NewsD5 specialIndiaPoliticsPunjab

ਸਿਰਸਾ ਵੱਲੋਂ ਕੇਜਰੀਵਾਲ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ,ਤਨਖਾਹਾਂ ਨਾ ਵਧਾਈਆਂ ਤਾਂ ਸੜਕਾਂ ‘ਤੇ ਉਤਰਾਂਗੇ

ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਹੈ | ਕਿ ਉਹ ਹਫਤੇ ‘ਚ ਪੰਜਾਬੀ ਅਧਿਆਪਕਾਂ ਦੀਆਂ ਤਨਖ਼ਾਹਾਂ ਵਧਾ ਦੇਣ ਨਹੀਂ ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਧਿਆਪਕਾਂ ਦੇ ਹੱਕ ‘ਚ ਸੜਕਾਂ ‘ਤੇ ਉਤਰੇਗੀ ਅਤੇ ਕੇਜਰੀਵਾਲ ਦੇ ਘਰ ਦਾ ਵੀ ਘਿਰਾਓ ਕਰੇਗੀ।

sirsa 2

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ‘ਚ ਪੰਜਾਬੀ ਅਧਿਆਪਕਾਂ ਦੀਆਂ ਤਨਖ਼ਾਹਾਂ ਦਾ ਮਾਮਲਾ ਚੁੱਕਿਆ ਹੈ |

ਇਹ ਵੀ ਦੇਖੋ…. Kejriwal ਦਾ ਪੰਜਾਬੀਆਂ ਨਾਲ ਧੱਕਾ | ਕਿੱਥੇ ਐ Bhagwant Mann ?

sirsa 5ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬੀ ਅਧਿਆਪਕਾਂ 1986 ,1987 ਤੋਂ ਕੰਮ ਕਰ ਰਹੀਆਂ ਹਨ ਪਰ ਉਹਨਾਂ ਦੀ ਤਨਖਾਹ ਸਿਰਫ 6500 ਰੁਪਏ ਪ੍ਰਤੀ ਮਹੀਨਾ ਹੈ ਜਦਕਿ ਭਾਰਤ ਦੇ ਕਿਸੇ ਵੀ ਸੂਬੇ ‘ਚ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਇੰਨੀ ਘੱਟ ਨਹੀਂ ਹੈ।sirsa 1ਸਿਰਸਾ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਇਕ ਹਫਤੇ ਦਾ ਅਲਟੀਮੇਟਮ ਦੇ ਰਹੇ ਹਾਂ ਅਤੇ ਜੇਕਰ ਹਫਤੇ ‘ਚ ਸਰਕਾਰ ਨੇ ਕੁਝ ਨਾ ਕੀਤਾ ਤਾਂ ਅਸੀਂ ਸੜਕਾਂ ‘ਤੇ ਉਤਰਾਂਗੇ।
ਸਿਰਸਾ ਦੇ ਨਾਲ ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਅਤੇ ਜਾਇੰਟ ਸਕੱਤਰ ਹਰਵਿੰਦਰ ਸਿੰਘ ਕੇ.ਪੀ ਵੀ ਸ਼ਾਮਿਲ ਰਹੇ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button