PunjabTop News

ਸਾਲ ਦੇ ਆਖਰੀ ਹਫ਼ਤੇ ਸਬੰਧੀ ਪੰਜਾਬ ਪੁਲਿਸ ਦੀਆਂ ਗਾਈਡਲਾਈਂਜ਼ ਜਾਰੀ, ਪਾਰਟੀਆਂ ਕਰਨ ਵਾਲੇ ਰਹੋ ਸਾਵਧਾਨ!

ਨਿਊਜ਼ ਡੈਸਕ : ਸਾਲ 2022 ਦਾ ਆਖਰੀ ਹਫ਼ਤਾ ਚੱਲ ਰਿਹਾ ਹੈ ਅਤੇ ਇਸ ਆਖਰੀ ਹਫ਼ਤੇ ਦੇ ਵਿਚ ਲੋਕ ਖੂਬ ਪਾਰਟੀਆਂ ਵੀ ਕਰਦੇ ਹਨ, ਜ਼ਿਆਦਾਤਰ ਸਾਲ ਦੇ ਆਖਰੀ ਦਿਨ ਯਾਨੀ 31 ਦਸੰਬਰ ਨੂੰ ਹੋਟਲ, ਕਲੱਬ ਅਤੇ ਹੋਰ ਕਈ ਥਾਵਾਂ ’ਤੇ ਖੂਬ ਜਸ਼ਨ ਮਨਾਏ ਜਾਂਦੇ ਹਨ ਪਰ ਉਥੇ ਹੀ ਇਹਨਾਂ ਦਿਨਾਂ ਦੇ ਵਿਚ ਅਨੇਕਾਂ ਘਟਨਾਵਾਂ ਵੀ ਵੇਖਣ ਨੂੰ ਮਿਲਦੀਆਂ ਹਨ ਜਿਸਨੂੰ ਲੈਕੇ ਇਸ ਵਾਰ ਪੰਜਾਬ ਪੁਲਿਸ ਦੇ ਵਲੋਂ ਸਖ਼ਤੀ ਕਰਦੇ ਹੋਏ ਇਕ ਪੋਸਟ ਜਾਰੀ ਕੀਤੀ ਗਈ ਹੈ ਜੋ ਕਿ ਉਹਨਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਹੈ ਜਿਸ ਵਿਚ ਉਹਨਾਂ ਲਿਖਿਆ ਹੈ ਕਿ ਸਾਲ ਦਾ ਆਖਰੀ ਹਫ਼ਤਾ ਚਲ ਰਿਹਾ ਹੈ, ਪਾਰਟੀ ਦਾ ਸਮਾਂ ਚਲ ਰਿਹਾ ਹੈ, ਜ਼ਿੰਮੇਵਾਰ ਬਣੋ, ਜ਼ਿੰਮੇਵਾਰੀ ਨਾਲ ਕੰਮ ਕਰੋ ਅਤੇ ਜਸ਼ਨ ਮਨਾਓ ! ਪੰਜਾਬ ਪੁਲਿਸ, ਪੰਜਾਬ ਦੇ ਕੋਨ-ਕੋਨੇ ’ਤੇ ਮੌਜੂਦ ਹੈ।

ਜਸ਼ਨ ਮਨਾਉਣ ਵਾਲੇ ਜ਼ਰੂਰ ਵੇਖਣ, Punjab Police ਨੇ ਦਿੱਤਾ ਨਵੇਂ ਸਾਲ ਦਾ ਸੱਦਾ || D5 Channel Punjabi

ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਆਪਣੇ ਟਵੀਟਰ ਆਊਂਕਟ ’ਤੇ ਇਕ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ਵਿਚ ਉਹਨਾਂ ਨੇ 4 ਪੁਆਇੰਟ ਲਿਖੇ ਹਨ ਜਿਸ ਵਿਚ ਪਹਿਲਾਂ ਪੁਆਇੰਟ (Law And Order Violation) ਜੇਕਰ ਕੋਈ ਵੀ ਲਾਅ ਐਂਡ ਆਰਡਰ ਦੀ ਉਲੰਘਣਾ ਕਰਦਾ ਹੈ ਤਾਂ ਪੰਜਾਬ ਪੁਲਿਸ ਉਹਨਾਂ ਨੂੰ 2 ਦਿਨ ਅਤੇ ਇਕ ਰਾਤ ਲਈ ਪੁਲਿਸ ਸਟੇਸ਼ਨ ਦੇ ਵਿਚ ਫ੍ਰੀ ਮਸਾਜ ਦੇਵੇਗੀ। ਦੂਜਾ ਪੁਆਇੰਟ (Drink And Drive) ਜੇਕਰ ਕੋਈ ਵੀ ਵਿਅਕਤੀ ਸ਼ਰਾਬ ਪੀਕੇ ਗੱਡੀ ਜਾਂ ਕੋਈ ਵੀ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸਦੀਆਂ 2 ਦਿਨ ਅਤੇ 2 ਰਾਤਾਂ ਦਾ ਇੰਤਜ਼ਾਮ ਥਾਣਾ ਕੋਤਵਾਲੀ ਦੇ ਵਿਚ ਕੀਤਾ ਜਾਵੇਗਾ। ਤੀਜਾ ਪੁਆਇੰਟ ਇਹ ਹੈ ਕਿ ਜੇਕਰ ਤੁਸੀ ਰੈਸ਼ ਡਰਾਈਵਿੰਗ (Rash Driving) ਯਾਨੀ ਗਲਤ ਤਰੀਕੇ ਨਾਲ ਡਰਾਈਵਿੰਗ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਡਾ ਥਾਣਾ ਸਦਰ ਦੇ ਵਿਚ ਗਰਮਜੋਸ਼ੀ ਦੇ ਨਾਲ ਪੁਲਿਸ ਅਧਿਕਾਰੀਆਂ ਵਲੋਂ ਸਵਾਗਤ ਕੀਤਾ ਜਾਵੇਗਾ। ਚੌਥਾ ਪੁਆਇੰਟ ਇਹ ਹੈ ਕਿ ਜੇਕਰ ਤੁਸੀਂ ਈਵ ਟੀਜ਼ਿੰਗ (Eve Teasing) ਕਰਦੇ ਫੜੇ ਤਾਂ ਪੰਜਾਬ ਪੁਲਿਸ ਦੇ ਹੁਨਰਮੰਦ ਸਟਾਫ਼ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਅੰਤ ਵਿਚ ਉਹਨਾਂ ਨੇ ਲਿਖਿਆ ਜੇਕਰ ਕੋਈ ਵੀ ਤੁਹਾਡਾ ਜਸ਼ਨ ਖਰਾਬ ਰਕਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀ ਸਾਨੂੰ 112 ਅਤੇ 181 ‘ਤੇ ਕਾਲ ਕਰਕੇ ਸੱਦਾ ਦੇ ਸਕਦੇ ਹੋ।

ਭਖਿਆ Zira Factory Morcha, ਪਹੁੰਚੀਆਂ ਦੇਸ਼ ਭਰ ਦੀਆਂ ਜਥੇਬੰਦੀਆਂ, ਵੱਡਾ ਇਕੱਠ | D5 Channel Punjabi

ਇਹ ਉਹ ਚਾਰ ਪੁਆਇੰਟਸ ਹਨ ਜੋ ਪੰਜਾਬ ਪੁਲਿਸ ਵਲੋਂ ਜਾਰੀ ਕੀਤੇ ਗਏ ਹਨ ਸਾਲ ਦੇ ਆਖਰੀ ਦਿਨਾਂ ਵਿਚ ਹੋਣ ਵਾਲੀਆਂ ਪਾਰਟੀਆਂ ਦੇ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਲਈ, ਤਾਂ ਜੋ ਕੋਈ ਵੀ ਅਨਹੋਣੀ ਘਟਨਾ ਨਾ ਵਾਪਰ ਸਕੇ ਅਤੇ ਲੋਕ ਖ਼ੁਸ਼ੀ ਭਰੇ ਮਨ ਦੇ ਨਾਲ ਆਖਰੀ ਸਾਲ ਨੂੰ ਅਲਵਿਦਾ ਕਹਿ ਕੇ ਨਵੇਂ ਸਾਲ ਦਾ ਸਵਾਗਤ ਕਰ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button