂ ਸਿਹਤ ਮੰਤਰੀ ਪੰਜਾਬ ਸ੍ਰ. ਚੇਤਨ ਸਿੰਘ ਜੋੜਾਮਾਜਰਾ ਕਿਹਾ ਕਿ ਪੰਜਾਬ ਵਿੱਚ ਬ੍ਰੈਸਟ ਕੈਂਸਰ ਇੱਕ ਗੰਭੀਰ ਬਿਮਾਰੀ ਹੈ ਜਿਸਦੇ ਕਿ ਕੇਸ ਹਰ ਸਾਲ 5 ਪ੍ਰਤੀਸ਼ਤ ਦੀ ਦਰ ਨਾਲ਼ ਵਧ ਰਹੇ ਹਨ।
ਪੰਨੂ ਦੇ ਗਲ ’ਚ ਛਿੱਤਰਾਂ ਦਾ ਹਾਰ ਪਾਉਣ ਵਾਲੇ ਨੂੰ ਮਿਲੇਗਾ 1 ਲੱਖ ਡਾਲਰ: ਰਾਜਾ ਵੜਿੰਗ D5 Channel Punjabi
ਸਾਲ 2021 ਦੇ ਅੰਕੜੇ ਅਨੁਸਾਰ ਪੰਜਾਬ ਵਿੱਚ 4446 ਮਰੀਜ਼ ਇਸ ਬਿਮਾਰੀ ਨਾਲ਼ ਪੀੜਤ ਹਨ।ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ਾਂ ਦੀ ਪਹਿਚਾਣ ਤੀਸਰੀ ਜਾਂ ਚੌਥੀ ਸਟੇਜ ਤੇ ਹੁੰਦੀ ਹੈ।ਜਿਸਦਾ ਕਿ ਵੱਡਾ ਕਾਰਣ ਲੋਕਾਂ ਵਿੱਚ ਇਸ ਬਿਮਾਰੀ ਦੇ ਲੱਛਣਾਂ ਦੀ ਪਛਾਣ ਸੰਬਧੀ ਜਾਗਰੂਕਤਾ ਦੀ ਘਾਟ ਅਤੇ ਬ੍ਰੈਸਟ ਕੈਂਸਰ ਦੀ ਸਕ੍ਰੀਨਿੰਗ ਜਲਦ ਨਾ ਹੋਣਾ ਹੈ।ਉਹਨਾਂ ਕਿਹਾ ਕਿ ਜੇਕਰ ਛਾਤੀ ਦੇ ਕੈਂਸਰ ਦੀ ਪਛਾਣ ਸਮੇਂ ਸਿਰ ਹੋ ਜਾਂਦੀ ਹੈ ਤਾਂ ਜਿਥੇ ਇਸ ਦਾ ਇਲਾਜ ਸੁਖਾਲਾ ਹੋ ਜਾਂਦਾ ਹੈ ਉਥੇ ਇਸ ਬਿਮਾਰੀ ਦੀ ਗੰਭੀਰਤਾ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਦਾ ਪੂਰੀ ਤਰ੍ਹਾਂ ਇਲਾਜ ਕੀਤਾ ਜਾ ਸਕਦਾ ਹੈ ।ਉਹਨਾਂ ਕਿਹਾ ਕਿ ਇਸ ਮੰਤਵ ਨਾਲ਼ ਸਿਹਤ ਵਿਭਾਗ ਵੱਲੋਂ ਨਿਰਮਯ ਅਤੇ ਰੌਸ਼ੇ ਇੰਡੀਆ ਦੇ ਸਹਿਯੋਗ ਨਾਲ਼ ਪੰਜਾਬ ਵਿੱਚ ਤੀਹ ਸਾਲ ਤੋਂ ਵੱਧ ਉਮਰ ਦੀ ਹਰੇਕ ਔਰਤ ਦਾ ਇਸ ਬਿਮਾਰੀ ਸੰਬਧੀ ਨਵੀਂ ਡਿਜੀਟਲ ਤਕਨੀਕ ਰਾਹੀਂ ਮੁਫ਼ਤ ਟੈਸਟ ਕਰਨ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
Gurnam Chaduni ਦਾ ਵੱਡਾ ਐਲਾਨ, ਕਿਸਾਨ ਮੁੜ ਲਗਾਉਣਗੇ ਧਰਨੇ
ਜਿਸ ਤਹਿਤ ਅੱਜ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਇਸ ਟੈਸਟ ਦੀ ਸ਼ੁਰੂਆਤ ਕੀਤੀ ਗਈ ਹੈ।ਇਹ ਟੈਸਟ ਛਾਤੀ ਦੇ ਕੈਂਸਰ ਦੀ ਜਾਂਚ ਲਈ ਵਰਤੇ ਜਾਣ ਵਾਲੇ ਇੱਕ ਹੋਰ ਟੈਸਟ ਮੈਮੋਗ੍ਰਾਫ਼ੀ ਦੇ ਬਰਾਬਰ ਹੈ ਜਿਸਦੀ ਲਾਗਤ ਲਗਭਗ 2000 ਰੁਪਏ ਹੈ,ਪਰਤੂੰ ਸਰਕਾਰ ਵੱਲੋਂ ਇਹ ਟੈਸਟ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਸ ਤਰਾਂ ਬ੍ਰੈਸਟ ਕੈਂਸਰ ਦੀ ਮੁਢਲੀ ਜਾਂਚ ਕਰਨ ਮੁਫ਼ਤ ਜਾਂਚ ਪ੍ਰਦਾਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ।ਉਹਨਾ ਕਿਹਾ ਕਿ ਇਸ ਤਰਾਂ ਦੀ ਤਕਨੀਕ ਨੂੰ ਇੱਕ ਮੋਬਾਇਲ ਵੈਨ ਰਾਹੀ ਪਿੰਡ ਪਿੰਡ ਤੱਕ ਪਹੁਚਾਉਣ ਦੀ ਕੋਸ਼ਿਸ ਕੀਤੀ ਜਾਵੇਗੀ ।ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ, ਨਿਰਮਯ ਅਤੇੇ ਰੌਸ਼ੇ ਇੰਡੀਆ ਨੂੰ ਵਧਾਈ ਦਿੱਤੀ ਜੋ ਕਿ ਸੂਬਾ ਸਰਕਾਰ ਦੇ ਮੰਤਵ ਅਨੁਸਾਰ ਗਰੀਬ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।
Ashu ਦੇ ਹੱਕ ’ਚ ਆਇਆ ਬਿੱਟੂ, ਝਾੜੂ ਵਾਲਿਆਂ ਨੂੰ ਹੋਇਆ ਸਿੱਧਾ, ਸਰਕਾਰ ਤੋਂ ਅੱਕੇ ਨੇ ਕੀਤਾ ਵੱਡਾ ਐਲਾਨ
ਉਹਨਾ ਕਿਹਾ ਕਿ ਸਿਵਲ ਹਸਪਤਾਲ ਸਮਾਣਾ ਵਿਖੇ ਦੋ ਹੋਰ ਡਾਇਲਸਿਸ ਮਸ਼ੀਨਾ ਸਥਾਪਤ ਹੋ ਗਈਆਂ ਹਨ ਜੋ ਕਿ ਜਲਦ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ ।ਇਸ ਤੋਂ ਇਲਾਵਾ ਇਥੇ ਮਰੀਜਾਂ ਲਈ ਅਲਟਰਾਸਾਂਉਂਡ ਦੀ ਸਹੁਲਤ ਵੀ ਜਲਦ ਸ਼ੁਰੂ ਕਰਵਾਈ ਜਾਵੇਗੀ।ਉਹਨਾਂ ਕਿ ਕਿਹਾ ਕਿ ਪੰਜਾਬ ਦੇ ਵੱਖ ਵੱਖ ਹਸਪਤਾਲਾ ਵਿੱਚ ਸਟਾਫ ਦੀ ਕਮੀ ਨੂੰ ਜਲਦ ਹੀ ਪੁਰਾ ਕੀਤਾ ਜਾਵੇਗਾ। ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਰਣਜੀਤ ਸਿੰਘ ਘੌਤਰਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਹੋਣ ਅਤੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਇਸ ਮੁਫ਼ਤ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਛਾਤੀ ਦੇ ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਸਮਾਂ ਰਹਿੰਦੇ ਪਹਿਚਾਣਿਆ ਜਾ ਸਕੇ ਅਤੇ ਸ਼ਨਾਖਤ ਕੀਤੇ ਗਏ ਮਰੀਜ਼ ਦਾ ਯੋਗ ਇਲਾਜ ਕਰਵਾਇਆ ਜਾ ਸਕੇ।
Chandigarh News : ਮਿਲਟਰੀ ਨੇ ਕਬਜ਼ੇ ’ਚ ਲਿਆ Bomb, ਦੂਰ ਕਿਸੇ ਥਾਂ ’ਤੇ ਕੀਤਾ ਜਾਵੇਗਾ ਨਸ਼ਟ | D5 Channel Punjabi
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਤਹਿਤ ਹਰੇਕ ਕੈਂਸਰ ਪੀੜਤ ਮਰੀਜ ਦਾ 1.5 ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਤੇਂ ਮਾਨਤਾ ਪ੍ਰਾਪਤ ਹਸਪਤਾਲਾ ਵਿੱਚ ਮੁਫਤ ਕਰਵਾਇਆ ਜਾ ਰਿਹਾ ਹੈ ।ਇਸ ਮੋਕੇ ਸਹਾਇਕ ਡਾਇਰੈਕਟਰ ਕਮ ਨੋਡਲ ਅਫਸਰ ਡਾ. ਸੰਦੀਪ ਸਿੰਘ ਵੱਲੋਂ ਪ੍ਰੋਗਰਾਮ ਬਾਰੇ ਵਿਸਥਾਰ ਵਿੱਚ ਵਿੱਚ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਪ੍ਰੌਜੈਕਟ ਤਹਿਤ ਲੜੀ ਵਾਰ ਪੰਜਾਬ ਦੇ ਸਾਰੇ ਜਿਲ੍ਹਿਆ ਨੂੰ ਕਵਰ ਕੀਤਾ ਜਾ ਰਿਹਾ ਹੈ।ਸਿਵਲ ਸਰਜਨ ਡਾ. ਦਲਬੀਰ ਕੌਰ ਵੱਲੋਂ ਮੁੱਖ ਮਹਿਮਾਨ ਜੀ ਅਤੇ ਆਏ ਸਾਰੇ ਅਧਿਕਾਰੀਆਂ ਨੂੰ ਜੀ ਆਇਆ ਕਿਹਾ ਤੇਂ ਦੱਸਿਆ ਕਿ ਇਸ ਪ੍ਰੌਜੈਕਟ ਤਹਿਤ ਜਿਲੇ੍ਹ ਦੀਆਂ ਪੈਰਾ ਮੈਡੀਕਲ ਸਟਾਪ ਨੂੰ ਟਰੇਨਿੰਗ ਦੇ ਕੇ ਅਤੇ ਸਰਵੇ ਕਰਵਾ ਕੇ ਛਾਤੀ ਦੇ ਕੈਂਸਰ ਦੇ ਲੱਛਣਾ ਵਾਲੀਆ ਸ਼ਕੀ ਔਰਤਾ ਦੀ ਸੁਚੀ ਤਿਆਰ ਕੀਤੀ ਗਈ ਹੈ ਜਿਹਨਾਂ ਦੀ ਵੱਖ ਵੱਕ ਬਲਾਕਾ ਵਿੱਚ ਜਾ ਕੇ ਟੀਮ ਵੱਲੋਂ ਇਸ ਡੀਵਾੲਸਿ ਰਾਹੀ ਮੁੱਢਲੀ ਜਾਂਚ ਕੀਤੀ ਜਾਵੇਗੀ।
Punjabi University Patiala : ਕੜਾਕੇ ਦੀ ਠੰਡ ‘ਚ ਕਲਾਸਾਂ ‘ਚੋਂ ਬਾਹਰ ਆਏ ਕਾਲਜਾਂ ਦੇ ਪ੍ਰੋਫ਼ੈਸਰ | D5 Channel
ਸੀਨਅਿਰ ਮੈਡੀਕਲ ਅਫਸਰ ਡਾ. ਰਿਸ਼ਮਾ ਭੋਰਾ ਵੱਲੋਂ ਆਏ ਹੋਏ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੋਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ,ਨਿਰਮਾਏ ਸ਼ੰਸਥਾ ਦੇ ਸੀ.ਓ.ਵਿੱਕੀ ਨੰਦਾ ,ਪ੍ਰੋਗਰਾਮ ਮੇਨੇਜਰ ਤਰਨਜੀਤ ਕੌਰ ,ਜਿਲ੍ਹਾ ਮਾਸ ਮੀਡੀਆ ਅਫਰ ਕ੍ਰਿਸ਼ਨ ਕੁਮਾਰ, ਸਮੁਹ ਸਟਾਫ ਅਤੇ ਜਾਂਚ ਕਰਵਾਉਣ ਆਈਆਂ ਅੋਰਤਾਂ ਵੀ ਸ਼ਾਮਲ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.